ਪਠਾਨਕੋਟ: ਸਥਾਨਕ ਪੁਲਿਸ ਨੇ 4 ਲੁੱਟ ਖੋਹ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਚਾਰਾਂ ਮੁਲਜ਼ਮਾਂ 'ਚੋਂ ਫੜੇ ਗਏ 2 ਮੁਲਜ਼ਮ ਗੁਰਦਾਸਪੁਰ ਦੇ ਢਿਲਵਾਂ ਪਿੰਡ ਦੇ ਅਕਾਲੀ ਸਰਪੰਚ ਕਤਲ ਕੇਸ ਵਿੱਚ ਫ਼ਰਾਰ ਸਨ।
ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ 4 ਨੌਜਵਾਨਾਂ ਵੱਲੋਂ ਪਿੰਡ ਜੰਡਵਾਲ 'ਚ ਫਾਇਰਿੰਗ ਕੀਤੀ ਗਈ ਸੀ। ਉਥੇ ਪੁਲਿਸ ਨੇ ਮੌਕੇ 'ਤੇ ਪਹੁੰਚ ਇਨ੍ਹਾਂ ਚਾਰਾਂ ਮੁਲਜ਼ਮਾਂ ਨੂੰ ਘੇਰਾਬੰਦੀ ਕਰਕੇ ਕਾਬੂ ਕਰ ਲਿਆ।
ਮੁਲਜ਼ਮਾਂ ਦੀ ਪੁੱਛਗਿੱਛ ਵਿੱਚ ਪਾਇਆ ਗਿਆ ਕਿ ਫੜ੍ਹੇ ਗਏ ਚਾਰਾਂ ਮੁਲਜ਼ਮਾਂ ਵਿੱਚੋਂ 2 ਮੁਲਜ਼ਮ ਅਕਾਲੀ ਸਰਪੰਚ ਦੇ ਕਤਲ ਮਾਮਲੇ ਵਿੱਚ ਭਗੌੜੇ ਸਨ। ਇਸ ਤੋਂ ਇਲਾਵਾ ਬਾਕੀ ਦੋ ਮੁਲਜ਼ਮ ਲੁੱਟ ਖੋਹ ਦੀਆਂ ਕਈਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਇਨ੍ਹਾਂ ਮੁਲਜ਼ਮਾਂ ਕੋਲੋ 2 ਪਿਸਤੌਲ, 39 ਕਾਰਤੂਸ ਬਰਾਮਦ ਕੀਤੇ ਗਏ ਹਨ।