ਪਠਾਨਕੋਟ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਣਜੀਤ ਸਾਗਰ ਡੈਮ ਦੇ ਉੱਪਰ ਇਕ ਮੌਕ ਡਰਿੱਲ ਚਲਾਈ ਗਈ। ਜਿਸ ਦੇ ਵਿਚ ਡੈਮ ਪ੍ਰਸ਼ਾਸਨ ਪੁਲੀਸ ਪ੍ਰਸ਼ਾਸਨ ਐਨਡੀਆਰਐਫ ਦਮਕਲ ਵਿਭਾਗ ਸਿਹਤ ਵਿਭਾਗ ਅਤੇ ਹੋਰ ਕਈ ਟੀਮਾਂ ਵੱਲੋਂ ਸਾਂਝੇ ਤੌਰ ਤੇ ਮੌਕ ਡਰਿੱਲ ਕੀਤੀ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਐਨਡੀਆਰਐਫ ਟੀਮਾਂ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਰਣਜੀਤ ਸਾਗਰ ਡੈਮ ਭਾਰਤ ਦਾ ਸਭ ਤੋਂ ਵੱਡਾ ਡੈਮ ਹੈ। ਜੇਕਰ ਭਵਿੱਖ ਦੇ ਵਿਚ ਕੋਈ ਭੂਚਾਲ ਵਰਗੀ ਆਪਦਾ ਆਉਦੀ ਹੈ ਤਾਂ ਉਸ ਵੇਲੇ ਏਜੰਸੀਆਂ ਅਤੇ ਵਿਭਾਗ ਕਿੱਦਾਂ ਤਾਲਮੇਲ ਦੇ ਨਾਲ ਕੰਮ ਕਰਨਗੇ ਉਸ ਨੂੰ ਲੈ ਕੇ ਅੱਜ ਸਾਂਝੇ ਤੌਰ ਤੇ ਮੌਕ ਡਰਿੱਲ ਕੀਤੀ ਗਈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੌਕ ਡਰਿੱਲ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਰਣਜੀਤ ਸਾਗਰ ਡੈਮ ਦੀ ਝੀਲ ਦੇ ਵਿਚ ਆਰਮੀ ਦਾ ਇਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਜਿਸ ਨੂੰ ਲੈ ਕੇ ਰੈਸਕਿਊ ਆਪ੍ਰੇਸ਼ਨ ਵੀ ਚੱਲ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਹਾਲਾਤਾਂ ਦੇ ਵਿੱਚ ਕਿੱਦਾਂ ਕੰਮ ਕਰਨਾ ਉਸ ਦੀ ਜਾਣਕਾਰੀ ਮੌਕ ਡਰਿੱਲ ਨਾਲ ਹੁੰਦੀ ਹੈ। ਬਾਕੀ ਅਧਿਕਾਰੀਆਂ ਨੇ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਸਾਰੀਆਂ ਏਜੰਸੀਆਂ 'ਚ ਤਾਲਮੇਲ ਬਰਕਰਾਰ ਰਹੇ। ਜਿਸ ਨੂੰ ਚਲਦੇ ਮੌਕ ਡਰਿੱਲ ਕੀਤੀ ਗਈ।
ਇਹ ਵੀ ਪੜ੍ਹੋ:- ਹੈਰਾਨਕੁੰਨ ! ਪਿਓ ਨੇ ਪੁੱਤ ਨੂੰ ਮਾਰੀ ਗੋਲੀ ?