ਪਠਾਨਕੋਟ: ਇਥੋਂ ਦੇ ਵਿਧਾਨ ਸਭਾ ਹਲਕਾ ਭੋਆ ਵਿੱਚ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਸਿੰਘ ਨੇ ਆਪਣੀ ਮਾਂ ਦੀ ਸਹੁੰ ਖਾ ਕੇ ਲੋਕਾਂ ਨੇ ਇਹ ਭਰੋਸਾ ਦਿੱਤਾ ਸੀ ਕਿ ਜੇ ਜਾਖੜ ਇੱਥੋਂ ਹਾਰਦੇ ਹਨ, ਤਾਂ ਉਹ ਅਸਤੀਫ਼ਾ ਦੇਣਗੇ। ਹੁਣ ਉਨ੍ਹਾਂ ਦੇ ਇਸ ਬਿਆਨ 'ਤੇ ਭਾਜਪਾ ਦੀ ਸਾਬਕਾ ਵਿਧਾਇਕ ਸੀਮਾ ਦੇਵੀ ਨੇ ਪ੍ਰੈਸ ਕਾਨਫਰੰਸ ਕਰ ਕੇ ਚੁਟਕੀ ਲਈ।
ਇਸ ਸਬੰਧੀ ਸੀਮਾ ਦੇਵੀ ਨੇ ਕਿਹਾ ਕਿ ਵਿਧਾਇਕ ਜੋਗਿੰਦਰ ਪਾਲ ਸਿੰਘ ਨੇ ਮਾਂ ਦੀ ਸਹੁੰ ਖਾ ਕੇ ਕਿਹਾ ਸੀ, ਜੇ ਜਾਖੜ ਹਾਰਦੇ ਹਨ ਤਾਂ ਉਹ ਅਸਤੀਫ਼ਾ ਦੇਣਗੇ। ਇਸ ਲਈ ਜੋਗਿੰਦਰ ਪਾਲ ਸਿੰਘ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।
ਓਧਰ, ਹੁਣ ਜੋਗਿੰਦਰ ਪਾਲ ਸਿੰਘ ਨੇ ਪਹਿਲਾਂ ਲੋਕਾਂ ਨੂੰ ਭਰੋਸਾ ਦੇਣ ਲਈ ਅਸਤੀਫ਼ਾ ਦੇਣ ਦੀ ਗੱਲ ਤਾਂ ਕਹਿ ਦਿੱਤੀ ਸੀ, ਪਰ ਹੁਣ ਉਹ ਆਪਣੇ ਬਿਆਨ ਤੋਂ ਮੁਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਰਕਰ ਉਨ੍ਹਾਂ ਨੂੰ ਅਸਤੀਫ਼ਾ ਦੇਣ ਤੋਂ ਰੋਕ ਰਹੇ ਹਨ।