ਪਠਾਨਕੋਟ : ਜ਼ਿਲ੍ਹੇ ਦੇ ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਦੇ 5 ਪਿੰਡ ਅਜੇ ਵੀ ਹੜ੍ਹ ਦੇ ਪਾਣੀ ਦੀ ਲਪੇਟ 'ਚ ਹਨ, ਖੇਤਾਂ 'ਚ 4 ਫੁੱਟ ਦੇ ਕਰੀਬ ਪਾਣੀ ਭਰਿਆ ਹੋਇਆ ਹੈ, ਲੋਕਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਹਨ, ਪਸ਼ੂਆਂ ਦੇ ਚਾਰੇ ਲਈ ਚਾਰਾ ਨਹੀਂ ਹੈ। ਪਿੰਡਾਂ ਦੀਆਂ ਸਮੱਸਿਆਵਾਂ ਜਾਣਨ ਲਈ ਪ੍ਰਸ਼ਾਸਨ ਅਜੇ ਤੱਕ ਨਹੀਂ ਪਹੁੰਚਿਆ। ਲੋਕਾਂ ਦੀ ਅਪੀਲ ਹੈ ਕਿ ਸਰਕਾਰ ਉਨ੍ਹਾਂ ਦੀਆਂ ਖਰਾਬ ਹੋਈਆਂ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਜਲਦੀ ਮੁਆਵਜ਼ਾ ਦੇਵੇ।
ਖੇਤਾਂ ਵਿੱਚ 4-4 ਫੁੱਟ ਤਕ ਭਰਿਆ ਪਾਣੀ : ਪਿਛਲੇ ਦਿਨਾਂ ਦੌਰਾਨ ਰਾਵੀ ਦਰਿਆ ਦੇ ਵਿੱਚ ਵਧੇ ਪਾਣੀ ਦੇ ਪੱਧਰ ਦੇ ਕਾਰਨ ਪਠਾਨਕੋਟ ਦੇ ਭਾਰਤ-ਪਾਕਿ ਸਰਹੱਦ ਨਾਲ ਲੱਗਦੇ 5 ਪਿੰਡ ਤਾਸ਼ ਪੱਤਣ, ਮਾਖਣਪੁਰ, ਅਦਾਲਤਗੜ੍ਹ, ਛੰਨੀ ਗੁੱਜਾਰਾ ਅਤੇ ਸਮਾਇਲ ਪੁਰ, ਜਿਨ੍ਹਾਂ ਵਿੱਚ ਹੜ੍ਹ ਕਾਰਨ ਹੋਈ ਤਬਾਹੀ ਨੂੰ ਦੇਖਣ ਅਤੇ ਸਥਿਤੀ ਜਾਣਨ ਲਈ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ। ਪਿੰਡ ਵਾਸੀਆਂ ਦੇ ਖੇਤ ਅਜੇ ਵੀ 4 ਫੁੱਟ ਤੋਂ ਵੱਧ ਪਾਣੀ ਨਾਲ ਭਰੇ ਹੋਏ ਹਨ। ਖੇਤਾਂ ਨੂੰ ਜਾਣ ਵਾਲੇ ਰਸਤੇ ਅਤੇ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਹਨ। ਪਿੰਡ ਵਾਸੀਆਂ ਦੀਆਂ ਝੋਨਾ, ਗੰਨਾ, ਦਾਲਾਂ ਅਤੇ ਪਸ਼ੂਆਂ ਦੇ ਚਾਰੇ ਸਮੇਤ ਫਸਲਾਂ ਡੁੱਬ ਗਈਆਂ ਹਨ।
ਪਿੰਡ ਵਾਸੀਆਂ ਦੀ ਸਰਕਾਰ ਨੂੰ ਅਪੀਲ : ਪਿੰਡ ਵਾਸੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹੜ੍ਹਾਂ ਦੇ ਪਾਣੀ ਨਾਲ ਨੁਕਸਾਨੀਆਂ ਗਈਆਂ ਉਨ੍ਹਾਂ ਦੀਆਂ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ। ਦੂਜੇ ਪਾਸੇ ਸਰਕਾਰੀ ਅਧਿਕਾਰੀ ਕਹਿ ਰਹੇ ਹਨ ਕਿ ਇਨ੍ਹਾਂ ਖੇਤਰਾਂ ਵਿੱਚ ਪਾਣੀ ਘਟਦਾ ਹੈ, ਉਨ੍ਹਾਂ ਦੀ ਟੀਮ ਜਲਦੀ ਤੋਂ ਜਲਦੀ ਕੰਮ 'ਤੇ ਲੱਗ ਜਾਵੇਗੀ। ਉਹ ਸਰਕਾਰ ਤੋਂ ਮਿਲੇ ਵਿਸ਼ੇਸ਼ ਗਿਰਦਾਵਰੀ ਦੇ ਹੁਕਮਾਂ 'ਤੇ ਕੰਮ ਕਰਨਗੇ।
- Punjab Weather Update: ਹਿਮਾਚਲ ਵਿੱਚ ਫਟੇ ਬੱਦਲਾਂ ਦਾ ਅਸਰ ਪੰਜਾਬ ਤਕ, ਪਾਣੀ ਦੀ ਲਪੇਟ ਵਿੱਚ ਕਈ ਪਿੰਡ, 11 ਜ਼ਿਲ੍ਹਿਆਂ 'ਚ ਅਲਰਟ
- ਬਠਿੰਡਾ ਵਿੱਚ ਹਮਲਾਵਰਾਂ ਨੇ ਘਰ ਵੜ ਕੇ ਮਾਂ-ਧੀ ਉਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
- ਨਿਊਯਾਰਕ ਪੁਲਿਸ ਨੇ ਸਿੱਖ ਫੌਜੀ ਨੂੰ ਦਾੜ੍ਹੀ ਵਧਾਉਣ ਤੋਂ ਰੋਕਿਆ, ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੇਂਦਰ ਨੂੰ ਕੀਤੀ ਅਪੀਲ
ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਸਾਰ ਲੈਣ : ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਸਥਾਨਕ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਦਰਿਆ ਦਾ ਪਾਣੀ ਬਹੁਤ ਜ਼ਿਆਦਾ ਚੜ੍ਹਿਆ ਹੈ, ਜਿਸ ਕਾਰਨ ਉਨ੍ਹਾਂ ਦੇ ਖੇਤਾਂ ਦੇ ਵਿਚ ਪਾਣੀ ਭਰ ਗਿਆ ਅਤੇ ਉਨ੍ਹਾਂ ਦੀਆਂ ਫਸਲਾਂ ਡੁੱਬ ਚੁੱਕਿਆ ਹਨ। ਇੱਥੋਂ ਤੱਕ ਕੀ ਉਨ੍ਹਾਂ ਦੇ ਪਸ਼ੂਆਂ ਦਾ ਚਾਰਾ ਵੀ ਨੁਕਸਾਨਿਆ ਗਿਆ ਹੈ, ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸਾਡੀ ਸੂਹ ਲੈਣ ਨਹੀਂ ਆਇਆ। ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਗਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ।
ਉਧਰ ਦੂਸਰੇ ਪਾਸੇ ਜਦੋਂ ਇਸ ਬਾਰੇ ਨਾਇਬ ਤਹਿਸੀਲਦਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਹਜੇ ਪਾਣੀ ਕਾਫੀ ਚੜਿਆ ਹੋਇਆ ਸੀ, ਜਿਸ ਕਰਕੇ ਉਨ੍ਹਾਂ ਦੀਆਂ ਟੀਮਾਂ ਨਹੀਂ ਪੁੱਜ ਸਕੀਆਂ, ਪਰ ਹੁਣ ਜਲਦ ਉਨ੍ਹਾਂ ਦੀਆਂ ਟੀਮਾਂ ਪੁੱਜ ਕੇ ਇਸ ਇਲਾਕੇ ਦਾ ਨਰੀਖਣ ਕਰਨਗੀਆਂ ਅਤੇ ਸਪੈਸ਼ਲ ਗਿਰਦਾਵਰੀ ਕਰ ਕੇ ਸਰਕਾਰ ਨੂੰ ਰਿਪੋਰਟ ਭੇਜੀ ਜਾਵੇਗੀ, ਤਾਂ ਕਿ ਕਿਸਾਨਾਂ ਨੂੰ ਮੁਆਵਜ਼ਾ ਮਿਲ ਸਕੇ।