ETV Bharat / state

ਲੁਧਿਆਣਾ ਰੇਲ ਹਾਦਸਾ: ਲੋਕ ਨਹੀਂ ਲੈ ਰਹੇ ਕੋਈ ਸਬਕ, ਫਾਟਕ ਹੇਠਾਂ ਤੋਂ ਲੰਘਣਾ ਜਾਰੀ - ludhaina 3 people deaid hit by shatabadi

ਲੁਧਿਆਣਾ ਦੇ ਗਿਆਸਪੁਰਾ ਸਥਿਤ ਰੇਲਵੇ ਫਾਟਕ 'ਤੇ ਬੀਤੇ ਸ਼ਨੀਵਾਰ ਨੂੰ ਹੋਏ ਦਰਦਨਾਕ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਭਿਆਨਕ ਹਾਦਸੇ ਤੋਂ ਬਾਅਦ ਵੀ ਆਮ ਲੋਕ ਕੋਈ ਸਬਕ ਲੈਂਦੇ ਹੋਏ ਨਜ਼ਰ ਨਹੀਂ ਆ ਰਹੇ। ਪਠਾਨਕੋਟ ਵਿੱਚ ਬੰਦ ਰੇਲਵੇ ਫਾਟਕ ਦੌਰਾਨ ਆਮ ਲੋਕਾਂ ਨੂੰ ਰੇਲਵੇ ਲਾਇਨ ਪਾਰ ਕਰਦੇ ਵੇਖਿਆ ਗਿਆ।

ludhiana-rail-accident-lessons-not-being-taken-by-public
ਫੋਟੋ
author img

By

Published : Mar 2, 2020, 12:00 AM IST

ਪਠਾਨਕੋਟ: ਲੁਧਿਆਣਾ ਦੇ ਗਿਆਸਪੁਰਾ ਸਥਿਤ ਰੇਲਵੇ ਫਾਟਕ 'ਤੇ ਬੀਤੇ ਸ਼ਨਿੱਚਰਵਾਰ ਨੂੰ ਹੋਏ ਦਰਦਨਾਕ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਭਿਆਨਕ ਹਾਦਸੇ ਤੋਂ ਬਾਅਦ ਵੀ ਆਮ ਲੋਕ ਕੋਈ ਸਬਕ ਲੈਂਦੇ ਹੋਏ ਨਜ਼ਰ ਨਹੀਂ ਆ ਰਹੇ। ਪਠਾਨਕੋਟ ਵਿੱਚ ਬੰਦ ਰੇਲਵੇ ਫਾਟਕ ਦੌਰਾਨ ਆਮ ਲੋਕਾਂ ਨੂੰ ਰੇਲਵੇ ਲਾਇਨ ਪਾਰ ਕਰਦੇ ਵੇਖਿਆ ਗਿਆ।

ਜਦੋਂ ਇਸ ਬਾਰੇ ਫਾਟਕ 'ਤੇ ਖੜ੍ਹੇ ਆਮ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨਾ ਗਲਤ ਹੈ। ਜੋ ਲੋਕ ਇਸ ਤਰ੍ਹਾਂ ਕਰਦੇ ਹਨ, ਉਹ ਆਪਣੀ ਜਾਨ ਨਾਲ ਖੇਡ ਰਹੇ ਹਨ।

ਲੁਧਿਆਣਾ ਰੇਲ ਹਾਦਸਾ: ਲੋਕ ਨਹੀਂ ਲੈ ਰਹੇ ਕੋਈ ਸਬਕ, ਫਾਟਕ ਹੇਠਾਂ ਤੋਂ ਲੰਘਣਾ ਜਾਰੀ

ਇਸੇ ਤਰ੍ਹਾਂ ਹੀ ਕੁਝ ਲੋਕਾਂ ਨੇ ਕਿਹਾ ਕਿ ਇਸ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਸਮੇਂ ਦੀ ਘਾਟ ਹੋਣ ਕਰਕੇ ਵੀ ਲੋਕ ਇਹ ਕਦਮ ਚੁੱਕਦੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਰੇਲਵੇ ਫਾਟਕਾਂ 'ਤੇ ਓਵਰ ਬਰਿਜ਼ ਜਾਂ ਅੰਡਰ ਬਰਿਜ਼ਾਂ ਦਾ ਨਿਰਮਾਣ ਕੀਤਾ ਜਾਵੇ।

ਇਹ ਵੀ ਪੜ੍ਹੋ : ਬੇਰੁਜ਼ਗਾਰ ਅਧਿਆਪਕਾਂ ਨੇ ਕੀਤਾ ਵਿਜੇਇੰਦਰ ਸਿੰਗਲਾ ਦੀ ਕੋਠੀ ਦਾ ਘੇਰਾਓ

ਲੋਕਾਂ ਦੇ ਇਸ ਵਿਵਹਾਰ ਬਾਰੇ ਫਾਟਕ 'ਤੇ ਮੌਜੂਦ ਗੇਟ ਮੈਨ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਹ ਲੋਕਾਂ ਨੂੰ ਬਹੁਤ ਰੋਕਦੇ ਹਨ। ਲੋਕਾਂ ਨੂੰ ਬੰਦ ਫਾਟਕ ਹੇਠਾਂ ਤੋਂ ਲੰਘਦੇ ਸਮੇਂ ਹੋਣ ਵਾਲੇ ਹਾਦਸਿਆਂ ਬਾਰੇ ਵੀ ਦੱਸਿਆ ਜਾਂਦਾ ਹੈ ਪਰ ਲੋਕ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਨੂੰ ਬੁਰਾ ਭਲਾ ਬੋਲਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.