ਪਠਾਨਕੋਟ: ਸ਼ਹਿਰ 'ਚ ਇੱਕ ਵਾਰ ਫਿਰ ਸਿਹਤ ਵਿਭਾਗ ਦੇ ਢਿੱਲੇ ਰਵੱਈਏ 'ਤੇ ਸਵਾਲ ਉੱਠਦੇ ਨਜ਼ਰ ਆ ਰਹੇ ਹਨ। ਕਈ ਵਾਰ 108 ਐਂਬੂਲੈਂਸ 'ਤੇ ਫੋਨ ਕਰਨ ਦੇ ਬਾਵਜੂਦ ਪੌਣੇ ਘੰਟੇ ਤੱਕ ਐਂਬੂਲੈਂਸ ਦੇ ਨਾ ਆਉਣ ਕਾਰਨ ਪਰਿਵਾਰ ਵਾਲਿਆਂ ਨੇ ਬੀਮਾਰ ਮਹਿਲਾ ਨੂੰ ਰੇਹੜੀ 'ਤੇ ਪਾ ਕੇ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਰਸਤੇ ਵਿੱਚ ਹੀ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ।
ਜਿੱਥੇ ਇੱਕ ਪਾਸੇ ਵਧੀਆ ਸਿਹਤ ਸੁਵਿਧਾਵਾਂ ਦੇਣ ਦੀ ਗੱਲ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਉੱਥੇ ਹੀ ਸਿਹਤ ਸੁਵਿਧਾਵਾਂ ਦੀ ਪੋਲ ਉਸ ਵੇਲੇ ਖੁੱਲ੍ਹ ਗਈ ਜਦੋਂ ਪਠਾਨਕੋਟ ਦੀ ਇੱਕ ਬਜ਼ੁਰਗ ਮਹਿਲਾ ਜੋ ਕਿ ਬੀਮਾਰ ਸੀ ਅਤੇ ਪਰਿਵਾਰ ਵਾਲਿਆਂ ਵੱਲੋਂ ਐਂਬੂਲੈਂਸ ਮੰਗਵਾਉਣ ਲਈ ਕਈ ਵਾਰ 108 ਨੰਬਰ 'ਤੇ ਫੋਨ ਕੀਤਾ ਗਿਆ ਪਰ ਪੌਣੇ ਘੰਟਾ ਤੱਕ ਐਂਬੂਲੈਂਸ ਦਾ ਇੰਤਜ਼ਾਰ ਕਰਨ ਦੇ ਬਾਵਜੂਦ ਜਦੋਂ ਐਂਬੂਲੈਂਸ ਨਹੀਂ ਪੁੱਜੀ ਤਾਂ ਉਹ ਰੇਹੜੀ 'ਤੇ ਹੀ ਬਜ਼ੁਰਗ ਮਹਿਲਾ ਨੂੰ ਹਸਪਤਾਲ ਲੈ ਗਏ। ਬਜ਼ੁਰਗ ਮਹਿਲਾ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਸਿਹਤ ਵਿਭਾਗ 'ਤੇ ਢਿੱਲੇ ਰਵੱਈਏ ਦਾ ਆਰੋਪ ਲਗਾਇਆ ਹੈ।
ਇਹ ਵੀ ਪੜ੍ਹੋ: UV ਸਫ਼ਾਈ ਰੋਬੋਟ ਦੀ ਮਦਦ ਲੈਣ ਵਾਲਾ ਪਹਿਲਾ ਹਵਾਈ ਅੱਡਾ ਬਣਿਆ ਪੀਟਰਸਬਰਗ ਕੌਮਾਂਤਰੀ ਹਵਾਈ ਅੱਡਾ
ਇਸ ਬਾਰੇ ਜਦ ਬਜ਼ੁਰਗ ਮਹਿਲਾ ਦੇ ਪਰਿਵਾਰ ਵਾਲਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਮਾਤਾ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਸੀ ਅਤੇ ਜਦੋਂ ਉਨ੍ਹਾਂ ਦੀ ਹਾਲਤ ਜ਼ਿਆਦਾ ਨਾਜ਼ੁਕ ਹੋ ਗਈ ਤੇ ਅਸੀਂ ਕਈ ਵਾਰ 108 ਨੰਬਰ 'ਤੇ ਐਂਬੂਲੈਂਸ ਲਈ ਫੋਨ ਕੀਤਾ ਪਰ ਐਂਬੂਲੈਂਸ ਨਹੀਂ ਆਈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਪ੍ਰਬੰਧਾਂ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।