ETV Bharat / state

ਪਠਾਨਕੋਟ ’ਚ ਭੱਠਾ ਮਜ਼ਦੂਰਾਂ ਨੇ ਮਾਲਕਾਂ ਖ਼ਿਲਾਫ਼ ਕੀਤਾ ਪ੍ਰਦਰਸ਼ਨ - ਮੈਡੀਕਲ ਸਹੂਲਤ ਵੀ ਨਹੀਂ

ਭੱਠਾ ਮਜ਼ਦੂਰਾਂ ਨੂੰ ਸਰਕਾਰ ਵੱਲੋਂ ਤੈਅ ਕੀਤੀ ਮਜ਼ਦੂਰੀ ਨਹੀਂ ਮਿਲ ਰਹੀ, ਹੋਰ ਤਾਂ ਹੋਰ ਮੈਡੀਕਲ ਸਹੂਲਤਾਂ ਤੋਂ ਵੀ ਵਾਂਝੇ ਹਨ। ਇਸ ਕੜੀ ਤਹਿਤ ਪਠਾਨਕੋਟ ’ਚ ਭੱਠਾ ਮਜ਼ਦੂਰਾਂ ਨੇ ਮਾਲਕਾਂ ਖ਼ਿਲਾਫ਼ ਧਰਨਿਆਂ ਦਾ ਰਾਹ ਅਖ਼ਤਿਆਰ ਕਰ ਲਿਆ ਹੈ।

ਭੱਠਾ ਮਜ਼ਦੂਰ  ਪ੍ਰਦਰਸ਼ਨ ਕਰਦੇ ਹੋਏ
ਭੱਠਾ ਮਜ਼ਦੂਰ ਪ੍ਰਦਰਸ਼ਨ ਕਰਦੇ ਹੋਏ
author img

By

Published : May 20, 2021, 8:34 AM IST

ਪਠਾਨਕੋਟ: ਜਿੱਥੇ ਕਿ ਇੱਕ ਪਾਸੇ ਸਰਕਾਰ ਵੱਲੋਂ ਮਜ਼ਦੂਰਾਂ ਦੀ ਮਜ਼ਦੂਰੀ ਨਿਸਚਿਤ ਕੀਤੀ ਗਈ ਹੈ, ਉਥੇ ਹੀ ਕਈ ਐਸੇ ਮਾਲਕ ਹਨ ਜੋ ਕਿ ਇਨ੍ਹਾਂ ਮਜ਼ਦੂਰਾਂ ਦਾ ਸ਼ੋਸ਼ਣ ਕਰ ਰਹੇ ਹਨ। ਉਨ੍ਹਾਂ ਦੀ ਮਜ਼ਦੂਰੀ ਦੇ ਵਿਚ ਵਾਧਾ ਨਹੀਂ ਕੀਤਾ ਜਾ ਰਿਹਾ ਏਦਾਂ ਦਾ ਹੀ ਕੁਝ ਦੇਖਣ ਨੂੰ ਮਿਲਿਆ ਰਿਹਾ ਹੈ ਪਠਾਨਕੋਟ ਜ਼ਿਲ੍ਹੇ ਵਿੱਚ ਜਿਥੇ ਕਿ ਮਜ਼ਦੂਰਾਂ ਦੀ ਮਜ਼ਦੂਰੀ ਭੱਠਾ ਮਾਲਕਾਂ ਵੱਲੋਂ ਨਾ ਵਧਾਏ ਜਾਣ ਤੇ ਪਿਛਲੇ ਕਈ ਦਿਨਾਂ ਤੋਂ ਭੱਠਾ ਮਾਲਕਾਂ ਦੇ ਖ਼ਿਲਾਫ਼ ਪ੍ਰਦਰਸ਼ਨ ਕਰਦੇ ਆ ਰਹੇ ਹਨ। ਉਸੇ ਕੜੀ ਦੇ ਤਹਿਤ ਬੀਤੇ ਕੱਲ੍ਹ ਇਨ੍ਹਾਂ ਭੱਠਾ ਮਜ਼ਦੂਰਾਂ ਨੇ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਦੇ ਝੰਡੇ ਹੇਠ ਇਕੱਠੇ ਹੋ ਭੱਠਾ ਮਾਲਕਾਂ ਖਿਲਾਫ ਪ੍ਰਦਰਸ਼ਨ ਕੀਤਾ।

ਭੱਠਾ ਮਜ਼ਦੂਰ ਪ੍ਰਦਰਸ਼ਨ ਕਰਦੇ ਹੋਏ

ਪ੍ਰਸ਼ਾਸ਼ਨ ਦੁਆਰਾ ਤੈਅ ਕੀਤੇ ਰੇਟ ਮੁਤਾਬਕ ਨਹੀਂ ਮਿਲ ਰਿਹਾ ਮਿਹਨਤਾਨਾ
ਉਨ੍ਹਾਂ ਟੌਲ ਪਲਾਜ਼ਾ ’ਤੇ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਕੁਝ ਵਾਜਬ ਮੰਗਾਂ ਹਨ ਜਿਸ ਵਿਚ ਕਈ ਭੱਠਾ ਮਜ਼ਦੂਰ ਜਿਨ੍ਹਾਂ ਨੂੰ ਪੂਰਾ ਮਿਹਨਤਾਨਾ ਨਹੀਂ ਮਿਲ ਰਿਹਾ। ਇਸ ਤੋਂ ਇਲਾਵਾ ਮੈਡੀਕਲ ਸਹੂਲਤ ਵੀ ਨਹੀਂ ਦਿੱਤੀ ਜਾ ਰਹੀ, ਜਿਸ ਕਰਕੇ ਭੱਠਾ ਮਜ਼ਦੂਰਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਅਤੇ ਇਨ੍ਹਾਂ ਨੂੰ ਇਨ੍ਹਾਂ ਦੀ ਮਿਹਨਤ ਦਾ ਪੂਰਾ ਪੈਸਾ ਮਿਲ ਸਕੇ।

ਮਾਲਕਾਂ ਨਾਲ ਕਈ ਵਾਰ ਕਰ ਚੁੱਕੇ ਹਨ ਗੱਲਬਾਤ, ਪਰ ਨਹੀਂ ਨਿਕਲਿਆ ਕੋਈ ਹੱਲ

ਉਨ੍ਹਾਂ ਨੇ ਕਿਹਾ ਕਿ ਭੱਠਾ ਮਾਲਕਾਂ ਦੇ ਨਾਲ ਭੱਠਾ ਮਜ਼ਦੂਰਾਂ ਦੇ ਭੱਤੇ ਨੂੰ ਵਧਾਉਣ ਦੀ ਕਈ ਵਾਰ ਗੱਲ ਕੀਤੀ ਗਈ ਪਰ ਕੋਈ ਨਤੀਜਾ ਨਹੀਂ ਨਿਕਲਿਆ ਜਿਸ ਕਰਕੇ ਉਨ੍ਹਾਂ ਨੂੰ ਤੰਗ ਹੋ ਕੇ ਅੱਜ ਸੰਘਰਸ਼ ਦਾ ਰਾਹ ਫੜ੍ਹਨਾ ਪਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਭੱਠਾ ਮਾਲਕਾਂ ਨੇ ਅਜੇ ਵੀ ਇਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਇਹ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ

ਇਹ ਵੀ ਪੜ੍ਹੋ: ਕਾਂਗਰਸੀ ਆਗੂ ਨੂੰ ਪਤਨੀ ਨੇ ਰੰਗ-ਰਲੀਆਂ ਮਨਾਉਂਦੇ ਕੀਤਾ ਕਾਬੂ

ETV Bharat Logo

Copyright © 2025 Ushodaya Enterprises Pvt. Ltd., All Rights Reserved.