ਪਠਾਨਕੋਟ: ਕੋਰੋਨਾ ਮਹਾਂਮਾਰੀ ਦੌਰਾਨ ਹਰੇਕ ਸੂਬੇ ਨੇ ਆਪਣੀਆਂ ਸਰਹੱਦਾਂ ਸੀਲ ਕੀਤੀਆਂ ਸੀ। ਪਰ ਇਸ ਤੋਂ ਬਾਅਦ ਹੌਲੀ-ਹੌਲੀ ਹਰ ਸੂਬੇ ਨੇ ਸਰਹੱਦਾਂ ਖੋਲਣੀਆਂ ਸ਼ੁਰੂ ਕੀਤੀਆਂ ਪਰ ਪੰਜਾਬ ਦੇ ਨਾਲ ਲੱਗਦੇ ਜੰਮੂ ਅਤੇ ਹਿਮਾਚਲ ਦੇ ਬਾਰਡਰ ਅਜੇ ਵੀ ਸੀਲ ਹਨ। ਇਸ ਕਾਰਨ ਜੇਕਰ ਕਿਸੇ ਨੇ ਵੀ ਜੰਮੂ ਜਾਂ ਹਿਮਾਚਲ ਜਾਣਾ ਹੋਵੇ ਤਾਂ ਉਸ ਨੂੰ ਈ-ਪਾਸ ਦੀ ਜ਼ਰੂਰਤ ਹੈ ਜਿਸ ਕਾਰਨ ਪੰਜਾਬ ਦੇ ਸਰਹੱਦੀ ਇਲਾਕੇ ਪਠਾਨਕੋਟ ਦੇ ਵਪਾਰ ਤੇ ਵੀ ਇਸ ਦਾ ਖਾਸਾ ਅਸਰ ਪੈ ਰਿਹਾ ਹੈ ਕਿਉਂਕਿ ਪਠਾਨਕੋਟ ਦਾ ਜ਼ਿਆਦਾਤਰ ਵਪਾਰ ਹਿਮਾਚਲ ਅਤੇ ਜੰਮੂ ਤੇ ਨਿਰਭਰ ਕਰਦਾ ਹੈ ।
ਇਨ੍ਹਾਂ ਦੋਵਾਂ ਸੂਬਿਆਂ ਦੀ ਸਰਹੱਦਾਂ ਸੀਲ ਹੋਣ ਕਾਰਨ ਜ਼ਿਆਦਾਤਰ ਵਪਾਰੀ ਨਾ ਤਾਂ ਹਿਮਾਚਲ ਜਾ ਸਕਦੇ ਨੇ ਅਤੇ ਨਾ ਹੀ ਜੰਮੂ ਕਸ਼ਮੀਰ ਜਿਸ ਕਾਰਨ ਪਠਾਨਕੋਟ ਦਾ ਵਪਾਰ ਕਾਫੀ ਮੰਦੀ ਦੇ ਦੌਰ ਦੇ ਵਿੱਚ ਗੁਜ਼ਰ ਰਿਹਾ ਹੈ। ਇਸ ਨੂੰ ਲੈ ਕੇ ਵਪਾਰੀਆਂ ਨੇ ਇਨ੍ਹਾਂ ਦੋਵਾਂ ਸੂਬਿਆਂ ਦੀ ਸਰਕਾਰਾਂ ਅੱਗੇ ਗੁਹਾਰ ਲਗਾਈ ਹੈ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਵਪਾਰ ਚੱਲ ਸਕੇ ਅਤੇ ਮੰਦੀ ਦੇ ਦੌਰ ਵਿਚ ਗੁਜਰ ਰਹੇ ਦੁਕਾਨਦਾਰ ਇਨ੍ਹਾਂ ਸੂਬਿਆਂ ਦੇ ਵਿੱਚ ਜਾ ਕੇ ਆਪਣਾ ਵਪਾਰ ਕਰ ਸਕਣ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੁਕਾਨਦਾਰਾਂ ਨੇ ਕਿਹਾ ਕਿ ਪਠਾਨਕੋਟ ਦੇ ਜ਼ਿਆਦਾਤਰ ਵਪਾਰ ਹਿਮਾਚਲ ਅਤੇ ਜੰਮੂ ਵਿਚ ਚੱਲਦਾ ਹੈ ਜਿਸ ਕਾਰਨ ਵਪਾਰੀਆਂ ਨੂੰ ਹਿਮਾਚਲ ਅਤੇ ਜੰਮੂ ਜਾਣਾ ਪੈਂਦਾ ਸੀ। ਪਰ ਇਸ ਕਾਰਨ ਵਪਾਰ ਠੱਪ ਹੋ ਗਿਆ ਕਿਉਂਕਿ ਇਨ੍ਹਾਂ ਦੋਨਾਂ ਸੂਬਿਆਂ ਦੇ ਵਿੱਚ ਸਰਹੱਦਾਂ ਸੀਲ ਹਨ ਅਤੇ ਜਾਣ ਵਾਲੇ ਲੋਕਾਂ ਨੂੰ ਈ-ਪਾਸ ਦੀ ਜ਼ਰੂਰਤ ਪੈਂਦੀ ਹੈ ਜਿਸ ਕਾਰਨ ਕਈ ਵਾਰ ਵਪਾਰੀ ਆ-ਜਾ ਨਹੀ ਰਹੇ। ਉਨ੍ਹਾਂ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਇਸ ਵੱਲ ਧਿਆਨ ਦਿੱਤਾ ਜਾਵੇ।