ਪਠਾਨਕੋਟ :ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਪਿੰਡ ਪਰਮਾਨੰਦ ਲਾਗੇ ਸਰਮੋ ਲਾੜੀ ਦੇ ਲੋਕਾਂ ਨੇ ਰੋਡ ਜਾਮ ਕਰ ਦਿੱਤਾ ਜਦੋਂ ਉਨ੍ਹਾਂ ਦੇ ਹੀ ਪਿੰਡ ਦੇ ਇਕ ਨੋਜਵਾਨ ਦੀਪਕ ਜੋ ਕਿ ਗ੍ਰਿਫ਼ ਦੇ ਵਿਚ ਤੈਨਾਤ ਸੀ ਅਤੇ ਬੀਤੀ ਰਾਤ ਆਪਣੇ ਘਰ ਵਾਪਸ ਆ ਰਿਹਾ ਸੀ।
ਉਹ ਗਲਤੀ ਨਾਲ ਗੁਰਦਾਸਪੁਰ ਬਾਈਪਾਸ ਰੋਡ ਤੇ ਉਪਰ ਉਤਰ ਗਿਆ ਅਤੇ ਉਸ ਤੋਂ ਬਾਅਦ ਉਸ ਦੀ ਲਾਸ਼ ਬਾਈਪਾਸ ਤੇ ਮਿਲੀ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਅੱਜ ਉਸਦੀ ਲਾਸ਼ ਨੂੰ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਪਿੰਡ ਪਰਮਾਨੰਦ ਲਾਗੇ ਰੱਖ ਕੇ ਪ੍ਰਦਰਸ਼ਨ ਕੀਤਾ।ਉਹ ਮੰਗ ਕਰ ਰਹੇ ਹਨ ਕਿ ਗੁਰਦਾਸਪੁਰ ਪੁਲੀਸ ਵੱਲੋਂ ਕਤਲ ਦਾ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਫੜਿਆ ਜਾਵੇ।
ਉਸ ਨੇ ਬੀਤੀ ਰਾਤ ਆਪਣੇ ਘਰ ਫੋਨ ਵੀ ਕੀਤਾ ਸੀ ਕਿ ਕੁਝ ਲੋਕ ਉਸ ਦੇ ਉੱਪਰ ਹਮਲਾ ਕਰ ਰਹੇ ਹਨ ਅਤੇ ਉਹ ਇਸ ਵੇਲੇ ਗੁਰਦਾਸਪੁਰ ਬਾਈਪਾਸ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੈ ਜਿਸ ਤੋਂ ਬਾਅਦ ਉਸਦੇ ਨਾਲ ਘਰਦਿਆਂ ਦਾ ਰਾਫਤਾ ਟੁੱਟ ਗਿਆ। ਉਸ ਦਾ ਮੋਬਾਇਲ ਵੀ ਉਸ ਕੋਲੋਂ ਨਹੀਂ ਮਿਲਿਆ ਜਿਸ ਤੋਂ ਬਾਅਦ ਘਰਦਿਆਂ ਨੇ ਉਸ ਦਾ ਕਤਲ ਹੋਣ ਦੀ ਅਸ਼ੰਕਾ ਪੁਲੀਸ ਅੱਗੇ ਜਤਾਈ ਸੀ।
ਉਸ ਨੂੰ ਲੈ ਕੇ ਹੀ ਅੱਜ ਉਸ ਦੇ ਪਰਿਵਾਰ ਵਾਲਿਆਂ ਨੇ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਜਿਸ ਤੋਂ ਬਾਅਦ ਮੌਕੇ ਤੇ ਆ ਕੇ ਪੁਲੀਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਕਤਲ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਹੀ ਉਨ੍ਹਾਂ ਨੇ ਆਪਣਾ ਧਰਨਾ ਸੜਕ ਤੋਂ ਚੁੱਕਿਆ।
ਇਸ ਬਾਰੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਬੀਤੀ ਰਾਤ ਦੀਪਕ ਦਾ ਫੋਨ ਆਇਆ ਸੀ ਕਿ ਉਹ ਗ਼ਲਤੀ ਨਾਲ ਗੁਰਦਾਸਪੁਰ ਉਤਰ ਗਿਆ ਹੈ ਅਤੇ ਉਹ ਸਵੇਰੇ ਹੀ ਆਵੇਗਾ ਪਰ ਸਵੇਰੇ ਉਸਦੀ ਲਾਸ਼ ਮਿਲੀ। ਉਨ੍ਹਾਂ ਨੇ ਦੱਸਿਆ ਕਿ ਉਸ ਨੂੰ ਕੁਝ ਬੰਦਿਆਂ ਵੱਲੋਂ ਕੁੱਟਿਆ ਜਾ ਰਿਹਾ ਸੀ ਜਦੋਂ ਉਸ ਦਾ ਫੋਨ ਆਇਆ ਪਰ ਉਸ ਤੋਂ ਬਾਅਦ ਉਸਦਾ ਫੋਨ ਵੀ ਬੰਦ ਹੋ ਗਿਆ ਜਿਸ ਕਰਕੇ ਸਾਡੀ ਮੰਗ ਹੈ ਕਿ ਪੁਲਸ ਸਾਨੂੰ ਇਨਸਾਫ ਦੁਆਵੇ ਅਤੇ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ।
ਇਹ ਵੀ ਪੜ੍ਹੋ :- ਅੱਤਵਾਦ ਪੀੜ੍ਹਤ ਪਰਿਵਾਰ: ਚਾਰ ਭੈਣਾਂ ਜੋ ਅੱਜ ਵੀ ਭੋਗ ਰਹੀਆਂ ਸੰਤਾਪ