ETV Bharat / state

ਨਾਜਾਇਜ਼ ਮਾਈਨਿੰਗ ਮਾਮਲੇ 'ਚ ਗ੍ਰਿਫ਼ਤਾਰ ਸਾਬਕਾ ਕਾਂਗਰਸੀ ਵਿਧਾਇਕ ਅਦਾਲਤ 'ਚ ਪੇਸ਼, 14 ਦਿਨ ਖਾਣਗੇ ਜੇਲ੍ਹ ਦੀ ਹਵਾ - Former Congress MLA

Ex-MLA Joginderpal Bhoa Update: ਨਾਜਾਇਜ਼ ਮਾਈਨਿੰਗ 'ਚ ਗ੍ਰਿਫ਼ਤਾਰ ਹੋਏ ਸਾਬਕਾ ਕਾਂਘਰਸੀ ਵਿਧਾਇਕ ਜੋਗਿੰਦਰਪਾਲ ਭੋਆ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਉਨ੍ਹਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ।

14 ਦਿਨ ਦੀ ਨਿਆਂਇਕ ਹਿਰਾਸਤ 'ਚ ਜੋਗਿੰਦਰਪਾਲ ਭੋਆ

author img

By ETV Bharat Punjabi Team

Published : Dec 30, 2023, 5:09 PM IST

ਸਾਬਕਾ ਵਿਧਾਇਕ ਭੋਆ ਦਾ ਵਕੀਲ ਜਾਣਕਾਰੀ ਦਿੰਦਾ ਹੋਇਆ

ਪਠਾਨਕੋਟ: ਪੰਜਾਬ ਸਰਕਾਰ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਬੀਤੇ ਕੱਲ੍ਹ ਪੰਜਾਬ ਪੁਲਿਸ ਅਤੇ ਮਾਈਨਿੰਗ ਵਿਭਾਗ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਭੋਆ ਵਿਧਾਨ ਸਭਾ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਭੋਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿੰਨ੍ਹਾਂ ਨੂੰ ਅੱਜ ਪੁਲਿਸ ਵਲੋਂ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ। ਜਿਥੇ ਅਦਾਲਤ ਵਲੋਂ ਸਾਬਕਾ ਕਾਂਗਰਸੀ ਵਿਧਾਇਕ ਭੋਆ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ। ਜਿਸਦੀ ਜਾਣਕਾਰੀ ਜੋਗਿੰਦਰਪਾਲ ਭੋਆ ਦੇ ਵਕੀਲ ਨੇ ਦਿਤੀ।

ਨਿਆਂਇਕ ਹਿਰਾਸਤ 'ਚ ਸਾਬਕਾ ਵਿਧਾਇਕ: ਇਸ ਮੌਕੇ ਅਦਾਲਤ ਦੇ ਬਾਹਰ ਜੋਗਿੰਦਰਪਾਲ ਭੋਆ ਦੇ ਸਮਰਥਕਾਂ ਦੀ ਵੱਡੀ ਭੀੜ ਦੇਖਣ ਨੂੰ ਮਿਲੀ, ਜੋ ਸਾਬਕਾ ਵਿਧਾਇਕ ਦੇ ਹੱਕ ਵਿੱਚ ਨਾਅਰੇਬਾਜ਼ੀ ਕਰ ਰਹੇ ਸਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਗੁੱਸਾ ਜ਼ਾਹਰ ਕਰ ਰਹੇ ਸਨ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭੋਆ ਦੇ ਵਕੀਲ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਖਿਲਾਫ ਥਾਣਾ ਤਾਰਾਗੜ੍ਹ 'ਚ ਨਾਜਾਇਜ਼ ਮਾਈਨਿੰਗ ਅਤੇ ਪੁਲਿਸ ਨਾਲ ਦੁਰਵਿਵਹਾਰ ਕਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।

ਭੋਆ ਦੀ ਪਤਨੀ ਦੇ ਨਾਂ 'ਤੇ ਸਾਈਟ: ਕਾਬਿਲੇਗੌਰ ਹੈ ਕਿ ਭੋਆ ਤੋਂ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਭੋਆ ਦੀ ਪਠਾਨਕੋਟ ਜ਼ਿਲ੍ਹੇ ਵਿੱਚ ਰਾਵੀ ਨਦੀ ਦੇ ਨੇੜੇ ਇੱਕ ਕਰੱਸ਼ਰ ਸਾਈਟ ਹੈ। ਇਹ ਸਾਈਟ ਜੋਗਿੰਦਰ ਪਾਲ ਦੀ ਪਤਨੀ ਦੇ ਨਾਂ 'ਤੇ ਹੈ। ਸ਼ੁੱਕਰਵਾਰ ਨੂੰ ਮਾਈਨਿੰਗ ਵਿਭਾਗ ਨੂੰ ਇਸ ਜਗ੍ਹਾ 'ਤੇ ਨਾਜਾਇਜ਼ ਮਾਈਨਿੰਗ ਹੋਣ ਦੀ ਸੂਚਨਾ ਮਿਲੀ ਸੀ। ਜਦੋਂ ਮਾਈਨਿੰਗ ਵਿਭਾਗ ਦੇ ਅਧਿਕਾਰੀ ਐਸ.ਡੀ.ਓ ਦੀ ਅਗਵਾਈ ਵਿੱਚ ਮੌਕੇ ’ਤੇ ਪੁੱਜੇ ਤਾਂ ਜੋਗਿੰਦਰ ਪਾਲ ਪਹਿਲਾਂ ਹੀ ਉਥੇ ਮੌਜੂਦ ਸਨ। ਐਸ.ਡੀ.ਓ ਨੇ ਮੌਕੇ 'ਤੇ ਨਜਾਇਜ਼ ਮਾਈਨਿੰਗ ਹੁੰਦੀ ਦੇਖ ਕੇ ਪੋਕਲੇਨ ਮਸ਼ੀਨ ਅਤੇ ਟਿੱਪਰ ਜ਼ਬਤ ਕਰ ਲਿਆ।

ਕਾਂਗਰਸ ਸਰਕਾਰ ਦੌਰਾਨ ਵਿਧਾਇਕ ਰਹੇ ਭੋਆ: ਜੋਗਿੰਦਰ ਪਾਲ ਦਾ ਜਨਮ 2 ਅਪ੍ਰੈਲ 1964 ਨੂੰ ਹੋਇਆ ਸੀ। ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਪਠਾਨਕੋਟ ਜ਼ਿਲ੍ਹੇ ਦੀ ਭੋਆ ਸੀਟ ਤੋਂ ਟਿਕਟ ਦਿੱਤੀ ਸੀ। ਉਸ ਚੋਣ ਵਿੱਚ ਜੋਗਿੰਦਰ ਪਾਲ ਨੇ ਭਾਜਪਾ ਉਮੀਦਵਾਰ ਸੀਮਾ ਕੁਮਾਰੀ ਨੂੰ 27 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਪੰਜਾਬ ਵਿੱਚ 2017 ਤੋਂ 2022 ਤੱਕ ਕਾਂਗਰਸ ਪਾਰਟੀ ਸੱਤਾ ਵਿੱਚ ਰਹੀ। ਸਾਲ 2022 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜੋਗਿੰਦਰ ਪਾਲ ਮੁੜ ਕਾਂਗਰਸ ਪਾਰਟੀ ਦੀ ਟਿਕਟ ’ਤੇ ਚੋਣ ਲੜੇ। ਇਸ ਵਾਰ ਉਹ ਆਮ ਆਦਮੀ ਪਾਰਟੀ (ਆਪ) ਦੇ ਲਾਲਚੰਦ ਕਟਾਰੂਚੱਕ ਤੋਂ ਚੋਣ ਹਾਰ ਗਏ। ਲਾਲਚੰਦ ਕਟਾਰੂਚੱਕ ਇਸ ਸਮੇਂ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵਿੱਚ ਮੰਤਰੀ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.