ETV Bharat / state

ਕਿਸਾਨਾਂ ਨੇ ਮਨਾਇਆ ਫ਼ਤਿਹ ਦਿਹਾੜਾ - Fateh Day

ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ (Pathankot-Amritsar National Highwa) ਲਦਪਾਲਮਾ ਟੋਲ ਪਲਾਜ਼ਾ (Ladpalma Toll Plaza) ਤੇ ਕਿਸਾਨਾਂ ਵੱਲੋਂ ਫਤਿਹ ਦਿਹਾੜੇ ਦਾ ਆਯੋਜਨ ਕੀਤਾ ਗਿਆ। ਜਿਸ ਦੇ ਵਿਚ ਦੂਰ ਦੁਰਾਡੇ ਤੋਂ ਆਏ ਕਿਸਾਨਾਂ ਨੇ ਹਿੱਸਾ ਲਿਆ ਅਤੇ ਫਤਿਹ ਦਿਵਸ ਦੇ ਤੌਰ ਤੇ ਅੱਜ ਦੇ ਦਿਨ ਨੂੰ ਮਨਾਇਆ।

ਕਿਸਾਨਾਂ ਨੇ ਮਨਾਇਆ ਫਤਿਹ ਦਿਹਾੜਾ
ਕਿਸਾਨਾਂ ਨੇ ਮਨਾਇਆ ਫਤਿਹ ਦਿਹਾੜਾ
author img

By

Published : Dec 14, 2021, 12:41 PM IST

ਪਠਾਨਕੋਟ: ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ (Pathankot-Amritsar National Highwa) ਲਦਪਾਲਮਾ ਟੋਲ ਪਲਾਜ਼ਾ (Ladpalma Toll Plaza) ਤੇ ਕਿਸਾਨਾਂ ਵੱਲੋਂ ਫਤਿਹ ਦਿਹਾੜੇ ਦਾ ਆਯੋਜਨ ਕੀਤਾ ਗਿਆ। ਜਿਸ ਦੇ ਵਿਚ ਦੂਰ ਦੁਰਾਡੇ ਤੋਂ ਆਏ ਕਿਸਾਨਾਂ ਨੇ ਹਿੱਸਾ ਲਿਆ ਅਤੇ ਫਤਹਿ ਦਿਵਸ ਦੇ ਤੌਰ ਤੇ ਅੱਜ ਦੇ ਦਿਨ ਨੂੰ ਮਨਾਇਆ। ਤਿੰਨ ਖੇਤੀ ਕਾਨੂੰਨ ਰੱਦ ਹੋਣ ਤੇ ਫੈਸਲੇ ਤੋਂ ਬਾਅਦ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਹਨ।ਇਸ ਮੌਕੇ ਕਿਸਾਨਾਂ ਨੇ ਕਿਹਾ ਹੈ ਕਿ ਪਠਾਨਕੋਟ ਦੇ ਹਰ ਜਰੂਰਤਮੰਦ ਇਨਸਾਨ ਦੀ ਮਦਦ ਕਰਨ ਲਈ ਉਹ ਤਿਆਰ ਹਨ।

ਕਿਸਾਨਾਂ ਨੇ ਮਨਾਇਆ ਫਤਿਹ ਦਿਹਾੜਾ

ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਦੀ ਇੱਕਜੁਟਤਾ ਤੇ ਚਲਦੇ ਹੀ ਕੇਂਦਰ ਸਰਕਾਰ ਵੱਲੋਂ ਲਏ ਗਏ ਆਪਣੇ ਫ਼ੈਸਲੇ ਨੂੰ ਵਾਪਸ ਲੈਣਾ ਪਿਆ ਹੈ ਅਤੇ ਕਿਸਾਨ ਹੁਣ ਖੁਸ਼ੀ ਖੁਸ਼ੀ ਆਪਣੇ ਘਰ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਇਸੇ ਤਰ੍ਹਾਂ ਹੀ ਇਕਜੁੱਟ ਹੋ ਕੇ ਆਉਣ ਵਾਲੇ ਸਮੇਂ ਦੇ ਵਿਚ ਜੇਕਰ ਕਿਸੇ ਜ਼ਰੂਰਤਮੰਦ ਦੀ ਮਦਦ ਦੀ ਲੋੜ ਹੋਵੇਗੀ ਤਾਂ ਕਿਸਾਨ ਹਮੇਸ਼ਾਂ ਹੀ ਪਹਿਲ ਦੇ ਆਧਾਰ ਤੇ ਅੱਗੇ ਆਉਣਗੇ।

ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਜਿੱਥੇ ਕਾਨੂੰਨ ਰੱਦ ਹੋਣ ਦੀ ਖੁਸ਼ੀ ਹੈ ਉਥੇ ਹੀ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਜਲੀ ਵੀ ਦਿੰਦੇ ਹਾਂ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਆਪਣੇ ਆਪਣੇ ਢੰਗ ਨਾਲ ਜਸ਼ਨ ਮਨਾਏ ਜਾ ਰਹੇ ਹਨ। ਕਿਤੇ ਜਾਗੋ ਕੱਢੀ ਜਾ ਰਹੀ ਹੈ ਕਿਤੇ ਦੀਵਾਲੀ ਮਨਾਈ ਜਾ ਰਹੀ ਹੈ। ਖੇਤੀਬਾੜੀ ਕਾਲੇ ਕਾਨੂੰਨ ਰੱਦ ਹੋਣ ਉਤੇ ਕਿਸਾਨਾਂ ਵੱਲੋਂ ਆਪਣੇ ਢੰਗ ਨਾਲ ਖੁਸ਼ੀ ਪ੍ਰਗਟਾਈ ਜਾ ਰਹੀ ਹੈ।

ਇਹ ਵੀ ਪੜੋ:Lakhimpur Kheri violence: 'ਘਟਨਾ ਨੂੰ ਦਿੱਤਾ ਗਿਆ ਸੀ ਯੋਜਨਾਬੱਧ ਤਰੀਕੇ ਨਾਲ ਅੰਜਾਮ'

ETV Bharat Logo

Copyright © 2025 Ushodaya Enterprises Pvt. Ltd., All Rights Reserved.