ਪਠਾਨਕੋਟ: ਪੰਜਾਬ ਪੁਲਿਸ ਵਲੋਂ ਨਸ਼ੇ 'ਤੇ ਠੱਲ ਪਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਨਸ਼ਾ ਅਤੇ ਤਸਕਰਾਂ ਨੂੰ ਜਿਥੇ ਪੁਲਿਸ ਵਲੋਂ ਕਾਬੂ ਕੀਤਾ ਜਾ ਰਿਹਾ ਹੈ ਤਾਂ ਉਥੇ ਹੀ ਨਸ਼ਾ ਤਸਕਰਾਂ ਦੀ ਜਾਇਦਾਦਾਂ ਨੂੰ ਵੀ ਜ਼ਬਤ ਕਰਕੇ ਪੁਲਿਸ ਨਿਲਾਮ ਕਰ ਰਹੀ ਹੈ। ਇਸ ਦੇ ਚੱਲਦੇ ਡੀਜੀਪੀ ਪੰਜਾਬ ਗੌਰਵ ਯਾਦਵ ਵਲੋਂ ਪਠਾਨਕੋਟ ਹਲਕੇ ਦਾ ਦੌਰਾ (DGP Punjab visit Pathankot) ਕੀਤਾ ਗਿਆ, ਜਿਥੇ ਡੀਜੀਪੀ ਵਲੋਂ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ।
ਕੌਮਾਂਤਰੀ ਸਰਹੱਦ 'ਤੇ ਤੋੜੀ ਨਸ਼ੇ ਦੀ ਚੈਨ: ਇਸ ਮੌਕੇ ਬੋਲਦਿਆਂ ਪੰਜਾਬ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਬੀਐਸਐਫ ਅਤੇ ਪੰਜਾਬ ਪੁਲਿਸ ਵਲੋਂ ਨਸ਼ੇ ਦੇ ਖਾਤਮੇ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਕੌਮਾਂਤਰੀ ਸਰਹੱਦ ਤੋਂ ਕਾਫ਼ੀ ਹੱਦ ਤੱਕ ਨਸ਼ੇ ਦੀ ਚੇਨ ਨੂੰ ਤੋੜ ਦਿੱਤਾ ਗਿਆ ਹੈ। ਡੀਜੀਪੀ ਪੰਜਾਬ ਨੇ ਦੱਸਿਆ ਕਿ ਸੂਬੇ 'ਚ ਵੀ ਪੁਲਿਸ ਵਲੋਂ ਮੁਹਿੰਮ ਚਲਾਈ ਜਾ ਰਹੀ ਹੈ। ਜਿਸ 'ਚ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ।
-
Today, I held a meeting with 44 Village Level Defence Committees in Pathankot and urged citizens for their cooperation in Punjab’s war against drugs declared by CM @BhagwantMann on August 15 (1/3) pic.twitter.com/JPj5786dsD
— DGP Punjab Police (@DGPPunjabPolice) September 5, 2023 " class="align-text-top noRightClick twitterSection" data="
">Today, I held a meeting with 44 Village Level Defence Committees in Pathankot and urged citizens for their cooperation in Punjab’s war against drugs declared by CM @BhagwantMann on August 15 (1/3) pic.twitter.com/JPj5786dsD
— DGP Punjab Police (@DGPPunjabPolice) September 5, 2023Today, I held a meeting with 44 Village Level Defence Committees in Pathankot and urged citizens for their cooperation in Punjab’s war against drugs declared by CM @BhagwantMann on August 15 (1/3) pic.twitter.com/JPj5786dsD
— DGP Punjab Police (@DGPPunjabPolice) September 5, 2023
ਤਸਕਰਾਂ ਦੀਆਂ ਜਾਇਦਾਦਾਂ ਕਰ ਰਹੇ ਜ਼ਬਤ: ਇਸ ਦੇ ਨਾਲ ਹੀ ਡੀਜੀਪੀ ਨੇ ਦੱਸਿਆ ਕਿ ਜਿਥੇ ਪੁਲਿਸ ਜਾਗਰੂਕਤਾ ਰੈਲੀ ਕੱਢ ਰਹੀ ਹੈ, ਉਥੇ ਹੀ ਨਸ਼ੇ ਦੇ ਵਪਾਰੀ ਬਣੀਆਂ ਵੱਡੀਆਂ ਮੱਛੀਆਂ 'ਤੇ ਵੀ ਸ਼ਿਕੰਜਾ ਕੱਸ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਕਈ ਨਸ਼ਾ ਤਸਕਰਾਂ ਨੂੰ ਫੜਿਆ ਜਾ ਚੁੱਕਿਆ ਹੈ ਅਤੇ ਨਾਲ ਹੀ ਉਨ੍ਹਾਂ ਦੀਆਂ ਜ਼ਮੀਨਾਂ ਤੇ ਜਾਇਦਾਦਾਂ ਜ਼ਬਤ ਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਜੋ ਉਨ੍ਹਾਂ ਜਾਇਦਾਦਾਂ ਦੀ ਨਿਲਾਮੀ ਕਰਕੇ ਸਰਕਾਰੀ ਖ਼ਜ਼ਾਨੇ 'ਚ ਪੈਸੇ ਪਾਏ ਜਾ ਸਕਣ।
-
VLDCs play a vital role on ground in getting real-time info leading to disruption of drug networks (3/3)#PunjabFightsDrugs
— DGP Punjab Police (@DGPPunjabPolice) September 5, 2023 " class="align-text-top noRightClick twitterSection" data="
">VLDCs play a vital role on ground in getting real-time info leading to disruption of drug networks (3/3)#PunjabFightsDrugs
— DGP Punjab Police (@DGPPunjabPolice) September 5, 2023VLDCs play a vital role on ground in getting real-time info leading to disruption of drug networks (3/3)#PunjabFightsDrugs
— DGP Punjab Police (@DGPPunjabPolice) September 5, 2023
ਵਿਲੇਜ ਡਿਫੈਂਸ ਕਮੇਟੀ ਕਰ ਰਹੀ ਮਦਦ: ਡੀਜੀਪੀ ਪੰਜਾਬ ਨੇ ਦੱਸਿਆ ਕਿ ਉਨ੍ਹਾਂ ਵਲੋਂ ਵਿਲੇਜ ਡਿਫੈਂਸ ਕਮੇਟੀਆਂ(Village Defense Committee) ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਕੰਮਾਂ ਦੀ ਸ਼ਲਾਘਾ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਕਮੇਟੀਆਂ ਨੂੰ ਬਣਾਉਣ ਦਾ ਮਕਸਦ ਹੀ ਕੌਮਾਂਤਰੀ ਪੱਧਰ ਤੋਂ ਨਸ਼ਾ ਤਸਕਰੀ ਨੂੰ ਰੋਕਣ 'ਚ ਮਦਦ ਕਰਨਾ ਹੈ ਤੇ ਇੰਨ੍ਹਾਂ ਕਮੇਟੀਆਂ ਵਲੋਂ ਬਾਖੂਬੀ ਕੰਮ ਕੀਤਾ ਜਾ ਰਿਹਾ ਹੈ। ਡੀਜੀਪੀ ਨੇ ਦੱਸਿਆ ਕਿ ਇੰਨ੍ਹਾਂ ਕਮੇਟੀਆਂ ਵਲੋਂ ਹੜ੍ਹਾਂ ਦੌਰਾਨ ਵੀ ਲੋਕਾਂ ਦੀ ਮਦਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਕਮੇਟੀ ਦੇ ਮੈਂਬਰਾਂ ਵਲੋਂ ਡਰੋਨ ਸਬੰਧੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਤਾਂ ਜੋ ਨਸ਼ੇ ਦੀ ਚੈਨ ਨੂੰ ਰੋਕਿਆ ਜਾ ਸਕੇ।
- Free Physical Training : ਨਸ਼ੇ ਦੀ ਵੀਡੀਓ ਵਾਇਰਲ ਹੋਣ 'ਤੇ ਪਿੰਡ 'ਤੇ ਲੱਗੇ ਦਾਗ਼ ਨੂੰ ਧੋਣ ਲਈ ਸਾਬਕਾ ਫੌਜੀ ਦਾ ਵੱਖਰਾ ਉਪਰਾਲਾ, ਦੇਖੋ ਇਹ ਵੀਡੀਓ
- FIR on Sidhu Moosewala fan: ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਜਲੰਧਰ 'ਚ ਵਕੀਲ ਨੇ ਨਹਿਰ 'ਚ ਸੁੱਟੀ ਸੀ ਥਾਰ, ਮਾਮਲਾ ਦਰਜ
- State level event on Teacher's Day: CM ਭਗਵੰਤ ਮਾਨ ਤੇ ਸਿੱਖਿਆ ਮੰਤਰੀ ਪਹੁੰਚੇ, ਕਿਹਾ ਸਾਹਮਣੇ ਲਿਆਂਦੇ ਜਾਣਗੇ 'ਟੀਚਰਜ਼ ਆੱਫ਼ ਦਾ ਵੀਕ'
ਆਮ ਲੋਕਾਂ ਤੋਂ ਵੀ ਸਾਥ ਦੀ ਅਪੀਲ: ਇਸ ਦੇ ਨਾਲ ਹੀ ਡੀਜੀਪੀ ਪੰਜਾਬ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਨਸ਼ੇ ਦੀ ਚੈਨ ਨੂੰ ਤੋੜਨ ਲਈ ਪੁਲਿਸ ਦਾ ਸਾਥ ਦਿੱਤਾ ਜਾਵੇ ਤੇ ਗਲੀ ਮੁਹੱਲਿਆਂ 'ਚ ਵਿਕ ਰਹੇ ਨਸ਼ੇ ਦੀ ਵੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਨਸ਼ਾ ਤਸਕਰਾਂ ਨੂੰ ਫੜ ਕੇ ਕਾਬੂ ਕੀਤਾ ਜਾ ਸਕੇ। ਉਨ੍ਹਾਂ ਨਾਲ ਹੀ ਦੱਸਿਆ ਕਿ ਨਸ਼ੇ ਦੀ ਗ੍ਰਿਫ਼ਤ 'ਚ ਆਏ ਨੌਜਵਾਨਾਂ ਨੂੰ ਇਸ ਦਲਦਲ ਤੋਂ ਬਾਹਰ ਕੱਢਣ ਲਈ ਪ੍ਰੋਗਰਾਮ ਕਰਨ ਦੀ ਲੋੜ ਹੈ, ਜਿਸ 'ਚ ਲੋਕ ਪੁਲਿਸ ਦਾ ਸਾਥ ਦੇ ਸਕਦੇ ਹਨ।