ETV Bharat / state

ਸੂਬੇ ਦੇ ਕਈ ਜ਼ਿਲ੍ਹਿਆਂ 'ਚ ਡੇਂਗੂ ਦਾ ਕਹਿਰ, ਡਾਕਟਰਾਂ ਨੇ ਕੀਤੀ ਇਹ ਅਪੀਲ - dengue causes

ਡੇਂਗੂ ਦੇ ਵਧ ਰਹੇ ਕੇਸਾਂ ਨੂੰ ਲੈ ਕੇ ਸਿਹਤ ਵਿਭਾਗ ਹੋ ਗਿਆ ਹੈ। ਦੱਸ ਦਈਏ ਕਿ ਅੰਮ੍ਰਿਤਸਰ ਅਤੇ ਪਠਾਨਕੋਟ ਵਿੱਚ ਡੇਂਗੂ ਦੇ ਮਾਮਲੇ ਵੇਖਣ ਨੂੰ ਮਿਲੇ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਪਠਾਨਕੋਟ ਵਿੱਚ ਡੇਂਗੂ ਨਾਲ ਸ਼ੱਕੀ 3 ਮੌਤਾਂ ਵੀ ਹੋ ਚੁੱਕੀਆਂ ਹਨ।

Dengue Cases in Amritsar, Dengue Cases in Pathankot, dengue in Punjab
ਸੂਬੇ ਦੇ ਕਈ ਜ਼ਿਲ੍ਹਿਆਂ 'ਚ ਡੇਂਗੂ ਦਾ ਕਹਿਰ
author img

By

Published : Nov 13, 2022, 8:07 AM IST

Updated : Nov 13, 2022, 8:26 AM IST

ਅੰਮ੍ਰਿਤਸਰ/ਪਠਾਨਕੋਟ: ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਵਧ ਰਹੇ ਡੇਂਗੂ ਦੇ ਪ੍ਰਕੋਪ ਸੰਬਧੀ ਹਰ ਜ਼ਿਲ੍ਹਾਂ ਸਿਹਤ ਵਿਭਾਗਾਂ ਵਲੋਂ ਜਿੱਥੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ, ਉਥੇ ਹੀ, ਡਾਕਟਰਾਂ ਵੱਲੋਂ ਲੋਕਾਂ ਨੂੰ ਇਸ ਤੋਂ ਬਚਾਅ ਲਈ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਦੂਜੇ ਪਾਸੇ, ਪਠਾਨਕੋਟ ਵਿਖੇ ਹੁਣ ਤੱਕ ਕਰੀਬ 700 ਤੋਂ ਵੱਧ ਡੇਂਗੂ ਦੇ ਮਾਮਲੇ ਸਾਹਮਣੇ ਆਏ ਹਨ। ਇੰਨਾ ਹੀ ਨਹੀਂ, ਡੇਂਗੂ ਨਾਲ ਇੱਥੇ 3 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।

ਪਠਾਨਕੋਟ 'ਚ ਡੇਂਗੂ ਦਾ ਕਹਿਰ: ਡੇਂਗੂ ਦੇ ਮਾਮਲੇ ਆਉਂਦੇ ਹੀ, ਸਿਹਤ ਵਿਭਾਗ ਵੱਲੋਂ ਇਸ ਨਾਲ ਨਜਿੱਠਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਿਸ ਕਾਰਨ ਲੋਕਾਂ ਨੂੰ ਘਰ-ਘਰ ਜਾ ਕੇ ਇਸ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਨਾਲ ਹੀ ਸਿਹਤ ਵਿਭਾਗ ਵੱਲੋਂ ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਫਿਰ ਵੀ ਇੱਥੇ ਡੇਂਗੂ ਦਾ ਜਾਨਲੇਵਾ (Dengue Cases in Pathankot) ਕਹਿਰ ਜਾਰੀ ਹੈ।

ਪਠਾਨਕੋਟ 'ਚ ਡੇਂਗੂ ਦਾ ਕਹਿਰ

ਇਸ ਸਬੰਧੀ ਜਦੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਮੇਂ ਸਿਵਲ ਹਸਪਤਾਲ ਵਿੱਚ ਡੇਂਗੂ ਦੇ 4 ਮਰੀਜ਼ ਆਪਣਾ ਇਲਾਜ ਕਰਵਾ ਰਹੇ ਹਨ। ਜਦਕਿ ਕੁੱਲ ਗਿਣਤੀ 750 ਦੇ ਨੇੜੇ ਹੈ, ਜਿਨ੍ਹਾਂ ਵਿੱਚੋਂ ਪ੍ਰਾਈਵੇਟ ਹਸਪਤਾਲਾਂ ਵਿੱਚ ਡੇਂਗੂ ਨਾਲ ਸ਼ੱਕੀ 3 ਦੀ ਮੌਤਾਂ ਹੋਈਆਂ ਹਨ, ਪਰ ਸਿਵਲ ਹਸਪਤਾਲ ਵਿੱਚ ਮੌਤ ਦਾ ਕੋਈ ਮਾਮਲਾ ਨਹੀਂ ਹੈ।

ਅੰਮ੍ਰਿਤਸਰ 'ਚ ਸਿਵਲ ਸਰਜਨ ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ: ਸਿਵਲ ਸਰਜਨ ਡਾ. ਚਰਨਜੀਤ ਸਿੰਘ ਵਲੋਂ ਡੇਂਗੂ ਸੰਬਧੀ ਇਲਾਜ ਕਰਵਾਉਣ ਵਾਲੇ ਮਰੀਜਾਂ ਲਈ ਸਿਵਲ ਹਸਪਤਾਲ ਵਿੱਚ ਕੀਤੇ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਅੰਮ੍ਰਿਤਸਰ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਡੇਂਗੂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ (Dengue Cases in Amritsar) ਵਿਚ 112 ਦੇ ਕਰੀਬ ਬੈਡ ਲਗਾਏ ਗਏ ਹਨ।

ਅੰਮ੍ਰਿਤਸਰ 'ਚ ਸਿਵਲ ਸਰਜਨ ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ

ਉਨ੍ਹਾਂ ਦੱਸਿਆ ਕਿ ਡੇਂਗੂ ਸੰਬਧੀ ਉਪਚਾਰ ਵਿਚ ਆਉਣ ਵਾਲੀ ਹਰ ਇਕ ਸੁਵਿਧਾ ਦਾ ਧਿਆਨ ਵੀ ਰੱਖਿਆ ਜਾ ਰਿਹਾ ਹੈ ਅਤੇ ਅਸੀ ਸਹਿਰਵਾਸੀਆ ਨੂੰ ਇਹ ਅਪੀਲ ਕਰਦੇ ਹਾਂ ਕਿ ਉਹ ਘਰਾਂ ਅਤੇ ਆਲੇ ਦੁਆਲੇ ਗੰਦਾ ਪਾਣੀ ਨਾ ਖੜਾ ਹੋਣ ਦੇਣ ਅਤੇ ਸਾਫ ਸਫਾਈ ਦਾ ਧਿਆਨ ਰੱਖਣ।

ਇੰਝ ਕਰੋਂ ਬਚਾਅ -

  • ਮੱਛਰਾਂ ਤੋਂ ਬੱਚਣ ਦੀ ਕੋਸ਼ਿਸ਼ ਕਰੋ, ਡੇਂਗੂ ਦਾ ਮੱਛਰ ਦਿਨ ਵੇਲੇ ਜ਼ਿਆਦਾ ਕੱਟਦਾ ਹੈ। ਪੂਰੀ ਸਲੀਵਜ਼ ਵਾਲੇ ਕੱਪੜੇ ਪਹਿਨੋ।
  • ਡੇਂਗੂ ਦੇ ਮੱਛਰ ਆਮ ਤੌਰ 'ਤੇ ਖੜ੍ਹੇ ਅਤੇ ਸਾਫ਼ ਪਾਣੀ ਵਿੱਚ ਪੈਦਾ ਹੁੰਦੇ ਹਨ, ਇਸ ਲਈ ਮੱਛਰਾਂ ਦੀ ਪ੍ਰਜਨਨ ਨੂੰ ਰੋਕਣ ਲਈ ਪਾਣੀ ਨੂੰ ਖੜਾ ਨਾ ਹੋਣ ਦਿਓ।
  • ਖਾਲੀ ਡੱਬਿਆਂ, ਫੁੱਲਦਾਨਾਂ, ਕੂਲਰਾਂ ਆਦਿ ਵਿੱਚੋਂ ਪਾਣੀ ਕੱਢਣਾ ਯਕੀਨੀ ਬਣਾਓ ਅਤੇ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਸਾਫ਼ ਕਰੋ।
  • ਅਜਿਹੇ ਰੋਕਥਾਮ ਉਪਾਵਾਂ ਦੀ ਵਰਤੋਂ ਕਰਕੇ ਡੇਂਗੂ ਦੀ ਲਾਗ ਤੋਂ ਕੁਝ ਹੱਦ ਤੱਕ ਬਚਾਅ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਮਨੀਲਾ ਤੋਂ ਪੰਜਾਬ ਪਹੁੰਚੀ ਸੁਖਚੈਨ ਸਿੰਘ ਦੀ ਮ੍ਰਿਤਕ ਦੇਹ

Last Updated : Nov 13, 2022, 8:26 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.