ETV Bharat / state

ਝੱਟ-ਪੱਟ ਬਣੀ ਮੰਦਰ 'ਚ ਸ਼ਿਵਰਾਤਰੀ ਦੇ ਤਿਉਹਾਰ ਦੀਆਂ ਰੌਣਕਾਂ, ਵੱਡੀ ਗਿਣਤੀ 'ਚ ਸ਼ਰਧਾਲੂ ਹੋਏ ਨਤਮਸਤਕ - mahashivratri news

ਪਠਾਨਕੋਟ ਦੀ ਝੱਟ-ਪੱਟ ਬਣੀ ਮੰਦਰ 'ਚ ਸ਼ਿਵਰਾਤਰੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ, ਜਿਸ ਮੌਕੇ ਸ਼ਰਧਾਲੂਆਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ।

ਫ਼ੋੋਟੋ
ਫ਼ੋੋਟੋ
author img

By

Published : Feb 21, 2020, 9:38 PM IST

ਪਠਾਨਕੋਟ: ਪੂਰੇ ਦੇਸ਼ 'ਚ ਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮ-ਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਪਠਾਨਕੋਟ ਦੇ ਝੱਟ-ਪੱਟ ਬਣੀ ਮੰਦਰ 'ਚ ਵੀ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ। ਝੱਟ-ਪੱਟ ਬਣੀ ਮੰਦਰ 'ਚ ਸ਼ਰਧਾਲੂਆਂ ਵੱਡੀ ਗਿਣਤੀ 'ਚ ਨਤਮਸਤਕ ਹੋਏ। ਸ਼ਰਧਾਲੂਆਂ ਦੀ ਹਾਜ਼ਰਾਂ ਦੀ ਗਿਣਤੀ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਝੱਟ-ਪੱਟ ਬਣੀ ਮੰਦਰ 'ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਵੀ ਕੀਤੇ ਗਏ।

ਵੀਡੀਓ

ਦੱਸਣਯੋਗ ਹੈ ਕਿ ਝੱਟ-ਪੱਟ ਬਣੀ ਮੰਦਰ 1600 ਸਾਲ ਪੁਰਾਣਾ ਹੈ। ਇਸ ਮੰਦਰ 'ਚ ਸ਼ਰਧਾਲੂਆਂ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਝੱਟ-ਪੱਟ ਬਣੀ ਮੰਦਰ 'ਤੇ 4 ਸਾਲ ਪਹਿਲਾਂ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਹੋ ਚੁੱਕਿਆ ਹੈ ਜਿਸ ਨੂੰ ਧਿਆਨ 'ਚ ਰੱਖ ਕੇ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ।

ਸ਼ਰਧਾਲੂ ਨੇ ਕਿਹਾ ਕਿ ਝੱਟ-ਪੱਟ ਬਣੀ ਦਾ ਮਤਲਬ ਹੈ, ਅਚਾਨਕ ਬਣਨਾ। ਉਨ੍ਹਾਂ ਨੇ ਕਿਹਾ ਇਸ ਮੰਦਰ ਦਾ ਇਤਿਹਾਸ 1600 ਸਾਲ ਪੁਰਾਣਾ ਹੈ। ਇਸ ਮੰਦਰ ਦੀ ਬਹੁਤ ਹੀ ਮਾਨਤਾ ਹੈ ਜਿਸ ਨੂੰ ਲੈ ਕੇ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ। ਇਹ ਮੰਦਰ 4 ਸਾਲ ਪਹਿਲਾਂ ਸ਼ਰਾਰਤੀ ਅਨਸਰਾਂ ਦੇ ਨਿਸ਼ਾਨੇ 'ਤੇ ਵੀ ਰਹਿ ਚੁੱਕਿਆ ਹੈ।

ਇਹ ਵੀ ਪੜ੍ਹੋ:14 ਮਹੀਨਿਆਂ ਦੀ ਤਨਖ਼ਾਹ ਨਾ ਮਿਲਣ 'ਤੇ ਮੁਲਾਜ਼ਮ ਨੇ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼

ਐਸ.ਪੀ ਹੇਮ ਪੁਸ਼ਪ ਨੇ ਕਿਹਾ ਕਿ ਮੰਦਰ ਦੀ ਸੁਰੱਖਿਆ ਨੂੰ ਦੇਖਦੇ ਹੋਏ ਕਰੜੇ ਪ੍ਰਬੰਧ ਕੀਤੇ ਗਏ ਹਨ। ਹਰ ਆਉਣ ਜਾਣ ਵਾਲੇ ਵਿਅਕਤੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.