ਪਠਾਨਕੋਟ: ਫ਼ੌਜ ਨੇ ਦੇਸ਼ ਦੀ ਖਾਤਰ ਸ਼ਹੀਦ ਹੋਏ ਸੂਰਬੀਰ ਜਵਾਨਾਂ ਦੇ ਨਾਂਅ ਤੇ 8 ਯਾਦਗਾਰੀ ਗੇਟ ਬਣਾਏ ਗਏ ਹਨ। ਦੇਸ਼ ਦੀ ਖਾਤਰ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੇ ਇਹ ਰਿਬਨ ਕੱਟ ਕੇ ਇਨ੍ਹਾਂ ਗੇਟਾਂ ਦਾ ਉਦਘਾਟਨ ਕੀਤਾ।
ਸ਼ਹੀਦ ਜੋ ਕਿ ਦੇਸ਼ ਦੀ ਧਰੋਹਰ ਹਨ ਉਨ੍ਹਾਂ ਦਾ ਸਨਮਾਨ ਕਰਨਾ ਅਤੇ ਉਨ੍ਹਾਂ ਨੂੰ ਯਾਦ ਰੱਖਣਾ ਇਹ ਸਾਡਾ ਸਭ ਦਾ ਫ਼ਰਜ਼ ਹੈ ਅਜਿਹਾ ਇੱਕ ਉਪਰਾਲਾ ਭਾਰਤੀ ਫ਼ੌਜ ਵੱਲੋਂ ਕੀਤਾ ਗਿਆ ਹੈ ਫ਼ੌਜ ਵੱਲੋਂ ਪਠਾਨਕੋਟ 'ਚ ਉਨ੍ਹਾਂ ਸ਼ਹੀਦਾਂ ਦੇ ਨਾਂ ਤੇ ਗੇਟ ਬਣਾਏ ਗਏ ਹਨ ਜਿਹੜੇ ਭਾਰਤ-ਪਾਕਿਸਤਾਨ ਸਰਹੱਦ 'ਤੇ ਯੁੱਧ ਦੇ ਦੌਰਾਨ ਜਾਂ ਫਿਰ ਕਿਸੇ ਅੱਤਵਾਦੀ ਮੁਠਭੇੜ ਨੂੰ ਨਾਕਾਮ ਕਰਦੇ ਹੋਏ ਦੇਸ਼ ਦੀ ਖਾਤਰ ਸ਼ਹਾਦਤ ਦਾ ਜਾਮ ਪੀ ਗਏ ਸੀ। ਉਨ੍ਹਾਂ ਸੂਰਬੀਰਾਂ ਦੀ ਯਾਦ ਵਿੱਚ ਫ਼ੌਜ ਵੱਲੋਂ ਪਠਾਨਕੋਟ ਜ਼ਿਲ੍ਹੇ ਦੇ ਵੱਖ ਵੱਖ ਥਾਵਾਂ ਤੇ ਕੁੱਲ ਅੱਠ ਗੇਟਾਂ ਨੂੰ ਲੋਕਾਂ ਦੇ ਸਪੁਰਧ ਕੀਤਾ ਤਾਂਕਿ ਆਉਣ ਵਾਲੀ ਪੀੜ੍ਹੀਆਂ ਇਨ੍ਹਾਂ ਗੇਟਾਂ ਨੂੰ ਵੇਖ ਕੇ ਦੇਸ਼ ਦੇ ਉੱਤੇ ਮਰ ਮਿਟਣ ਵਾਲੇ ਸ਼ਹੀਦਾਂ ਨੂੰ ਯਾਦ ਰੱਖ ਸਕਣ ਅਤੇ ਉਨ੍ਹਾਂ ਸ਼ਹੀਦਾਂ ਦੇ ਦੇਸ਼ ਭਗਤੀ ਤੋਂ ਪ੍ਰੇਰਨਾ ਲੈ ਕੇ ਦੇਸ਼ ਦੇ ਪ੍ਰਤੀ ਦੇਸ਼ ਭਗਤੀ ਦਾ ਜਜ਼ਬਾ ਬਣਾਏ ਰੱਖੇ ਇਸ ਮੌਕੇ ਤੇ 21 ਸਬ ਏਰੀਆ ਦੇ ਕਮਾਂਡਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਇਸ ਮੌਕੇ ਜਦੋਂ ਸ਼ਹੀਦ ਪਰਿਵਾਰਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੇ ਕਿਹਾ ਕਿ ਫ਼ੌਜ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਜਿਸ 'ਚ ਉਨ੍ਹਾਂ ਦੇ ਆਪਣਿਆਂ ਨੂੰ ਯਾਦ ਕਰਦੇ ਹੋਏ ਸ਼ਹੀਦੀ ਗੇਟ ਬਣਾਏ ਗਏ ਹਨ ਇਹ ਉਨ੍ਹਾਂ ਸ਼ਹੀਦਾਂ ਨੂੰ ਇੱਕ ਬਹੁਤ ਵੱਡਾ ਸਨਮਾਨ ਹੈ