ETV Bharat / state

ਪਠਾਨਕੋਟ ਵਿੱਚ ਨੌਜਵਾਨਾਂ ਦੀ ਲੜਾਈ 'ਚ ਦਰਜਨ ਵਿਅਕਤੀਆਂ 'ਤੇ ਮਾਮਲਾ ਦਰਜ - ਪਟੇਲ ਚੌਂਕ

ਪਠਾਨਕੋਟ ਦੇ ਪਟੇਲ ਚੌਕ ਦੇ ਕੋਲ ਕੁਝ ਨੌਜਵਾਨਾਂ ਦੀ ਮਨਚਲੇ ਨੌਜਵਾਨਾਂ ਨਾਲ ਆਪਸੀ ਲੜਾਈ ਹੋ ਗਈ, ਜਿਸ 'ਚ 2 ਨੌਜਵਾਨ ਜ਼ਖ਼ਮੀ ਹੋ ਗਏ ਹਨ।

ਫ਼ੋਟੋ
ਫ਼ੋਟੋ
author img

By

Published : Feb 27, 2020, 11:29 PM IST

ਪਠਾਨਕੋਟ: ਪਟੇਲ ਚੌਕ ਦੇ ਵਿੱਚ ਮਨਚਲੇ ਨੌਜਵਾਨਾਂ ਦੀ ਕੁਝ ਨੌਜਵਾਨਾਂ ਨਾਲ ਲੜਾਈ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਲੜਾਈ ਦੇ ਵਿੱਚ ਦੌ ਨੌਜਵਾਨ ਜ਼ਖ਼ਮੀ ਹੋ ਗਏ ਹਨ ਤੇ ਮਨਚਲੇ ਨੌਜਵਾਨ ਫ਼ਰਾਰ ਹਨ। ਜ਼ਖ਼ਮੀ ਨੌਜਵਾਨਾਂ ਨੂੰ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ।

ਵੀਡੀਓ

ਚਸ਼ਮਦੀਦ ਨੇ ਦੱਸਿਆ ਕਿ ਕੁੱਝ ਮਨਚਲੇ ਨੌਜਵਾਨ ਇੱਕ ਕੁੜੀ ਨਾਲ ਛੇੜਛਾੜ ਕਰ ਰਹੇ ਸੀ। ਉਨ੍ਹਾਂ ਨੂੰ ਰੋਕਣ ਲਈ ਕੁੱਝ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਨਾਂਹ ਕਰਨ ਲਈ ਕਿਹਾ ਪਰ ਉਹ ਮਨਚਲੇ ਨੌਜਵਾਨ ਨੇ ਉਨ੍ਹਾਂ ਨੌਜਵਾਨਾਂ 'ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਸਾਧਨ ਛੜ ਕੇ ਉਥੋਂ ਦੀ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ: ਫ੍ਰੀ ਕ੍ਰਿਤਰਿਮ ਅੰਗ ਸੇਵਾ ਸ਼ਿਵਰ ਕੈਂਪ 29 ਫਰਵਰੀ ਤੋਂ ਸ਼ੁਰੂ

ਡੀ.ਐਸ.ਪੀ ਰਾਜਿੰਦਰ ਮਨਹਾਸ ਨੇ ਦੱਸਿਆ ਕਿ ਜਾਂਚ ਪੜਤਾਲ ਤੋਂ ਇਹ ਪਤਾ ਲੱਗਾ ਹੈ ਕਿ ਇੱਕ ਕੁੜੀ ਬੱਸ ਦੇ ਵਿੱਚ ਜਾ ਰਹੀ ਸੀ ਤੇ ਇੱਕ ਮੁੰਡਾ ਉਸ ਦੇ ਕੋਲ ਆ ਕੇ ਬੈਠ ਗਿਆ ਤੇ ਪਟੇਲ ਨਗਰ ਦੇ ਕੁੱਝ ਨੋਜਵਾਨਾਂ ਨੇ ਉਸ (ਮਨਚਲੇ) ਨੌਜਵਾਨ ਨੂੰ ਇਹ ਪੁਛਣਾ ਸ਼ੁਰੂ ਕਰ ਦਿੱਤਾ ਕਿ ਕੀ ਤੁਸੀਂ ਕੋਣ ਹੋ ਤੇ ਇਥੇ ਕੀ ਕਰ ਰਹੇ ਹੋ ਜਿਸ ਤੋਂ ਬਾਅਦ ਉਨ੍ਹਾਂ ਦੀ ਆਪਸੀ ਲੜਾਈ ਹੋਣ ਲੱਗ ਗਈ।

ਉਨ੍ਹਾਂ ਨੇ ਕਿਹਾ ਕਿ ਅਜੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਦਰਜ਼ਨ ਦੇ ਕਰੀਬ ਨੌਜਵਾਨਾਂ ਤੇ ਮਾਮਲਾ ਦਰਜ ਕਰ ਲਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.