ਮੋਗਾ: ਪਿੰਡ ਡਰੋਲੀ 'ਚ ਹੋ ਰਹੇ ਮਾਘੀ ਮੇਲੇ ਦੇ ਕੱਬਡੀ ਟੂਰਨਾਮੈਂਟ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਕੱਬਡੀ ਖਿਡਾਰੀ 'ਤੇ ਫਾਈਰਿੰਗ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ 'ਚ ਹਮਲਾਵਾਰਾਂ ਨੇ ਖਿਡਾਰੀ 'ਤੇ ਦੋ ਫਾਈਰ ਕੀਤੇ ਜਿਸ ਕਾਰਨ ਖਿਡਾਰੀ ਵਰਿੰਦਰ ਸਿੰਘ ਜ਼ਖਮੀ ਹੋ ਗਿਆ। ਫਾਈਰਿੰਗ ਦੌਰਾਨ ਵਰਿੰਦਰ ਸਿੰਘ ਨੂੰ ਉਸ ਦੇ ਦੋਸਤਾਂ ਨੇ ਮੌਕੇ 'ਤੇ ਸਿਵਲ ਹਸਪਤਾਲ ਭਰਤੀ ਕਰਵਾਇਆ।
ਜ਼ਖਮੀ ਵਰਿੰਦਰ ਸਿੰਘ ਨੇ ਕਿਹਾ ਕਿ ਉਹ ਪਿੰਡ ਭਿੰਡਰ ਵੱਲੋਂ ਕੱਬਡੀ ਦਾ ਟੂਰਨਾਮੈਂਟ ਖੇਡ ਰਿਹਾ ਸੀ। ਜਿਸ ਦੌਰਾਨ ਇਹ ਹਮਲਾ ਹੋਇਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਉਨ੍ਹਾਂ ਹਮਲਾਵਾਰਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਜ਼ਖਮੀ ਦੇ ਦੋਸਤ ਨੇ ਕਿਹਾ ਕਿ ਵਰਿੰਦਰ ਸਿੰਘ ਕੱਬਡੀ ਖੇਡ ਰਿਹਾ ਸੀ ਕਿ ਅਣਪਛਾਤੇ ਵਿਅਕਤੀਆਂ ਨੇ ਉਸ 'ਤੇ ਫਾਇਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਜ਼ਿਨ੍ਹਾਂ ਨੇ ਵਰਿੰਦਰ ਸਿੰਘ 'ਤੇ ਹਮਲਾ ਕੀਤਾ ਸੀ ਉਹ ਕਰੀਬ 10-12 ਵਿਅਕਤੀ ਸਨ। ਉਨ੍ਹਾਂ ਨੇ ਦੱਸਿਆ ਕਿ ਹਾਲਾਂਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਕੌਣ ਸਨ ਪਰ ਇਹ ਜੋ ਕੁਝ ਵੀ ਹੋਇਆ ਇਹ ਬਹੁਤ ਗ਼ਲਤ ਹੋਇਆ।
ਇਹ ਵੀ ਪੜ੍ਹੋ: ਪੰਜਾਬ 'ਚ ਲੋਹੜੀ ਤੋਂ ਬਾਅਦ ਵੀ ਠੰਡ ਦਾ ਕਹਿਰ ਜਾਰੀ, 48 ਘੰਟਿਆ 'ਚ ਫਿਰ ਪਵੇਗਾ ਮੀਂਹ
ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਜ਼ਖਮੀ ਵਰਿੰਦਰ ਸਿੰਘ ਦਾ ਬਿਆਨ ਲੈ ਲਿਆ ਹੈ ਜਿਸ ਦੀ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ।