ਮੋਗਾ : ਮੋਗਾ 'ਚ ਅਰਸ਼ ਡਾਲਾ ਦੇ ਨਾਂ 'ਤੇ ਕੱਪੜਾ ਵਪਾਰੀ ਤੋਂ ਫਿਰੌਤੀ ਵਸੂਲਣ ਆਏ ਤਿੰਨ ਨੌਜਵਾਨਾਂ 'ਚੋਂ ਦੋ ਪੁਲਿਸ ਨੇ ਕਾਬੂ ਕੀਤੇ ਹੈ। ਜਾਣਕਾਰੀ ਮੁਤਾਬਿਕ ਫਿਰੌਤੀ ਮੰਗਣ ਵਾਲੇ ਨੇ ਕਾਰੋਬਾਰੀ ਨੂੰ ਅਰਸ਼ ਡਾਲਾ ਨਾਲ ਫੋਨ 'ਤੇ ਗੱਲ ਕਰਨ ਲਈ ਕਿਹਾ (Ransom extortionists arrested) ਪਰ ਨੈੱਟਵਰਕ ਦੀ ਸਮੱਸਿਆ ਕਾਰਨ ਗੱਲਬਾਤ ਨਹੀਂ ਹੋ ਸਕੀ। ਉਪਰੋਂ ਆਏ ਪੀਸੀਆਰ ਮੁਲਾਜ਼ਮ ਨੇ ਕੱਪੜਾ ਵਪਾਰੀ ਦੀ ਦੁਕਾਨ ਤੋਂ ਦੋ ਮੁਲਜ਼ਮਾਂ ਨੂੰ ਫੜ ਲਿਆ ਅਤੇ ਤੀਜਾ ਮੁਲਜ਼ਮ ਬਾਹਰ ਖੜ੍ਹਾ ਹੋਣ ਕਾਰਨ ਮੌਕੇ ਤੋਂ ਫਰਾਰ ਹੋ ਗਿਆ।
ਫੋਨ ਉੱਤੇ ਕਰਾ ਰਹੇ ਸੀ ਗੱਲ : ਜਾਣਕਾਰੀ ਮੁਤਾਬਿਕ ਮੋਗਾ ਦੇ ਪਾਸ਼ ਇਲਾਕੇ ਦੀ ਕੈਂਪ ਕਪੜਾ ਮਾਰਕੀਟ ਵਿੱਚ ਤਿੰਨ ਨੌਜਵਾਨ ਮਸ਼ਹੂਰ ਕੱਪੜਾ ਵਪਾਰੀ ਜੱਗੀ ਬੱਗੀ ਦੀ ਦੁਕਾਨ 'ਤੇ ਆਏ ਅਤੇ ਦੁਕਾਨ 'ਤੇ ਬੈਠੇ ਮਾਲਕ ਨੂੰ ਕਿਹਾ ਕਿ ਗੈਂਗਸਟਰ ਅਰਸ਼ ਡਾਲਾ ਨੇ ਸਾਨੂੰ ਭੇਜਿਆ ਹੈ ਅਤੇ ਤੁਸੀਂ ਅਰਸ਼ ਡਾਲਾ ਨਾਲ ਫ਼ੋਨ 'ਤੇ ਗੱਲ ਕਰੋ। ਜਦੋਂ ਦੁਕਾਨ ਮਾਲਕ ਗੱਲ ਕਰਨ ਲੱਗਾ ਤਾਂ ਉਸਨੇ ਨੈੱਟਵਰਕ ਕਾਲਿੰਗ ਦੀ ਸਮੱਸਿਆ ਕਾਰਨ ਵਾਈ-ਫਾਈ ਕੋਡ ਪੁੱਛਣਾ ਸ਼ੁਰੂ ਕਰ ਦਿੱਤਾ, ਇਸੇ ਦੌਰਾਨ ਪੀਸੀਆਰ ਮੁਲਾਜ਼ਮ ਉਸੇ ਬਜ਼ਾਰ ਵਿੱਚ ਆ ਗਏ ਅਤੇ ਕਿਸੇ ਨੇ ਉਨ੍ਹਾਂ ਨੂੰ ਦੱਸਿਆ ਕਿ ਦੋ-ਤਿੰਨ ਨੌਜਵਾਨਾਂ ਨੇ ਜੱਗੀ ਬੱਗੀ ਦੀ ਦੁਕਾਨ ਉੱਤੇ ਧਮਕੀਆਂ ਦੇ ਰਹੇ ਹਨ। ਪੁਲਿਸ ਮੁਲਾਜ਼ਮਾਂ ਨੇ ਚੌਕਸੀ ਦਿਖਾਉਂਦੇ ਹੋਏ ਦੁਕਾਨ 'ਤੇ ਖੜ੍ਹੇ ਤਿੰਨ ਨੌਜਵਾਨਾਂ 'ਚੋਂ 2 ਨੂੰ ਗ੍ਰਿਫਤਾਰ ਕਰ ਲਿਆ ਜਦਕਿ ਇਕ ਫਰਾਰ ਹੋਣ 'ਚ ਸਫਲ ਹੋ ਗਿਆ।
ਪੁਲਿਸ ਮੁਲਾਜ਼ਮਾਂ ਮੁਤਾਬਿਕ ਉਹ ਇਸ ਬਾਜ਼ਾਰ 'ਚ ਰੁਟੀਨ ਗਸ਼ਤ 'ਤੇ ਸਨ ਤਾਂ ਕਿਸੇ ਨੇ ਰੋਕਿਆ ਅਤੇ ਦੱਸਿਆ ਕਿ ਕੱਪੜਾ ਵਪਾਰੀ ਦੀ ਦੁਕਾਨ 'ਤੇ ਕੁਝ ਨੌਜਵਾਨ ਉਸ ਨੂੰ ਧਮਕੀਆਂ ਦੇ ਰਹੇ ਹਨ, ਮੈਂ ਤੁਰੰਤ ਜਾ ਕੇ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ। ਇਸ ਦੌਰਾਨ ਤੀਜਾ ਨੌਜਵਾਨ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।