ਮੋਗਾ: ਚੋਰਾਂ ਵੱਲੋਂ ਜ਼ਿਲ੍ਹੇ ਵਿੱਚ ਲਗਾਤਾਰ ਵੱਖ-ਵੱਖ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜੇ ਕੁੱਝ ਦਿਨ ਪਹਿਲਾਂ ਹੀ ਚੋਰਾਂ ਵੱਲੋਂ ਇੱਕ ਬੂਟ ਹਾਊਸ ਵਿੱਚ ਚੋਰੀ ਕੀਤੀ ਗਈ ਸੀ। ਇਸ ਤੋਂ ਬਾਅਦ ਹੁਣ ਤਾਜ਼ਾ ਮਾਮਲਾ ਇੱਕ ਕਪੜੇ ਦੀ ਦੁਕਾਨ ਤੋਂ ਸਾਹਮਣੇ ਆਇਆ ਹੈ ਜਿਥੇ ਚੋਰਾਂ ਵੱਲੋਂ ਮੋਗਾ ਦੇ ਪ੍ਰਤਾਪ ਰੋਡ ਤੋਂ ਸਾਹਮਣੇ ਆਇਆ ਹੈ ਜਿਥੇ ਚੋਰਾਂ ਵੱਲੋਂ ਬੜੀ ਹੀ ਸਫਾਈ ਨਾਲ ਰਾਮੂਵਾਲੀਆਂ ਦੀ ਕੱਪੜੇ ਦੀ ਹੱਟੀ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਕੀ ਹੋਇਆ ਸੀ ਬੀਤੀ ਰਾਤ?
ਚੋਰਾਂ ਵੱਲੋਂ ਬੀਤੀ ਰਾਤ ਸ਼ਟਰ ਭੰਨ ਕੇ ਲਗਭਗ 30 ਹਜ਼ਾਰ ਰੁਪਏ ਦੀ ਨਗਦੀ ਤੇ 50 ਹਜ਼ਾਰ ਰੁਪਏ ਦੇ ਕੱਪੜੇ ਦੀ ਚੋਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਚੋਰਾਂ ਵੱਲੋਂ ਸਬੂਤ ਨੂੰ ਮਿਟਾਉਣ ਲਈ ਦੁਕਾਨ ਵਿੱਚ ਲੱਗੇ ਸੀਸੀਟੀਵੀ ਦੀ ਡੀਵੀਆਰ ਅਤੇ ਵਾਈਫਾਈ ਨੂੰ ਚੋਰੀ ਕਰ ਲਿਆ ਗਿਆ ਹੈ।
ਵੇਖੋ ਕਿਵੇਂ ਪਿਆ ਮੂਸਾ ਰਜਵਾਹੇ ਵਿੱਚ 50 ਫੁੱਟ ਦਾ ਪਾੜ, ਫਸਲਾਂ ਪ੍ਰਭਾਵਿਤ
ਇਸ ਮਾਮਲੇ ਵਿੱਚ ਹੋਰ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਿਕ ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਸਵੇਰੇ 5:30 ਵਜੇ ਗੁਆਂਢੀ ਤੋਂ ਪਤਾ ਲਗਿਆ। ਜਦੋਂ ਦੁਕਾਨ ਮਾਲਕ ਆਪਣੀ ਦੁਕਾਨ ਤੇ ਪਹੁੰਚਿਆ ਤਾਂ ਉਸ ਦੀ ਦੁਕਾਨ ਵਿੱਚੋਂ ਚੋਰ ਚੋਰੀ ਕਰ ਕੇ ਰਫੂ ਚੱਕਰ ਹੋ ਚੁੱਕੇ ਸਨ।
ਪਹਿਲਾਂ ਵੀ ਕੀਤੀ ਸੀ ਵਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼
ਉਨ੍ਹਾਂ ਦੱਸਿਆਂ ਕਿ ਚੋਰਾਂ ਵੱਲੋਂ 7 ਤੋਂ 8 ਮਹੀਨੇ ਪਹਿਲਾਂ ਵੀ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ ਕੀਤੀ ਗਈ ਸੀ। ਉਦੋਂ ਉਹ ਨਾਕਾਮ ਰਹੇ ਸਨ ਪਰ ਇਸ ਵਾਰ ਚੋਰ ਵਾਰਦਾਤ ਨੂੰ ਅੰਜਾਮ ਦੇ ਦਿੱਤਾ।
ਇਹ ਵੀ ਪੜ੍ਹੋ: 1984 ਸਿੱਖ ਕਤਲੇਆਮ ਮਾਮਲੇ ਅਹਿਮ ਦਸਤਾਵੇਜ਼ ਗ਼ਾਇਬ
ਮਾਮਲੇ ਦੀ ਜਾਂਚ ਕਰ ਰਹੇ ਐੱਸ.ਐੱਚ.ਓ. ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਤਫ਼ਤੀਸ਼ ਕਰ ਰਹੀ ਹੈ। ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।