ETV Bharat / state

Cultivation of Fruits and Vegetables: ਮੋਗਾ ਦੇ ਕਿਸਾਨ ਨੇ ਕਾਇਮ ਕੀਤੀ ਵਿਲੱਖਣ ਮਿਸਾਲ, ਸਪੀਕਰ ਨੇ ਵਧਾਇਆ ਮਾਣ - ਫ਼ਲ਼ਾਂ ਸਬਜ਼ੀਆਂ ਦੀ ਖੇਤੀ

ਮੋਗਾ ਵਿਖੇ ਕਿਸਾਨ ਜਸਪ੍ਰੀਤ ਸਿੰਘ ਬਾਕੀ ਕਿਸਾਨਾਂ ਲਈ ਮਿਸਾਲ ਬਣਿਆ ਹੈ। ਜਸਪ੍ਰੀਤ ਨੇ ਡੇਢ ਕਿੱਲੇ ਵਿਚ ਫਲ਼ਾਂ ਸਬਜ਼ੀਆਂ ਦੀ ਖੇਤੀ ਕਰ ਕੇ ਚੰਗਾ ਯਤਨ ਕੀਤਾ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਉਕਤ ਕਿਸਾਨ ਦਾ ਮਾਣ ਵਧਾਇਆ ਗਿਆ ਹੈ।

CultivationThe unique example set by the farmer of Moga, Kultar Sandhwan increased his pride
ਮੋਗਾ ਦੇ ਕਿਸਾਨ ਨੇ ਕਾਇਮ ਕੀਤੀ ਵਿਲੱਖਣ ਮਿਸਾਲ, ਸਪੀਕਰ ਨੇ ਵਧਾਇਆ ਮਾਣ
author img

By

Published : Mar 5, 2023, 12:05 PM IST

ਮੋਗਾ ਦੇ ਕਿਸਾਨ ਨੇ ਕਾਇਮ ਕੀਤੀ ਵਿਲੱਖਣ ਮਿਸਾਲ, ਸਪੀਕਰ ਨੇ ਵਧਾਇਆ ਮਾਣ

ਮੋਗਾ : ਜ਼ਿਲ੍ਹੇ ਦੇ ਪਿੰਡ ਦੁਸਾਂਝ ਦੇ ਕਿਸਾਨ ਜਸਪ੍ਰੀਤ ਸਿੰਘ ਨੇ ਪਿਛਲੇ 4/5 ਸਾਲਾਂ ਤੋਂ ਮਿਹਨਤ ਨਾਲ ਡੇਢ ਕਿੱਲੇ 'ਚ ਫ਼ਲ਼ਾਂ-ਸਬਜ਼ੀਆਂ ਦੀ ਖੇਤੀ ਕਰ ਕੇ ਇੱਕ ਵਿਲੱਖਣ ਮਿਸਾਲ ਕਾਇਮ ਕੀਤੀ ਹੈ ਅਤੇ ਝੋਨੇ ਦੀ ਥਾਂ ਪੰਜਾਬ ਵਿੱਚ ਨਵੀਂ ਫਸਲ ਲਿਆ ਕੇ ਲੱਖਾਂ ਰੁਪਏ ਕਮਾ ਰਹੇ ਹਨ। ਅਤੇ ਕਣਕ ਦੀ ਫਸਲ ਹੈ। ਅੱਜ ਸਪੀਕਰ ਕੁਲਤਾਰ ਸਿੰਘ ਸੰਧਵਾ ਜਸਪ੍ਰੀਤ ਸਿੰਘ ਨੂੰ ਮਿਲਣ ਪੁੱਜੇ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅੱਜ ਪੰਜਾਬ ਦੀ ਨੌਜਵਾਨ ਕਿਸਾਨੀ ਦਾ ਧਿਆਨ ਗੋਹੇ ਵੱਲ ਦੇ ਰਿਹਾ ਹੈ, ਇਹ ਪੰਜਾਬ ਲਈ ਵੱਡੀ ਗੱਲ ਹੈ।

ਇਹ ਵੀ ਪੜ੍ਹੋ : Threat to Sidhu Moosewala Parents: ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ "14 ਸਾਲ ਦੇ ਮੁਲਜ਼ਮ" ਵੱਲੋਂ ਮਾਰਨ ਦੀ ਧਮਕੀ

ਰੰਗਲਾ ਪੰਜਾਬ ਬਣਾਉਣ ਲਈ ਜਸਪ੍ਰੀਤ ਸਿੰਘ ਵਰਗੇ ਨੌਜਵਾਨ ਕਿਸਾਨ ਦਾ ਯੋਗਦਾਨ ਅਹਿਮ : ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਜਸਪ੍ਰੀਤ ਸਿੰਘ ਵਰਗੇ ਨੌਜਵਾਨ ਕਿਸਾਨ ਦਾ ਯੋਗਦਾਨ ਬਹੁਤ ਅਹਿਮ ਹੈ। ਜਸਪ੍ਰੀਤ ਸਿੰਘ ਇੱਕ ਅਜਿਹਾ ਨੌਜਵਾਨ ਕਿਸਾਨ ਹੈ, ਜਿਸ ਨੇ ਪੂਰੀ ਮਿਹਨਤ ਨਾਲ ਖੇਤ ਤਿਆਰ ਕਰ ਕੇ ਆਪਣੀ ਜ਼ਮੀਨ 'ਤੇ ਨਵੀਂ ਫ਼ਸਲ ਤਿਆਰ ਕਰਨ ਦੇ ਨਾਲ-ਨਾਲ ਕਿਤੇ ਨਾ ਕਿਤੇ ਲੋਕਾਂ ਨੂੰ ਰੁਜ਼ਗਾਰ ਵੀ ਮੁਹੱਈਆ ਕਰਵਾਇਆ ਹੈ। ਜਿਹੜੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਉਨ੍ਹਾਂ ਨੂੰ ਜਸਪ੍ਰੀਤ ਵਰਗੇ ਕਿਸਾਨ ਤੋਂ ਕੁਝ ਸਿੱਖਣਾ ਚਾਹੀਦਾ ਹੈ। ਸੰਧਵਾਂ ਨੇ ਬੋਲਦਿਆਂ ਕਿਹਾ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਕਿਸਾਨਾਂ ਦੀ ਮਦਦ ਜ਼ਰੂਰ ਕਰੇਗੀ ਕਿਉਂਕਿ ਉਹ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

ਇਹ ਵੀ ਪੜ੍ਹੋ : Sidhu Moosewala Death Anniversary: 19 ਮਾਰਚ ਨੂੰ ਮਾਨਸਾ ਵਿਖੇ ਮਨਾਈ ਜਾਵੇਗੀ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ

ਸਰਕਾਰ ਵੱਲੋਂ ਜੋ ਵੀ ਮਦਦ ਕੀਤੀ ਜਾਵੇਗੀ ਉਹ ਕਿਸਾਨਾਂ ਨੂੰ ਮੁਹੱਈਆ ਕਰਾਵਾਂਗੇ : ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜੋ ਕਿ ਪੰਜਾਬ ਤੋਂ ਜ਼ਮੀਨ ਨਾਲ ਜੁੜੇ ਹੋਏ ਹਨ, ਮੇਰੇ ਖੇਤ ਪਹੁੰਚੇ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਹੈ। ਅੱਜ ਉਸ ਨੇ ਆ ਕੇ ਮੈਨੂੰ ਹੱਲਾਸ਼ੇਰੀ ਦਿੱਤੀ ਅਤੇ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਮਦਦ ਕੀਤੀ ਜਾਵੇਗੀ ਉਹ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਵੇਗੀ।ਅਤੇ ਇਹ ਬਹੁਤ ਮਿਹਨਤ ਵਾਲੀ ਫਸਲ ਹੈ ਕਿਉਂਕਿ ਇਸ ਲਈ ਪਹਿਲਾਂ ਜ਼ਮੀਨ ਤਿਆਰ ਕਰਨੀ ਪੈਂਦੀ ਹੈ ਅਤੇ ਫਿਰ ਫਸਲ ਤਿਆਰ ਹੋਣ ਤੋਂ ਬਾਅਦ ਬਜ਼ਾਰ ਵਿੱਚ ਵਿਕਦੀ ਹੈ। ਮਿਹਨਤ ਕਰਨ ਵਿੱਚ ਕੋਈ ਦਿੱਕਤ ਨਹੀਂ, ਮਿਹਨਤ ਕਰੋਗੇ ਤਾਂ ਲਾਭ ਜ਼ਰੂਰ ਮਿਲੇਗਾ। ਇਸ ਮੌਕੇ ਮੋਗਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਨਾਲ-ਨਾਲ ਮੋਗਾ ਦੇ ਧਰਮਕੋਟ ਦੇ ਵਿਧਾਇਕ ਦਬਿੰਦਰ ਸਿੰਘ ਲਾਡੀ ਢੋਸ ਵੀ ਪਹੁੰਚੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.