ਮੋਗਾ: ਪੰਜਾਬ ਵਿੱਚ ਸਰਦੀਆਂ ਦੇ ਮੌਸਮ ਵਿੱਚ ਸੰਘਣੀ ਧੁੰਦ ਕਰਕੇ ਅਕਸਰ ਹਾਦਸੇ ਵਾਪਰਦੇ ਹਨ ਪਰ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲੇ ਦੇ ਪਿੰਡ ਖੋਟੇ ਵਿੱਚ ਉਸ ਸਮੇਂ ਸੋਗ ਫੈਲ ਗਿਆ ਜਦੋਂ ਇੱਕ ਕਾਰ ਚਾਲਕ ਨੌਜਵਾਨ ਦੀ ਕਾਰ ਨਾਲ ਟਕਰਾ ਗਏ ਸਤਵਿੰਦਰ ਸਿੰਘ ਨਾਂਅ (only brother of 6 sisters died in an acciden) ਦੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਨੇ ਰੌਂਦੇ ਹੋਏ ਦੱਸਿਆ ਕਿ ਉਸ ਦਾ ਇਕਲੌਤਾ ਪੁੱਤ 6 ਭੈਣਾਂ ਦਾ ਇਕਲੌਤਾ ਭਰਾ ਸੀ।
ਕਾਰ ਚਾਲਕ ਨੇ ਪਹੁੰਚਾਇਆ ਹਸਪਤਾਲ: ਮ੍ਰਿਤਕ ਨੌਜਵਾਨ ਨੂੰ ਉਹੀ ਨੌਜਵਾਨ ਹਸਪਤਾਲ (same youth took the deceased youth to the hospital) ਲੈਕੇ ਪਹੁੰਚੇ ਜਿੰਨ੍ਹਾਂ ਦੀ ਕਾਰ ਨਾਲ ਟਕਰਾ ਕੇ ਨੌਜਵਾਨ ਦੀ (death of a young man after being hit by a car) ਮੌਤ ਹੋਈ ਹੈ। ਕਾਰ ਚਾਲਕ ਨੌਜਵਾਨ ਦਾ ਕਹਿਣਾ ਹੈ ਕਿ ਉਸ ਨੇ ਸ਼ਰਾਬ ਨਹੀਂ ਪੀਤੀ ਸੀ ਉਸ ਦੇ ਨੈਲ ਬੈਠੇ ਦੋਸਤ ਨੇ ਸ਼ਰਾਬ ਪੀਤੀ ਸੀ ਅਤੇ ਜੇਕਰ ਉਨ੍ਹਾਂ ਦੀ ਕੋਈ ਗਲਤੀ ਹੁੰਦੀ ਤਾਂ ਉਹ ਮ੍ਰਿਤਕ ਨੌਜਵਾਨ ਨੂੰ ਖੁੱਦ ਐਂਬੁਲੈਂਸ ਰਾਹੀਂ ਹਸਪਤਾਲ ਨਾ ਪਹੁੰਚਾਉਂਦੇ।
ਮ੍ਰਿਤਕ ਦੇ ਸਾਥੀ ਦਾ ਇਲਜ਼ਾਮ: ਦੱਸ ਦਈਏ ਕਿ ਮ੍ਰਿਤਕ ਦਾ ਇੱਕ ਸਾਥੀ ਵੀ ਹਾਦਸੇ ਦੌਰਾਨ ਮੋਟਰਸਾਈਕਲ ਪਿੱਛੇ ਨਾਲ ਬੈਠਾ ਸੀ। ਉਸ ਨੇ ਕਿਹਾ ਕਿ ਹਾਦਸਾ ਕਿਵੇਂ ਵਾਪਰਿਆ ਉਸ ਨੂੰ ਕੁੱਝ ਵੀ ਪਤਾ ਨਹੀਂ । ਨਾਲ ਹੀ ਉਸ ਨੇ ਇਲਜ਼ਾਮ ਲਗਾਇਆ ਕਿ ਕਾਰ ਚਾਲਕਾਂ ਨੇ ਸ਼ਰਾਬ ਪੀਤੀ ਹੋਈ (The car drivers were drunk) ਸੀ ਅਤੇ ਉਸ ਨੇ ਇਸ ਗੱਲ ਤੋਂ ਇਨਕਾਰ ਵੀ ਕੀਤਾ ਕਿ ਉਸ ਦੇ ਮ੍ਰਿਤਕ ਸਾਥੀ ਨੇ ਸ਼ਰਾਬ (The deceased partner did not drink alcohol) ਪੀਤੀ ਸੀ।
ਇਹ ਵੀ ਪੜ੍ਹੋ: RTA ਅਧਿਕਾਰੀ ਦੀ ਗ੍ਰਿਫ਼ਤਾਰੀ ਤੋਂ ਭੜਕੇ ਡੀਸੀ ਦਫਤਰ ਦੇ ਮੁਲਾਜ਼ਮ, 13 ਜਨਵਰੀ ਤੱਕ ਕੰਮਕਾਰ ਕੀਤਾ ਠੱਪ, ਲੋਕ ਹੋ ਰਹੇ ਹਨ ਪਰੇਸ਼ਾਨ
ਮੌਕੇ 'ਤੇ ਮੌਤ: ਇਸ ਤੋਂ ਇਲਾਵਾ ਹਸਤਪਾਲ ਵਿੱਚ ਮੌਜੂਦ ਡਾਕਟਰਾਂ ਦਾ ਕਹਿਣਾ ਹੈ ਕਿ ਕਾਰ ਹਾਦਸੇ ਦਾ ਸ਼ਿਕਾਰ ਨੌਜਵਾਨ ਹਸਪਤਾਲ ਵਿੱਚ ਮ੍ਰਿਤਕ ਹੀ (The youth arrived dead at the hospital) ਪਹੁੰਚਿਆ ਸੀ। ਨਾਲ ਹੀ ਉਨ੍ਹਾਂ ਕਿਹਾ ਕਿ ਮ੍ਰਿਤਕ ਦਾ ਸਾਥੀ ਬਿਲਕੁੱਲ ਠੀਕ ਸੀ। ਮਾਮਲੇ ਵਿੱਚ ਪੁਲਿਸ ਨੇ ਦੋਵਾਂ ਧਿਰਾਂ ਦੇ ਬਿਆਨਾਂ ਦੇ ਅਧਾਰ ਉੱਤੇ ( ਬਿਆਨਾਂ ਦੇ ਅਧਾਰ ਉੱਤੇ ਕਾਰਵਾਈ) ਕਾਰਵਾਈ ਕਰਨ ਦੀ ਗੱਲ ਕਹੀ ਹੈ।