ETV Bharat / state

ਕਵਾੜ ਦੇ ਗੋਦਾਮ 'ਚ ਲੱਗੀ ਅੱਗ 'ਤੇ ਭਾਰੀ ਮੁਸ਼ੱਕਤ ਨਾਲ ਪਾਇਆ ਕਾਬੂ

ਮੋਗਾ ਦੇ ਪੌਸ਼ ਇਲਾਕੇ ਵਿੱਚ ਘਰ ਦੇ ਵਿਚ ਬਣੇ ਕਬਾੜ ਦੇ ਗੋਦਾਮ ਨੂੰ ਅੱਜ ਸਵੇਰੇ ਕਰੀਬ 8:30 ਵਜੇ ਅੱਗ ਲੱਗੀ। ਅੱਗ ਲੱਗਣ ਕਾਰਨ ਗੋਦਾਮ ਵਿਚ ਪਏ ਲੱਖਾਂ ਰੁਪਏ ਦਾ ਕਬਾੜ ਸੜ ਕੇ ਸੁਆਹ ਹੋ ਗਿਆ। ਕਬਾੜ ਦੇ ਗੋਦਾਮ 'ਚ ਲੱਗੀ ਅੱਗ 'ਤੇ 21 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ 5 ਘੰਟਿਆਂ ਵਿਚ ਕਾਬੂ ਪਾਇਆ।

author img

By

Published : Oct 30, 2022, 7:05 PM IST

Etv BharatThe fire in the warehouse of Kwar in Moga was brought under control with great difficulty

ਮੋਗਾ: ਪੌਸ਼ ਇਲਾਕੇ ਵਿੱਚ ਘਰ ਦੇ ਵਿਚ ਬਣੇ ਕਬਾੜ ਦੇ ਗੋਦਾਮ ਨੂੰ (fire broke out in the warehouse of Kawar) ਅੱਜ ਸਵੇਰੇ ਕਰੀਬ 8:30 ਵਜੇ ਅੱਗ ਲੱਗੀ। ਅੱਗ ਲੱਗਣ ਕਾਰਨ ਗੋਦਾਮ ਵਿਚ ਪਏ ਲੱਖਾਂ ਰੁਪਏ ਦਾ ਕਬਾੜ ਸੜ ਕੇ ਸੁਆਹ ਹੋ ਗਿਆ। ਕਬਾੜ ਦੇ ਗੋਦਾਮ 'ਚ ਲੱਗੀ ਅੱਗ 'ਤੇ 21 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ 5 ਘੰਟਿਆਂ 'ਚ ਕਾਬੂ ਪਾਇਆ।

The fire in the warehouse of Kwar in Moga was brought under control with great difficulty

ਮੋਗਾ ਦੀ ਵਿਧਾਇਕਾ ਅਮਨ ਦੀਪ ਕੌਰ ਅਰੋੜਾ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ। ਪਰ ਮੁਹੱਲੇ ਵਿੱਚ ਰਾਤ ਜਾਗਰਣ ਹੋਣ ਕਾਰਨ ਟੈਂਟ ਲੱਗਿਆ ਹੋਇਆ ਸੀ ਜਿਸ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਫਸ ਗਈ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅੱਗ ਨੇ ਆਪਣਾ ਭਿਆਨਕ ਰੂਪ ਧਾਰਿਆ ਅਤੇ ਮੁਹੱਲੇ ਦੇ ਵਿਚ ਹਫੜਾ ਤਫੜੀ ਮੱਚ ਗਈ। ਜਿਸ ਤੋਂ ਬਾਅਦ ਫਾਇਰਮੈਨ ਕਰਮਚਾਰੀਆਂ ਵੱਲੋਂ ਪਾਣੀ ਵਿੱਚ ਕੈਮੀਕਲ ਪਾ ਕੇ ਅੱਗ ਬੁਝਾਉਣ ਦੇ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਜਿਸ ਤੋਂ ਬਾਅਦ ਮੌਕੇ ਤੇ ਗੋਦਾਮ ਦੀ ਦੀਵਾਰ ਨੂੰ ਹਟਾਉਣ ਲਈ ਜੇ.ਸੀ.ਬੀ. ਮੰਗਵਾਈ ਗਈ। ਅੱਗ ਲੱਗਣ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਜਦਕਿ ਸਮੁੱਚਾ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ। ਜਦੋਂ ਇਸ ਮਾਮਲੇ ਵਿਚ ਮੁਹੱਲਾ ਨਿਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਗੋਦਾਮ ਪਿਛਲੇ ਕਈ ਸਾਲਾਂ ਤੋਂ ਇੱਥੇ ਬਣਿਆ ਹੋਇਆ ਹੈ। ਇਨ੍ਹਾਂ ਨੂੰ ਕਈ ਵਾਰ ਕਿਹਾ ਗਿਆ ਸੀ ਕਿ ਇਹ ਗੋਦਾਮ ਮੁਹੱਲੇ ਵਿਚ ਨਹੀਂ ਹੋਣਾ ਚਾਹੀਦਾ ਜਿਸ ਦਾ ਇਨ੍ਹਾਂ ਨੇ ਕਈ ਵਾਰ ਸਾਡੇ ਨਾਲ ਵਿਰੋਧ ਵੀ ਕੀਤਾ। ਉਨ੍ਹਾਂ ਕਿਹਾ ਕਿ ਕਈ ਵਾਰ ਗੋਦਾਮ ਨੂੰ ਲੈ ਕੇ ਮੋਗਾ ਦੇ ਨਗਰ ਨਿਗਮ ਅਤੇ ਹੋਰ ਕਈ ਉੱਚ ਅਧਿਕਾਰੀਆਂ ਨੂੰ ਵੀ ਕਿਹਾ ਗਿਆ ਸੀ ਪਰ ਮਾਮਲਾ ਉਥੇ ਦਾ ਉਥੇ ਹੀ ਹੈ। ਜਿਸ ਦਾ ਅੱਜ ਨਤੀਜਾ ਸਾਰੇ ਮੁਹੱਲੇ ਨੂੰ ਹੀ ਭੁਗਤਣਾ ਪੈ ਗਿਆ ਹੈ। ਮੁਹੱਲੇ ਵਾਲਿਆਂ ਨੇ ਮੰਗ ਕੀਤੀ ਹੈ ਕਿ ਇਹ ਗੋਦਾਮ ਇੱਥੋਂ ਬੰਦ ਕੀਤਾ ਜਾਵੇ ਅਤੇ ਇਸ ਦੇ ਉਪਰ ਬਣਦੀ ਕਾਰਵਾਈ ਵੀ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਸਾਡੀਆਂ ਘਰ ਦੀਆਂ ਕੰਧਾਂ ਵਿੱਚੋਂ ਅੱਜ ਸੇਕ ਨਾਲ ਸਾਡਾ ਕਾਫੀ ਨੁਕਸਾਨ ਹੋਇਆ ਹੈ ਉਥੇ ਉਨ੍ਹਾਂ ਕਿਹਾ ਕਿ ਸਾਡੇ ਘਰਾਂ ਦੇ ਉਪਰ ਪਾਣੀ ਦੀਆਂ ਟੈਂਕੀਆਂ ਬਣੀਆਂ ਹੋਈਆਂ ਸਨ ਉਹ ਟੈਂਕੀਆਂ ਨੂੰ ਵੀ ਪਾੜ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਉਪਰ ਕਾਬੂ ਨਹੀਂ ਪਾਇਆ ਜਾ ਸਕਿਆ ਮੁਹੱਲੇ ਵਾਲਿਆਂ ਨੇ ਵੀ ਕਾਫੀ ਮੁਸ਼ੱਕਤ ਕੀਤੀ ਬਾਲਟੀਆਂ ਨਾਲ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਅੱਗ ਨੇ ਵਿਕਰਾਲ ਰੂਪ ਧਾਰ ਲਿਆ।

ਮੌਕੇ 'ਤੇ ਪਹੁੰਚੇ ਨਗਰ ਨਿਗਮ ਦੀ ਮੇਅਰ ਨੀਤਿਕਾ ਭੱਲਾ ਨੇ ਕਿਹਾ ਕਿ ਜਦੋਂ ਇਸ ਘਟਨਾ ਬਾਰੇ ਸਾਨੂੰ ਪਤਾ ਲੱਗਾ ਤਾਂ ਫਾਇਰ ਬ੍ਰਿਗੇਡ ਦੀ ਟੀਮ (Fire brigade team) ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਵੱਲੋਂ ਮੌਕੇ 'ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ। ਗੁਦਾਮ ਮਾਲਕ ਨੂੰ ਵੀ ਕਿਹਾ ਕਿ ਆਪਣਾ ਗੋਦਾਮ ਇੱਥੋਂ ਕਿਸੇ ਹੋਰ ਜਗ੍ਹਾ ਤੇ ਸ਼ਿਫਟ ਕਰੋ ਕਿਉਂਕਿ ਮੁਹੱਲੇ ਦੇ ਵਿਚ ਇਸ ਤਰ੍ਹਾਂ ਦੇ ਗੋਦਾਮ ਨਹੀਂ ਹੋਣੇ ਚਾਹੀਦੇ।

ਉਥੇ ਹੀ ਮੌਕੇ ਤੇ ਪਹੁੰਚੇ ਮੋਗਾ ਵਿਧਾਇਕਾ ਡਾ.ਅਮਨਦੀਪ ਕੌਰ ਅਰੋੜਾ (Moga MLA Amandeep Kaur Arora) ਨੇ ਕਿਹਾ ਕਿ ਗੁਦਾਮ ਮੁਹੱਲੇ ਵਿੱਚ ਬਣਿਆ ਹੋਇਆ ਹੈ ਅਤੇ ਗਲੀਆਂ ਤੰਗ ਹੋਣ ਕਾਰਨ ਗੱਡੀਆਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ ਹੈ ਜਿਸ ਕਰਕੇ ਫਾਇਰ ਬ੍ਰਿਗੇਡ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ। ਇਸ ਲਈ ਜੇ.ਸੀ.ਬੀ. ਦਾ ਸਹਾਰਾ ਲੈਣਾ ਪਿਆ, ਜਦਕਿ ਆਸ-ਪਾਸ ਦੇ ਘਰਾਂ ਦਾ ਵੀ ਕੁਝ ਨੁਕਸਾਨ ਹੋਇਆ। ਅਤੇ ਵਿਧਾਇਕਾ ਨੇ ਗੋਦਾਮ ਮਾਲਕ ਦੇ ਪਰਿਵਾਰ ਨੂੰ ਗਲਵੱਕੜੀ ਪਾਉਂਦਿਆਂ ਹੋਇਆਂ ਕਿਹਾ ਕਿ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਅਤੇ ਜੋ ਵੀ ਤੁਹਾਡਾ ਨੁਕਸਾਨ ਹੋਇਆ ਹੈ ਉਸ ਦੀ ਅਸੀਂ ਭਰਪਾਈ ਕਰਾਂਗੇ।

ਇਹ ਵੀ ਪੜ੍ਹੋ:- ਵਿਦੇਸ਼ੀ ਮਹਿਲਾ ਨੇ ਸਿੱਧੂ ਮੂਸੇਵਾਲਾ ਦੀ ਮੌਤ ਤੇ ਕੀਤਾ ਦੁੱਖ ਜ਼ਾਹਿਰ

ETV Bharat Logo

Copyright © 2024 Ushodaya Enterprises Pvt. Ltd., All Rights Reserved.