ਮੋਗਾ: ਕੋਟਕਪੂਰਾ ਰੋਡ 'ਤੇ ਸੜਕ ਦੇ ਕੰਢੇ ਇੱਕ ਗਊ ਦੀ ਲਾਸ਼ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਅਣਪਛਾਤੇ ਵਾਹਨ ਦੀ ਚਪੇਟ ਵਿੱਚ ਆ ਕੇ ਜਾਂ ਫਿਰ ਕਿਸੇ ਬਿਮਾਰੀ ਦੇ ਕਾਰਨ ਗਊ ਦੀ ਸੜਕ 'ਤੇ ਡਿੱਗ ਕੇ ਮੌਤ ਹੋ ਗਈ। ਗਊ ਨੂੰ ਚੁੱਕਣ ਲਈ ਨਾ ਤਾਂ ਨਗਰ ਨਿਗਮ ਤੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਉਸ ਥਾਂ 'ਤੇ ਪਹੁੰਚ ਸਕਿਆ।
ਇਸ ਬਾਰੇ ਲੋਕਾਂ ਦਾ ਕਹਿਣਾ ਹੈ ਕਿ ਜਿਸ ਵੇਲੇ ਕਿਸੇ ਵੀ ਅਵਾਰਾ ਪਸ਼ੂਆਂ ਨਾਲ ਕੋਈ ਹਾਦਸਾ ਹੁੰਦਾ ਹੈ ਤਾਂ ਨਗਰ ਨਿਗਮ ਤੇ ਪ੍ਰਸ਼ਾਸਨ ਕੋਈ ਵੀ ਪ੍ਰਬੰਧ ਨਹੀਂ ਕਰਦਾ। ਉਹ ਖ਼ੁਦ ਆਪਣੀ ਜੇਬ ਵਿੱਚੋਂ ਖ਼ਰਚਾ ਕਰਕੇ ਅਜਿਹੇ ਪਸ਼ੂਆਂ ਨੂੰ ਚੁਕਵਾਉਂਦੇ ਹਨ।
ਇਹ ਵੀ ਪੜ੍ਹੋ: ਸਿਹਤ ਵਿਭਾਗ ਦੀ ਟੀਮ ਨੇ ਸੰਗਰੂਰ ਡੇਅਰੀ ਵਿੱਚ ਮਾਰਿਆ ਛਾਪਾ
ਸਮਾਜ ਸੇਵਿਕਾ ਰੀਮਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੇ ਨਗਰ ਨਿਗਮ ਦੀ ਕਮਿਸ਼ਨਰ ਅਨੀਤਾ ਦਰਸ਼ੀ ਨਾਲ ਫ਼ੋਨ 'ਤੇ ਗੱਲਬਾਤ ਕਰਨ ਲਈ ਕਈ ਵਾਰ ਫੋਨ ਲਾਇਆ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਦੇ ਨਾਲ ਹੀ ਕੋਈ ਅਧਿਕਾਰੀ ਇਸ ਸਬੰਧ ਵਿੱਚ ਗੱਲ ਕਰਨ ਲਈ ਤਿਆਰ ਨਹੀਂ ਹੈ। ਇੰਨਾਂ ਹੀ ਨਹੀਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੀ ਫ਼ੋਨ ਲਾਇਆ ਗਿਆ ਤਾਂ ਉਨ੍ਹਾਂ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਕੀ ਪੰਜਾਬ ਵਿੱਚ ਗਊਆਂ ਨਾਲ ਇਸੇ ਤਰ੍ਹਾਂ ਹੀ ਹਾਦਸੇ ਹੁੰਦੇ ਰਹਿਣਗੇ ਜਾਂ ਫਿਰ ਪ੍ਰਸ਼ਾਸਨ ਤੇ ਨਗਰ ਨਿਗਮ ਵੱਲੋਂ ਕੋਈ ਕਾਰਵਾਈ ਕੀਤੀ ਜਾਵੇਗੀ?