ਮੋਗਾ: ਜ਼ਿਲ੍ਹਾ ਮੋਗਾ ਦੀ ਰਹਿਣ ਵਾਲੀ ਸਮਾਜ ਸੇਵੀ ਜਸਪ੍ਰੀਤ ਕੌਰ (Jaspreet Kaur a social worker living in Moga) ਢਿੱਲੋਂ ਵੱਲੋਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਨਾਲ ਨਾਲ ਬੱਚਿਆਂ ਨੂੰ ਫ੍ਰੀ ਕੋਚਿੰਗ ਦਿੱਤੀ ਜਾ ਰਹੀ ਹੈ ਅਤੇ ਨਾਲ ਹੀ ਬੱਚਿਆਂ ਨੂੰ ਸਮੇਂ ਸਮੇਂ ਸਿਰ ਜਾਗਰੂਕ ਵੀ ਕੀਤਾ ਜਾਂਦਾ ਹੈ ਅਤੇ ਜੋ ਬੱਚੇ ਪੜ੍ਹਾਈ ਵਿੱਚ ਹੁਸ਼ਿਆਰ ਹਨ ਅਤੇ ਆਰਥਿਕ ਪੱਖੋਂ ਕਮਜ਼ੋਰ ਹਨ ਉਨ੍ਹਾਂ ਨੂੰ ਫ੍ਰੀ ਟਿਊਸ਼ਨਾਂ ਵੀ ਦਿੱਤੀਆਂ ਜਾ ਰਹੀਆਂ ਹਨ।
ਪੁਰਾਤਨ ਖੇਡਾਂ ਦਾ ਵਿਕਾਸ: ਅੱਜ ਉਨ੍ਹਾਂ ਵੱਲੋਂ ਬੱਚਿਆਂ ਨੂੰ ਪੁਰਾਤਨ ਖੇਡਾਂ ਨਾਲ ਜੋੜਨ (To connect children with ancient games) ਲਈ ਗੁੱਲੀ ਡੰਡਾ, ਕੋਟਲਾ ਛਪਾਕੀ,ਖੋ ਖੋ ,ਅੰਨ੍ਹਾ ਝੋਟਾ, ਬਾਂਦਰ ਕਿੱਲਾ,ਸਟਾਪੂ ,ਪਿੱਠੂ ਗਰਮ ਚਾਹ ਠੰਢੀ ,ਟਾਇਰ ਭਜਾਉਣਾ ,ਕਲੀ ਜੋਟਾ ,ਰੱਸਾ ਖਿੱਚ,ਵਰਗੀਆਂ ਵੱਖ ਵੱਖ ਖੇਡਾਂ ਕਰਵਾਕੇ ਬੱਚਿਆਂ ਦਾ ਮਨੋਰੰਜਨ ਕੀਤਾ ਗਿਆ।
ਇਹ ਵੀ ਪੜ੍ਹੋ: ਆਮ ਆਦਮੀ ਕਲੀਨਿਕਾਂ ਦੀ ਕੇਂਦਰ ਵੱਲੋਂ ਸ਼ਲਾਘਾ, ਕਿਹਾ - "ਵਧੀਆਂ ਦਿੱਤੀਆਂ ਜਾ ਰਹੀਆਂ ਸਹੂਲਤਾਂ"
ਮੋਗਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵਿਸ਼ੇਸ਼ ਤੌਰ ਉੱਤੇ ਇਸ ਮੌਕੇ ਉਪਸਥਿਤ ਰਹੇ। ਡਿਪਟੀ ਕਮਿਸ਼ਨਰ (Deputy Commissioner) ਨੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ। ਡਿਪਟੀ ਕਮਿਸ਼ਨਰ ਨੇ ਵੀ ਇਸ ਮੌਕੇ ਪਿੱਠੂ ਗਰਮ ਖੇਡਿਆ। ਉੱਥੇ ਹੀ ਜਾਣਕਾਰੀ ਦਿੰਦਿਆਂ ਹੈ ਮੋਗਾ ਦੇ ਡਿਪਟੀ ਕਮਿਸ਼ਨਰ ਕੁਲਦੀਪ ਸਿੰਘ ਨੇ ਕਿਹਾ ਕਿ ਜਸਪ੍ਰੀਤ ਢਿੱਲੋਂ ਵੱਲੋਂ ਜੋ ਕੰਮ ਕੀਤੇ ਜਾ ਰਹੇ ਬੜੇ ਸ਼ਲਾਘਾਯੋਗ ਹਨ, ਕਿਉਂਕਿ ਅੱਜਕੱਲ੍ਹ ਦੇ ਬੱਚੇ ਪੁਰਾਣੀਆਂ ਖੇਡਾਂ ਨੂੰ ਭੁੱਲਦੇ ਜਾ ਰਹੇ ਹਨ ਕਿਉਂਕਿ ਮੋਬਾਈਲ ਦਾ ਯੁੱਗ ਹੋਣ ਕਾਰਨ ਬੱਚੇ ਪੁਰਾਤਨ ਚੀਜ਼ਾਂ ਤੋਂ ਕਿਤੇ ਨਾ ਕਿਤੇ ਵਿਸਰਦੇ ਜਾ ਰਹੇ ਹਨ । ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪਣੇ ਬੱਚਿਆਂ ਨੂੰ ਪੁਰਾਤਨ ਖੇਡਾਂ ਦੇ ਨਾਲ ਜੋੜਨ ਦੀ ਅਪੀਲ ਕੀਤੀ ਤਾਂ ਜੋ ਨੌਜਵਾਨ ਪੀੜੀ ਨਸ਼ੇ ਤੋਂ ਦੂਰ ਰਹਿ ਸਕੇ।