ETV Bharat / state

ਪੰਜਾਬ ਸਰਕਾਰ ਤੁਪਕਾ ਸਿੰਚਾਈ ਅਪਨਾਉਣ ਵਾਲੇ ਕਿਸਾਨਾਂ ਨੂੰ 80-90 ਫੀਸਦੀ ਤੱਕ ਮੁਹੱਈਆ ਕਰਵਾ ਰਹੀ ਸਬਸਿਡੀ - ਆਨਲਾਈਨ ਅਪਲਾਈ

ਪੰਜਾਬ ਸਰਕਾਰ ਤੁਪਕਾ ਸਿੰਚਾਈ ਅਪਨਾਉਣ ਵਾਲੇ ਕਿਸਾਨਾਂ ਨੂੰ 80-90 ਫੀਸਦੀ ਤੱਕ ਸਬਸਿਡੀ ਮੁਹੱਈਆ ਕਰਵਾ ਰਹੀ ਹੈ। ਇਸ ਸਬੰਧੀ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।

ਪੰਜਾਬ ਸਰਕਾਰ ਤੁਪਕਾ ਸਿੰਚਾਈ ਅਪਨਾਉਣ ਵਾਲੇ ਕਿਸਾਨਾਂ ਨੂੰ 80-90 ਫੀਸਦੀ ਤੱਕ ਮੁਹੱਈਆ ਕਰਵਾ ਰਹੀ ਸਬਸਿਡੀ

author img

By

Published : Jul 12, 2022, 7:12 AM IST

ਮੋਗਾ: ਪੰਜਾਬ ਸਰਕਾਰ ਭੂਮੀ ਅਤੇ ਪਾਣੀ ਨੂੰ ਬਚਾਉਣ ਲਈ ਫਸਲਾਂ ’ਤੇ ਤੁਪਕਾ/ਫੁਹਾਰਾ ਸਿੰਚਾਈ ਤਕਨੀਕ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ। ਤੁਪਕਾ/ਫੁਹਾਰਾ ਸਿੰਚਾਈ ਪਾਣੀ ਦੀ ਸੁਚੱਜੀ ਵਰਤੋਂ ਲਈ ਕਾਰਗਰ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਫੁਹਾਰਾ/ਤੁਪਕਾ ਸਿੰਚਾਈ ਸਿਸਟਮ ਅਪਨਾਉਣ ਵਾਲੇ ਕਿਸਾਨਾਂ ਨੂੰ 80 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਅਨੁਸੂਚਿਤ ਜਾਤੀ, ਔਰਤਾਂ ਅਤੇ ਛੋਟੇ/ਸੀਮਾਂਤ ਕਿਸਾਨਾਂ ਲਈ ਇਹ ਸਬਸਿਡੀ 90 ਫੀਸਦੀ ਹੈ।

ਇਹ ਵੀ ਪੜੋ: ਸਰਕਾਰੀ ਬੱਸਾਂ ਤੋਂ ਭਿਡਰਾਂਵਾਲੇ ਦੀਆਂ ਤਸਵੀਰਾਂ ਲਾਹਉਣ ਦਾ ਫੈਸਲਾ ਵਾਪਸ, ਵਿਰੋਧੀਆਂ ਨੇ ਘੇਰੀ ਮਾਨ ਸਰਕਾਰ

ਉਨਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਈਕਰੋ ਇਰੀਗੇਸ਼ਨ ਸਿਸਟਮ ਸਥਾਪਿਤ ਕਰਵਾਉਣ ਅਤੇ ਸਬਸਿਡੀ ਲਈ http://tupkasinchayee.punjab.gov.in ਲਿੰਕ ਉਪਰ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।ਆਫ਼ਲਾਈਨ ਅਪਲਾਈ ਕਰਨ ਲਈ ਨਜ਼ਦੀਕੀ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਮੋਗਾ ਦਫ਼ਤਰ ਦਾ ਇਹ ਨੰਬਰ 94173-45515 ਹੈ। ਅਪਲਾਈ ਕਰਨ ਲਈ ਉਮੀਦਵਾਰ ਕੋਲ ਆਧਾਰ ਕਾਰਡ/ਪਛਾਣ ਪੱਤਰ, ਪਾਸਪੋਰਟ ਸਾਈਜ਼ ਫੋਟੋ, ਜ਼ਮੀਨ ਦੇ ਦਸਤਾਵੇਜ਼/ਫ਼ਰਦ/ਜਮਾਂਬੰਦੀ ਜਾਂ ਅਨੁਸੂਚਿਤ ਜਾਤੀ/ਸੀਮਾਂਤ ਕਿਸਾਨ ਹੋਣ ਦਾ ਸਰਟੀਫਿਕੇਟ (ਜੇ ਲਾਗੂ ਹੋਵੇ) ਹੋਣਾ ਲਾਜ਼ਮੀ ਹੈ।

ਤੁਪਕਾ/ਫੁਹਾਰਾ ਸਿੰਚਾਈ ਦੇ ਲਾਭਾਂ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਇਸਨੂੰ ਅਪਨਾਉਣ ਨਾਲ ਪਾਣੀ ਦੀ ਲਾਗਤ ਵਿੱਚ 80 ਫੀਸਦੀ ਤੱਕ ਬੱਚਤ ਹੁੰਦੀ ਹੈ, ਫ਼ਸਲਾਂ ਦੀ ਗੁਣਵੱਤਾ ਅਤੇ ਝਾੜ ਵਿੱਚ ਵਾਧਾ ਹੁੰਦਾ ਹੈ, ਫਸਲਾਂ ਲਈ ਪਾਣੀ ਦੀ ਇੱਕਸਾਰ ਵੰਡ ਹੁੰਦੀ ਹੈ, ਹਰ ਕਿਸਮ ਦੀ ਮਿੱਟੀ ਅਤੇ ਭੂਮੀ ਲਈ ਅਨੁਕੂਲ ਹੈ, ਖਾਦ ਦੀ ਸੁਚੱਜੀ ਅਤੇ ਇੱਕਸਾਰ ਵਰਤੋਂ ਹੁੰਦੀ ਹੈ, ਖੇਤੀ ਲਾਗਤ ਜਿਵੇਂ ਕਿ ਖਾਦਾਂ ਲੇਬਰ ਆਦਿ ਦੀ ਬੱਚਤ ਹੁੰਦੀ ਹੈ। ਉਨਾਂ ਦੱਸਿਆ ਕਿ ਇਸ ਤਕਨੀਕ ਦੀ ਵਰਤੋਂ ਨਾਲ ਮੱਕੀ, ਕਪਾਹ, ਮਿਰਚਾਂ, ਗੰਨਾ, ਆਲੂ ਅਤੇ ਹਰ ਤਰਾਂ ਦੀਆਂ ਫ਼ਲ/ਸਬਜ਼ੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ।

ਉਨਾਂ ਦੱਸਿਆ ਕਿ ਤੁਪਕਾ ਸਿੰਚਾਈ ਪ੍ਰਣਾਲੀ ਦੀ ਵਰਤੋਂ ਨਾਲ ਕਿਸਾਨ ਸਿਰਫ਼ 30 ਮਿੰਟ ਵਿੱਚ ਇਕ ਏਕੜ ਜ਼ਮੀਨ ਤੇ ਸਿੰਚਾਈ ਕਰ ਸਕਦੇ ਹਨ, ਜਿਸ ਨਾਲ ਨਾ ਸਿਰਫ਼ ਪਾਣੀ ਦੀ ਬੱਚਤ ਹੀ ਹੁੰਦੀ ਹੈ ਬਲਕਿ ਫ਼ਸਲ ਦਾ ਝਾੜ ਵੀ ਵਧਦਾ ਹੈ। ਤੁਪਕਾ ਸਿੰਚਾਈ ਤਕਨੀਕ ਫ਼ਸਲ ਨੂੰ ਸਿਰਫ ਲੋੜ ਅਨੁਸਾਰ ਹੀ ਪਾਣੀ ਮੁਹੱਈਆ ਕਰਵਾਉਂਦੀ ਹੈ ਜਿਸ ਨਾਲ ਖੇਤ ਜੰਗਲੀ ਬੂਟੀਆਂ ਅਤੇ ਨਦੀਨਾਂ ਤੋ ਬਚਿਆਂ ਰਹਿੰਦਾ ਹੈ। ਤੁਪਕਾ ਸਿੰਚਾਈ ਪ੍ਰਣਾਲੀ ਨਾਲ ਕਿਸਾਨਾਂ ਨੂੰ ਖਾਦਾਂ ਨੂੰ ਪਾਉਣ ਲਈ ਖੇਤਾਂ ਵਿੱਚ ਨਹੀ ਜਾਣਾ ਪੈਂਦਾ ਬਲਕਿ ਖਾਦ ਸਿਸਟਮ ਵਿੱਚ ਪ੍ਰਦਾਨ ਕੀਤੇ ਗਏ ਇੱਕ ਡੱਬੇ ਵਿੱਚ ਪਾ ਦਿੱਤੀ ਜਾਂਦੀ ਹੈ, ਜੋ ਕਿ ਸਿੰਚਾਈ ਦੌਰਾਨ ਆਪਣੇ ਆਪ ਹੀ ਪਾਣੀ ਨਾਲ ਮਿਲ ਕੇ ਫ਼ਸਲਾਂ ਤੱਕ ਪਹੁੰਚ ਜਾਂਦੀ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲਾ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਕਨੀਕ ਨੂੰ ਅਪਨਾ ਕੇ ਧਰਤੀ ਹੇਠਲੇ ਪਾਣੀ ਦੇ ਘਟਦੇ ਪੱਧਰ ਨੂੰ ਉੱਪਰ ਚੁੱਕਣ ਵਿੱਚ ਸਹਿਯੋਗ ਦੇਣ।

ਇਹ ਵੀ ਪੜੋ: Petrol and Diesel Prices: ਜਾਣੋ, ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

ETV Bharat Logo

Copyright © 2025 Ushodaya Enterprises Pvt. Ltd., All Rights Reserved.