ਮੋਗਾ: ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਅਨੁਸੂਚਿਤ ਜਾਤੀ ਵਰਗ ਦੇ ਨੌਜਵਾਨਾਂ ਦੇ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਪੰਜਾਬ ਸਰਕਾਰ ਵੱਲੋਂ ਸਵੈ-ਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ।
ਇਸੇ ਮਕਸਦ ਸਦਕਾ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਵੈ-ਰੋਜ਼ਗਾਰ ਸਥਾਪਤ ਕਰਨ ਲਈ ਚਲਾਈਆਂ ਜਾ ਰਹੀਆਂ ਵੱਖ ਵੱਖ ਭਲਾਈ ਸਕੀਮਾਂ ਤਹਿਤ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਮੋਗਾ ਦੀ ਜ਼ਿਲ੍ਹਾ ਪੱਧਰੀ ਸਕਰਿਨਿੰਗ ਕਮੇਟੀ ਦੀ ਮਟਿੰਗ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਰਗ ਅਫਸਰ ਸ਼੍ਰੀ ਹਰਪਾਲ ਸਿੰਘ ਗਿੱਲ ਅਤੇ ਹੁਕਮ ਚੰਦ ਅਗਰਵਾਲ ਜ਼ਿਲ੍ਹਾ ਮੈਨੇਜਰ ਐਸ.ਸੀ. ਕਾਰਪੋਰੇਸ਼ਨ ਵੱਲੋਂ ਕੀਤੀ ਗਈ।
ਇਸ ਮਟਿੰਗ ਵਿੱਚ ਉਨ੍ਹਾਂ ਨਾਲ ਲੀਡ ਬੈਂਕ ਅਫ਼ਸਰ ਬਜਰੰਗੀ ਸਿੰਘ, ਉਪ ਅਰਥ ਅਤੇ ਅੰਕੜਾ ਸਲਾਹਾਕਾਰ ਅਫਸਰ ਅਰਸਾਲ ਗਿੱਲ, ਐਨ.ਜੀ.ਓ. ਐਸ.ਕੇ.ਬਾਂਸਲ, ਡੀ.ਆਈ.ਸੀ. ਫੰਕਸ਼ਨਲ ਮੈਨੇਜਰ ਰਾਜਵੀਰ ਸਿੰਘ ਅਤੇ ਨਿਰਮਲ ਸਿੰਘ ਮੌਜੂਦ ਸਨ।
ਇਸ ਸਕਰਿਨਿੰਗ ਕਮੇਟੀ ਵੱਲੋਂ ਅਨੁਸੂਚਿਤ ਜਾਤੀਆਂ ਦੇ ਉਮੀਦਵਾਰਾਂ ਨੂੰ ਵੱਖ ਵੱਖ ਕੰਮਾਂ ਲਈ ਜਿਵੇਂ ਕਿ ਡੇਅਰੀ ਫਾਰਮ, ਕਰਿਆਨਾ ਦੁਕਾਨ, ਬੁਟੀਕ, ਸ਼ਟਿਰੰਗ ਸਟੋਰ, ਪੋਲਟਰੀ ਫਾਰਮ, ਫਿਲਟਰਾਂ ਦੇ ਕੰਮ ਲਈ,ਸੈਨੇਟਰੀ ਦਾ ਕੰਮ, ਸੰਗੀਤ ਅਕੈਡਮੀ ਆਦਿ ਕੰਮਾਂ ਲਈ 24 ਬਿਨੈਕਾਰਾਂ ਨੂੰ 54.25 ਲੱਖ ਰੁਪਏ ਦੇ ਕਰਜੇ ਮਨਜੂਰ ਕੀਤੇ ਗਏ।
ਇਸ ਮੀਟਿੰਗ ਵਿੱਚ ਡੀ.ਐਮ. ਐਸ.ਸੀ. ਕਾਰਪੋਰੇਸ਼ਨ ਹੁਕਮ ਚੰਦ ਅਗਰਵਾਲ ਨੇ ਦੱਸਿਆ ਕਿ ਬੈਂਕ ਟਾਈ ਅੱਪ ਸਕੀਮ ਅਧੀਨ 37 ਲਾਭਪਾਤਰੀਆ ਨੂੰ 3.7 ਲੱਖ ਰੁਪਏ ਦੀ ਸਬਸਿਡੀ ਜੋ ਕਿ ਕਾਰਪੋਰੇਸ਼ਨ ਵੱਲੋ ਦਿੱਤੀ ਜਾਣੀ ਹੈ ਅਤੇ 30.10 ਲੱਖ ਰੁਪਏ ਦਾ ਬੈਂਕ ਕਰਜਾ ਕੁਲ 33.80 ਲੱਖ ਦੇ ਕਰਜੇ ਵੀ ਇਸ ਮੀਟਿੰਗ ਵਿੱਚ ਮਨਜੂਰ ਕੀਤੇ ਗਏ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਾਰਪੋਰੇਸ਼ਨ ਵੱਲੋਂ 40% ਤੋਂ ਉੱਪਰ ਦਿਵਿਆਂਗ ਵਿਅਕਤੀਆਂ ਨੂੰ ਜੋ ਕਿ ਕਿਸੇ ਵੀ ਜਾਤੀ ਨਾਲ ਸਬੰਧਤ ਹੋ ਸਕਦੇ ਹਨ ਨੂੰ ਬਹੁਤ ਹੀ ਘੱਟ ਵਿਆਜ ਤੇ ਸਵੈ ਰੋਜ਼ਗਾਰ ਲਈ ਕਰਜੇ ਮੁਹੱਈਆ ਕਰਵਾਏ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਪੱਕੇ ਸਫਾਈ ਕਰਮਚਾਰੀਆਂ ਤੇ ਆਸ਼ਰਿਤ ਵਿਅਕਤੀ ਜੋ ਸਵੈ ਰੋਜ਼ਗਾਰ ਚਲਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀ ਕਾਰਪੋਰੇਸ਼ਨ ਵੱਲੋਂ ਕਰਜ਼ਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਐਸ.ਸੀ. ਕਾਰਪੋਰੇਸ਼ਨ ਦਾ ਦਫਤਰ ਜੋ ਕਿ ਅੰਬੇਦਕਰ ਭਵਨ ਵਿਖੇ ਸਥਿਤ ਹੈ ਨਾਲ ਸਪੰਰਕ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ:ਕਾਂਗਰਸ ਹਾਈਕਮਾਨ ਨੂੰ ਖੁਸ਼ ਕਰਨ 'ਚ ਲੱਗੇ ਸਿੱਧੂ, ਸੜਕ 'ਤੇ ਕਾਂਗਰਸੀਆਂ ਨਾਲ ਭਿੜੇ