ETV Bharat / state

ਨਹੀਂ ਰਹੇ ਪਾਕਿਸਤਾਨ ਅਤੇ ਚੀਨ ਵਿਰੁੱਧ ਜੰਗਾਂ ਲੜਨ ਵਾਲੇ ਕੈਪਟਨ ਗੁਰਚਰਨ ਸਿੰਘ

ਪਾਕਿਸਤਾਨ ਅਤੇ ਚੀਨ ਵਿਰੁੱਧ ਆਪਣੀ ਬਹਾਦਰੀ ਦੇ ਜੌਹਰ ਦਿਖਾਉਣ ਵਾਲੇ ਕੈਪਟਨ ਗੁਰਚਰਨ ਸਿੰਘ (Captain Gurcharan Singh passed away) ਵਾਸੀ ਕੁੱਸਾ ਦਾ ਦੇਹਾਂਤ ਹੋ ਗਿਆ ਹੈ। ਕੈਪਟਨ ਕੁੱਸਾ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਸਾਬਕਾ ਫ਼ੌਜੀ ਸਨ।

ਕੈਪਟਨ ਗੁਰਚਰਨ ਸਿੰਘ
ਕੈਪਟਨ ਗੁਰਚਰਨ ਸਿੰਘ
author img

By

Published : Dec 31, 2022, 3:42 PM IST

ਕੈਪਟਨ ਗੁਰਚਰਨ ਸਿੰਘ

ਮੋਗਾ: ਭਾਰਤ ਲਈ ਪਾਕਿਸਤਾਨ ਅਤੇ ਚੀਨ ਵਿਰੁੱਧ ਤਿੰਨ ਜੰਗਾਂ ਲੜਨ ਵਾਲੇ ਕੈਪਟਨ ਗੁਰਚਰਨ ਸਿੰਘ ਵਾਸੀ ਕੁੱਸਾ ਦਾ ਅੱਜ ( 28 ਦਸੰਬਰ) ਦਾ 97 ਸਾਲਾਂ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਕੈਪਟਨ ਕੁੱਸਾ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ (Captain Gurcharan Singh passed away) ਸਾਬਕਾ ਫ਼ੌਜੀ ਸਨ। ਸਿਹਤ ਖਰਾਬ ਹੋਣ ਕਾਰਨ ਉਹ ਪਿਛਲੇ ਕੁੱਝ ਦਿਨਾਂ ਤੋਂ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ ਕੈਪਟਨ ਗੁਰਚਰਨ ਸਿੰਘ ਈਐੱਮਈ ਇੰਡੀਆ ਆਰਮੀ ਦੇ ਫ਼ੌਜੀ ਸਨ। ਉਨ੍ਹਾਂ 1962 ਦੀ ਭਾਰਤ-ਚੀਨ ਜੰਗ ਅਤੇ 1965 ਤੇ 1971 ਦੀ ਭਾਰਤ-ਪਾਕਿਸਤਾਨ ਜੰਗਾਂ ਵਿੱਚ ਬਹਾਦਰੀ ਨਾਲ ਹਿੱਸਾ ਲਿਆ ਸੀ, ਜਿਸ ਕਰ ਕੇ ਉਨ੍ਹਾਂ ਨੂੰ ਕਈ ਮੈਡਲਾਂ ਨਾਲ ਸਨਮਾਨਿਆ ਜਾ ਚੁੱਕਾ ਹੈ। ਕੈਪਟਨ ਗੁਰਚਰਨ ਸਿੰਘ ਨੂੰ ਰਾਸ਼ਟਰਪਤੀ ਵੀ.ਵੀ. ਗਿਰੀ ਨੇ ਸਨਮਾਨ ਰਾਸ਼ਟਰਪਤੀ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਸੀ।

ਇਸ ਸੰਬੰਧੀ ਉਹਨਾਂ ਦੇ ਭਰਾ ਨੇ ਕਿਹਾ ਕਿ ਕੈਪਟਨ ਗੁਰਚਰਨ ਸਿੰਘ ਬਹੁਤ ਨਿਮਰ ਸੁਭਾ ਅਤੇ ਸਾਡਾ ਵੀ ਖਿਆਲ ਰੱਖਦੇ ਸਨ, ਉਹਨਾਂ ਦੇ ਪੋਤਰੇ ਸਮਿੰਦਰ ਹਨੀ ਨੇ ਕਿਹਾ ਕਿ ਸਾਡਾ ਦਾਦੇ ਪੋਤੇ ਦਾ ਬਹੁਤ ਪਿਆਰ ਸੀ, ਅੱਜ ਲੱਗਦਾ ਸਭ ਕੁਝ ਗੁਆਚ ਗਿਆ। ਉਹਨਾਂ ਕਿਹਾ ਕਿ ਸਾਨੂੰ ਮਾਣ ਸਾਡੇ ਦਾਦਾ ਜੀ ਨੇ ਦੇਸ ਲਈ ਜੰਗ ਲੜੀ।

ਇਹ ਵੀ ਪੜ੍ਹੋ:ਕੀ ਤੁਸੀਂ ਜਾਣਦੇ ਹੋ ਸ੍ਰੀ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਰੱਥ ਸਾਹਿਬ ਦਾ ਇਹ ਇਤਿਹਾਸ, ਇਥੇ ਪੜ੍ਹੋ

ETV Bharat Logo

Copyright © 2024 Ushodaya Enterprises Pvt. Ltd., All Rights Reserved.