ETV Bharat / state

'ਜੇ ਮੁਆਵਜ਼ਾ ਚਾਹਿਦਾ ਹੈ ਤਾਂ ਗਰਮ ਕਰੋ ਪਟਵਾਰੀ ਸਾਹਬ ਦੀ ਜੇਬ' - news in punjabi

ਮੋਗਾ ਜ਼ਿਲ੍ਹੇ ਦਾ ਪਿੰਡ ਮਦਾਰਪੁਰ ਦੇ ਲੋਕਾਂ ਨੇ ਪਟਵਾਰੀ 'ਤੇ ਰਿਸ਼ਵਤ ਖੋਰੀ ਦੇ ਆਰੋਪ ਲਗਾਏ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੁਆਵਜ਼ਾ ਦਿਵਾਉਣ ਦੇ ਬਦਲੇ ਲੋਕਾਂ ਤੋਂ ਰਿਸ਼ਵਤ ਦੀ ਮੰਗ ਕੀਤੀ ਗਈ ਹੈ।

ਫ਼ੋਟੋ
author img

By

Published : Sep 7, 2019, 2:56 PM IST

ਮੋਗਾ: ਸਤਲੁਜ ਦਰਿਆ ਦੇ ਪਾਣੀ ਨਾਲ ਹੜ੍ਹ ਦੀ ਚਪੇਟ ਵਿੱਚ ਆਏ ਪਿੰਡਾਂ ਵਿੱਚੋਂ ਇੱਕ ਪਿੰਡ ਮੋਗਾ ਜ਼ਿਲ੍ਹੇ ਦਾ ਮਦਾਰਪੁਰ ਵੀ ਹੈ। ਜੋ ਸਤਲੁਜ ਦੇ ਬਿਲਕੁਲ ਨਾਲ ਲੱਗਦੇ ਪਿੰਡਾਂ ਵਿੱਚੋਂ ਇੱਕ ਹੈ। ਹਾਲਾਂਕਿ ਇਸ ਪਿੰਡ ਵਿੱਚ ਪਾਣੀ ਨਾਲ ਇਨ੍ਹਾਂ ਦਾ ਜਨਜੀਵਨ ਵੀ ਪੂਰੀ ਤਰ੍ਹਾਂ ਅਸਤ ਵਿਅਸਤ ਹੋ ਗਿਆ ਹੈ। ਇਸ ਪਿੰਡ ਦੀ ਸਾਰੀ ਫ਼ਸਲ ਖਰਾਬ ਹੋ ਚੁੱਕੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਤਾਂ ਪਸ਼ੂਆਂ ਨੂੰ ਪਾਉਣ ਲਈ ਹਰਾ ਚਾਰਾ ਵੀ ਨਹੀਂ ਹੈ ਤੇ ਨਾ ਹੀ ਸਰਕਾਰ ਜਾਂ ਕਿਸੇ ਹੋਰ ਪ੍ਰਾਈਵੇਟ ਸੰਸਥਾ ਵੱਲੋਂ ਇਨ੍ਹਾਂ ਦੀ ਕੋਈ ਮਦਦ ਕੀਤੀ ਜਾ ਰਹੀ ਹੈ।

ਵੀਡੀਓ

ਪਿੰਡ ਵਾਸੀਆਂ ਨੂੰ ਨਹੀਂ ਮਿਲ ਰਹੀ ਸਰਕਾਰ ਦੀ ਕੋਈ ਮਦਦ

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਦਰਿਆ ਵਿੱਚ ਪਾਣੀ ਚੜ੍ਹਨ ਕਰਕੇ ਬਹੁਤ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਿੱਚ ਪਸ਼ੂਆਂ ਦੇ ਖਾਣ ਲਈ ਕੋਈ ਚਾਰਾ ਨਹੀਂ ਬਚਿਆ ਹੈ। ਪਿੰਡ ਵਾਸੀਆਂ ਦੀ ਸਾਰੀ ਫ਼ਸਲ ਤਬਾਹ ਹੋ ਚੁੱਕੀ ਹੈ। ਮਦਾਰਪੁਰ ਦੇ ਨਾਲ ਲੱਗਦੇ ਪਿੰਡ ਸੰਘੇੜਾ ਵਿੱਚ ਜ਼ਿਆਦਾ ਨੁਕਸਾਨ ਹੋਣ ਕਾਰਨ ਸਰਕਾਰ ਵੱਲੋਂ ਜੋ ਵੀ ਸਹਾਇਤਾ ਆਉਂਦੀ ਹੈ ਸਭ ਤੋਂ ਪਹਿਲਾਂ ਉਸ ਪਿੰਡ ਨੂੰ ਦਿੱਤੀ ਜਾਂਦੀ ਹੈ। ਜਦ ਕਿ ਮਦਾਰਪੁਰ ਪਿੰਡ ਦੇ ਲੋਕ ਸਰਕਾਰ ਜਾਂ ਹੋਰ ਕਿਸੀ ਦੀ ਸਹਾਇਤਾ ਲਈ ਤਰਸਦੇ ਨਜ਼ਰ ਆ ਰਹੇ ਹਨ।

ਪਟਵਾਰੀ ਸਾਹਿਬ ਮੰਗਦੇ ਹਨ ਮੁਆਵਜ਼ਾ ਦਿਵਾਉਣ ਲਈ ਰਿਸ਼ਵਤ

ਪਿੰਡ ਦੇ ਕੁੱਝ ਵਿਅਕਤੀਆਂ ਨੇ ਪਟਵਾਰੀ ਨਾਇਬ ਸਿੰਘ ਉੱਪਰ ਗੰਭੀਰ ਆਰੋਪ ਲਗਾਏ ਤੇ ਕਿਹਾ ਕਿ ਬਾਹਰੋਂ ਆਉਣ ਵਾਲਾ ਰਾਸ਼ਨ ਅਤੇ ਹੋਰ ਸਹਾਇਤਾ ਉਸ ਉੱਪਰ ਪਟਵਾਰੀ ਕਬਜ਼ਾ ਕਰ ਲੈਂਦਾ ਤੇ ਆਪਣੀ ਮਰਜ਼ੀ ਨਾਲ ਹੀ ਲੋਕਾਂ ਨੂੰ ਵੰਡਦਾ ਹੈ। ਇਸ ਦੇ ਨਾਲ ਹੀ ਲੋਕਾਂ ਨੇ ਇਹ ਵੀ ਕਿਹਾ ਕਿ ਪਿੰਡ ਵਾਸੀਆਂ ਦੀ ਜੋ ਫ਼ਸਲ ਦਾ ਨੁਕਸਾਨ ਹੋਇਆ ਹੈ ਉਸ ਦਾ ਮੁਆਵਜ਼ਾ ਦਿਵਾਉਣ ਦੇ ਬਦਲੇ ਵੀ ਪਟਵਾਰੀ ਉਨ੍ਹਾਂ ਤੋਂ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਕੁੱਝ ਪਿੰਡ ਵਾਸੀਆਂ ਨੇ ਇਹ ਵੀ ਕਿਹਾ ਹੈ ਕਿ ਪਿੰਡ ਵਿੱਚ ਜ਼ਿਆਦਾ ਵੋਟ ਵਿਰੋਧੀ ਧਿਰ ਪਾਰਟੀ ਦੀ ਹੋਣ ਕਰਕੇ ਸਰਕਾਰ ਵੱਲੋਂ ਉਨ੍ਹਾਂ ਦੇ ਪਿੰਡ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ।

Intro:ਪਟਵਾਰੀ ਉੱਪਰ ਮੁਆਵਜ਼ਾ ਬਣਾਉਣ ਦੇ ਬਦਲੇ ਰਿਸ਼ਵਤ ਮੰਗਣ ਦੇ ਲਗਾਏ ਆਰੋਪ ।

ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਨੂੰ ਕੀਤਾ ਜਾ ਰਿਹਾ ਹੈ ਅਣਦੇਖਿਆ ।

ਹਰਾ ਚਾਰਾ ਅਤੇ ਰਾਸ਼ਨ ਨਹੀਂ ਪਹੁੰਚ ਰਿਹਾ ਮਦਾਰਪੁਰ ਪਿੰਡ ਵਿੱਚ ।

ਹੜ੍ਹ ਦੇ ਪਾਣੀ ਕਾਰਨ ਰਹਿਣਾ ਹੋਇਆ ਮੁਸ਼ਕਿਲ ।Body:ਸਤਲੁਜ ਦਰਿਆ ਦੇ ਨਾਲ ਲੱਗਦੇ ਪਾਣੀ ਦੀ ਚਪੇਟ ਵਿੱਚ ਆਏ ਪਿੰਡਾਂ ਵਿੱਚੋਂ ਇੱਕ ਪਿੰਡ ਹੈ ਮੋਗਾ ਜ਼ਿਲ੍ਹੇ ਦਾ ਪਿੰਡ ਮਦਾਰਪੁਰ ਜੋ ਕਿ ਸਤਲੁਜ ਦੇ ਬਿਲਕੁਲ ਨਾਲ ਲੱਗਦਾ ਪਿੰਡ ਹੈ । ਹਾਲਾਂਕਿ ਇਸ ਪਿੰਡ ਵਿੱਚ ਪਾਣੀ ਤਾਂ ਨਹੀਂ ਆਇਆ ਪਰ ਪਾਣੀ ਨਾਲ ਇਨ੍ਹਾਂ ਦਾ ਜਨਜੀਵਨ ਵੀ ਪੂਰੀ ਤਰ੍ਹਾਂ ਅਸਤ ਵਿਅਸਤ ਹੋ ਗਿਆ ਹੈ । ਦਰਿਆ ਦੇ ਨਾਲ ਲੱਗਦੀ ਪਿੰਡ ਦੀ ਸਾਰੀ ਜ਼ਮੀਨ ਵਿੱਚੋਂ ਫਸਲ ਖਰਾਬ ਹੋ ਗਈ ਹੈ । ਪਿੰਡ ਵਾਲਿਆਂ ਕੋਲ ਪਸ਼ੂਆਂ ਨੂੰ ਪਾਉਣ ਲਈ ਹਰਾ ਚਾਰਾ ਨਹੀਂ ਹੈ । ਅਤੇ ਨਾ ਹੀ ਇਸ ਪਿੰਡ ਨੂੰ ਸਰਕਾਰ ਵੱਲੋਂ ਜਾਂ ਕਿਸੇ ਪ੍ਰਾਈਵੇਟ ਸੰਸਥਾ ਵੱਲੋਂ ਕੋਈ ਸਹਾਇਤਾ ਦਿੱਤੀ ਜਾ ਰਹੀ ਹੈ ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਦਰਿਆ ਵਿੱਚ ਪਾਣੀ ਚੜ੍ਹਨ ਕਰਕੇ ਬਹੁਤ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿੰਡ ਵਿੱਚ ਪਸ਼ੂਆਂ ਦੇ ਖਾਣ ਲਈ ਕੋਈ ਵਿਚਾਰਾਂ ਨਹੀਂ ਬਚਿਆ ਹੈ ਅਤੇ ਸਾਰੀ ਫਸਲ ਵਾੜੀ ਵੀ ਤਬਾਹ ਹੋ ਗਈ ਹੈ । ਮਦਾਰਪੁਰ ਦੇ ਨਾਲ ਲੱਗਦਾ ਪਿੰਡ ਸੰਘੇੜਾ ਜੋ ਕਿ ਦਰਿਆ ਦੇ ਬੰਨ੍ਹ ਦੇ ਅੰਦਰਲੀ ਸਾਈਡ ਹੈ ਵਿੱਚ ਜ਼ਿਆਦਾ ਨੁਕਸਾਨ ਹੋਣ ਕਰਕੇ ਜੋ ਵੀ ਸਹਾਇਤਾ ਸਰਕਾਰ ਵੱਲੋਂ ਜਾਂ ਕਿਸੇ ਪ੍ਰਾਈਵੇਟ ਸੰਸਥਾ ਵੱਲੋਂ ਆਉਂਦੀ ਹੈ ਉਹ ਪਿੰਡ ਸੰਘੇੜਾ ਨੂੰ ਪਹਿਲ ਦੇ ਆਧਾਰ ਤੇ ਦਿੱਤੀ ਜਾਂਦੀ ਹੈ ਜਦ ਕਿ ਮਦਾਰਪੁਰ ਪਿੰਡ ਦੇ ਲੋਕ ਸਹਾਇਤਾ ਲਈ ਤਰਸਦੇ ਨਜ਼ਰ ਆ ਰਹੇ ਹਨ ।

ਪਿੰਡ ਦੇ ਕੁਝ ਵਿਅਕਤੀਆਂ ਨੇ ਪਟਵਾਰੀ ਨਾਇਬ ਸਿੰਘ ਉੱਪਰ ਵੀ ਗੰਭੀਰ ਆਰੋਪ ਲਗਾਏ ਹਨ ਕਿ ਉਹ ਬਾਹਰੋਂ ਆਉਣ ਵਾਲਾ ਰਾਸ਼ਨ ਅਤੇ ਹੋਰ ਸਹਾਇਤਾ ਜੋ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਆਉਂਦੀ ਹੈ ਦਿੱਤੀ ਜਾ ਰਹੀ ਹੈ ਉਸ ਉੱਪਰ ਉਸ ਦਾ ਕਬਜ਼ਾ ਹੈ ਅਤੇ ਉਹ ਆਪਣੀ ਮਰਜ਼ੀ ਨਾਲ ਹੀ ਲੋਕਾਂ ਨੂੰ ਵੰਡਦਾ ਹੈ । ਇਸ ਦੇ ਨਾਲ ਹੀ ਲੋਕਾਂ ਨੇ ਇਹ ਵੀ ਇਲਜ਼ਾਮ ਲਗਾਏ ਹਨ ਕਿ ਜੋ ਫ਼ਸਲ ਬਾੜੀ ਦਾ ਨੁਕਸਾਨ ਹੋਇਆ ਹੈ ਉਸ ਦਾ ਮੁਆਵਜ਼ਾ ਬਣਾਉਣ ਦੇ ਬਦਲੇ ਵੀ ਪਟਵਾਰੀ ਉਨ੍ਹਾਂ ਤੋਂ ਰਿਸ਼ਵਤ ਦੀ ਮੰਗ ਕਰ ਰਿਹਾ ਹੈ । ਕੁਝ ਪਿੰਡ ਵਾਸੀਆਂ ਨੇ ਇਹ ਵੀ ਕਿਹਾ ਹੈ ਕਿ ਪਿੰਡ ਵਿੱਚ ਜ਼ਿਆਦਾ ਵੋਟ ਵਿਰੋਧੀ ਧਿਰ ਪਾਰਟੀ ਦੀ ਹੋਣ ਕਰਕੇ ਸਰਕਾਰ ਵੱਲੋਂ ਇਸ ਪਿੰਡ ਨੂੰ ਅਣਦੇਖਿਆਂ ਕੀਤਾ ਜਾ ਰਿਹਾ ਹੈ ।

ਪਿੰਡ ਵਿੱਚ ਪਾਣੀ ਦਾ ਪੱਧਰ ਦੁਬਾਰਾ ਚੜ੍ਹਦਾ ਜਾ ਰਿਹਾ ਹੈ ਜਿਸ ਕਰਕੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ ਪਸ਼ੂਆਂ ਦੇ ਖਾਣ ਲਈ ਕੋਈ ਚਾਰਾ ਨਹੀਂ ਹੈ ਅਤੇ ਨਾ ਹੀ ਲੋਕਾਂ ਕੋਲ ਖਾਣ ਪੀਣ ਲਈ ਰਾਸ਼ਨ ਹੈ ਇਸ ਕਰਕੇ ਮਦਾਰਪੁਰ ਪਿੰਡ ਦੇ ਲੋਕ ਮਦਦ ਲਈ ਗੁਹਾਰ ਲਗਾਉਂਦੇ ਨਜ਼ਰ ਆ ਰਹੇ ਹਨ । ਪਿੰਡ ਦੇ ਜ਼ਿਆਦਾਤਰ ਘਰਾਂ ਵਿੱਚ ਤਰੇੜਾਂ ਆ ਚੁੱਕੀਆਂ ਹਨ ਕੰਧਾਂ ਸਲਾਭੀਆਂ ਹੋ ਚੁੱਕੀਆਂ ਹਨ ਲੋਕਾਂ ਦੇ ਕੱਪੜੇ ਅਤੇ ਹੋਰ ਰਹਿਣ ਸਹਿਣ ਦਾ ਸਾਮਾਨ ਬੁਰੀ ਤਰ੍ਹਾਂ ਖਰਾਬ ਹੋ ਚੁੱਕਾ ਹੈ । ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੋ ਵੀ ਮਦਦ ਬਾਹਰਲੇ ਪਿੰਡਾਂ ਤੋਂ ਆ ਰਹੀ ਹੈ ਉਹ ਜ਼ਿਆਦਾ ਸੰਘੇੜੇ ਪਿੰਡ ਨੂੰ ਹੀ ਦਿੱਤੀ ਜਾ ਰਹੀ ਹੈ ਅਤੇ ਮਦਾਰਪੁਰ ਪਿੰਡ ਵਾਸਤੇ ਕੁਝ ਵੀ ਨਹੀਂ ਆ ਰਿਹਾ ਜੋ ਕਿ ਸਰਾਸਰ ਧੱਕਾ ਹੈ । ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾਵੇ ਅਤੇ ਉਨ੍ਹਾਂ ਨੂੰ ਵੀ ਬਣਦਾ ਮੁਆਵਜ਼ਾ ਦਿੱਤਾ ਜਾਵੇ ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.