ਮੋਗਾ: ਕੋਰੋਨਾ ਵਾਇਰਸ ਕਰ ਕੇ ਕੀਤੇ ਗਏ ਲੌਕਡਾਊਨ ਦੇ ਚੱਲਦਿਆਂ ਸਾਰੇ ਸਕੂਲ ਅਤੇ ਕਾਲਜ ਬੰਦ ਹਨ। ਜਿਸ ਕਰ ਕੇ ਸਰਕਾਰ ਵੱਲੋਂ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਦਾ ਮੁੱਦਾ ਚੁੱਕਿਆ ਗਿਆ ਸੀ, ਪਰ ਮੋਗਾ ਵਿਖੇ ਕੁੱਝ ਨਿੱਜੀ ਸਕੂਲਾਂ ਵੱਲੋਂ ਬੱਚਿਆਂ ਦੇ ਮਾਪਿਆਂ ਤੋਂ ਪੂਰੀਆਂ ਸਕੂਲ ਫ਼ੀਸਾਂ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਸਕੂਲ ਦੇ ਬਾਹਰ ਮਾਪਿਆਂ ਵੱਲੋਂ ਅੱਜ ਰੋਸ-ਪ੍ਰਦਰਸ਼ਨ ਕੀਤਾ ਗਿਆ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਚੱਲ ਰਹੀਆਂ ਸਨ, ਪਰ ਬਾਅਦ ਦੇ ਵਿੱਚ ਸਕੂਲ ਵੱਲੋਂ ਬੱਚਿਆਂ ਨੂੰ ਆਨਲਾਈਨ ਕਲਾਸਾਂ ਤੋਂ ਹਟਾ ਦਿੱਤਾ ਗਿਆ। ਮਾਪਿਆਂ ਨੇ ਕਿਹਾ ਕਿ ਸਕੂਲ ਵੱਲੋਂ ਬੱਚਿਆਂ ਨੂੰ ਇਸ ਕਰਕੇ ਕੱਢਿਆ ਗਿਆ ਹੈ, ਕਿਉਂਕਿ ਸਕੂਲ ਪੂਰੀ ਫ਼ੀਸ ਦੀ ਮੰਗ ਕਰ ਰਿਹਾ ਹੈ।
ਮਾਪਿਆਂ ਨੇ ਸਕੂਲ ਉੱਤੇ ਦੋਸ਼ ਲਾਏ ਹਨ ਕਿ ਸਕੂਲ ਜਾਣ-ਬੁੱਝ ਕੇ ਪੂਰੀਆਂ ਫ਼ੀਸਾਂ ਲੈ ਰਿਹਾ ਹੈ, ਜਦਕਿ ਅਸੀਂ ਸਕੂਲ ਪ੍ਰਸ਼ਾਸਨ ਤੋਂ ਮੰਗ ਕਰ ਚੁੱਕੇ ਹਾਂ ਕਿ ਉਹ ਫ਼ੀਸਾਂ ਵਿੱਚ ਕੁੱਝ ਰਿਆਇਤ ਕਰੇ।