ਮੋਗਾ: ਅੱਜ ਮੋਗਾ ਵਿਖੇ ਸਕੂਲ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋਈ ਜਿਸ ਵਿੱਚ ਕਈ ਬੱਚੇ ਜਖਞਮੀ ਹੋ ਗਏ। ਇਸ ਦੌਰਾਨ ਜਖ਼ਮੀ ਬੱਚਿਆਂ ਦੇ ਮਾਂਪਿਓ ਨੂੰ ਜਦ ਖਬਰ ਮਿਲੇ ਤਾਂ ਉਹ ਤੁਰੰਤ ਹਸਪਤਾਲ ਪਹੁੰਚਣਾ ਸ਼ੁਰੂ ਹੋਏ। ਇਸੇ ਵਿਚਾਲੇ ਇੱਕ ਜਖਮੀ ਬੱਚੀ ਨੂੰ ਮਾਂ-ਪਿਉ ਜਦੋਂ ਸਿਵਲ ਹਸਪਤਾਲ ਲੈ ਕੇ ਪਹੁੰਚੇ, ਤਾਂ ਉਨ੍ਹਾਂ ਦੀ ਹਸਪਤਾਲ ਦੇ ਪਾਰਕਿੰਗ ਦੇ ਕਰਿੰਦਿਆਂ ਨਾਲ ਬਹਿਸਬਾਜ਼ੀ ਹੋ ਗਈ। ਗੱਲਬਾਤ ਇੰਨੀ ਵੱਧ ਗਈ ਕਿ ਦੋਹਾਂ ਧਿਰਾਂ ਵਿਚਾਲੇ ਹੱਥੋਪਾਈ ਵੀ ਹੋਈ।
ਪਾਰਕਿੰਗ ਦੇ ਕਰਿੰਦਿਆਂ ਦੇ ਇਲਜ਼ਾਮ: ਪਾਰਕਿੰਗ ਦੇ ਕਰਿੰਦਿਆਂ ਦਾ ਕਹਿਣ ਰਿਹਾ ਕਿ ਉਕਤ ਨੌਜਵਾਨ ਵਲੋਂ ਅਪਣੀ ਪਤਨੀ ਨਾਲ ਅਪਣੀ ਧੀ ਨੂੰ ਲਿਆਂਦਾ ਗਿਆ। ਜਦੋਂ ਉਸ ਕੋਲੋਂ ਪਰਚੀ ਦਾ ਗੱਲ ਕੀਤੀ ਗਈ ਤਾਂ, ਉਸ ਨੇ ਐਮਰਜੈਂਸੀ ਦੀ ਗੱਲ ਕਹੀ, ਪਰ ਇਸ ਦੇ ਨਾਲ ਹੀ, ਉਸ ਨੇ ਇਹ ਕਿਹਾ ਕਿ ਉਹ ਕਿਸਾਨ ਯੂਨੀਅਨ ਦਾ ਆਗੂ ਹੈ, ਪਰਚੀ ਨਹੀਂ ਕਟਾਵੇਗਾ। ਇਸ ਤੋਂ ਬਾਅਦ ਉਸ ਵਲੋਂ ਗਾਲੀ-ਗਲੌਚ ਕੀਤਾ ਗਿਆ ਤੇ ਪਾਰਕਿੰਗ ਦੇ ਕਰਿੰਦਿਆਂ ਉੱਤੇ ਡਾਂਗ ਨਾਲ ਹਮਲਾ ਵੀ ਕੀਤੇ ਜਾਣ ਦੇ ਇਲਜ਼ਾਮ ਲਾਏ ਗਏ।
ਜਖ਼ਮੀ ਬੱਚੀ ਦੀ ਮਾਂ ਵਲੋਂ ਇਲਜ਼ਾਮ: ਦੂਜੇ ਪਾਸੇ, ਦੂਜੀ ਧਿਰ ਦੇ ਜਖ਼ਮੀ ਨੌਜਵਾਨ, ਜੋ ਕਿ ਅਪਣੀ ਪਤਨੀ ਨਾਲ, ਅਪਣੀ ਜਖਮੀ ਬੱਚੀ ਨੂੰ ਹਸਪਤਾਲ ਲੈ ਕੇ ਪਹੁੰਚਾ, ਉਸ ਨੇ ਇਲਜ਼ਾਮ ਲਗਾਏ ਕਿ ਪਾਰਕਿੰਗ ਦੇ ਕਰਿੰਦਿਆਂ ਵਲੋਂ ਗੁੰਡਾਗਰਦੀ ਕੀਤੀ ਗਈ। ਗੱਲ ਕਰਦਿਆ ਜਖ਼ਮੀ ਬੱਚੀ ਦੀ ਮਾਤਾ ਸੰਦੀਪ ਕੌਰ ਨੇ ਦੱਸਿਆ ਕਿ ਜਿਵੇ ਹੀ ਅਸੀਂ ਖ਼ਬਰ ਸੁਣੀ ਕਿ ਬੱਚਿਆਂ ਦੀ ਸਕੂਲੀ ਬਸ ਪਲਟੀ ਹੈ, ਤਾਂ ਉਹ ਸਾਰਾ ਕੰਮ ਵਿਚਾਲੇ ਛੱਡ ਕੇ ਬਿਨਾਂ ਕੋਈ ਸਾਮਾਨ ਚੁੱਕ ਕੇ ਹਸਪਤਾਲ ਆ ਗਏ। ਇੱਥੇ ਪਹੁੰਚਣ ਉੱਤੇ ਪਾਰਕਿੰਗ ਲਈ ਪਰਚੀ ਦੀ ਮੰਗ ਕੀਤੀ, ਤਾਂ ਅਸੀਂ ਕਿਹਾ ਕਿ ਅਸੀਂ ਐਮਰਜੈਂਸੀ ਵਿੱਚ ਆਏ ਹਾਂ, ਬਸ ਇੰਨੇ ਵਿੱਚ ਮੇਰੇ ਪਤੀ ਨਾਲ ਬਹਿਸਬਾਜ਼ੀ ਕਰਦਿਆ ਗਾਲੀ ਗਲੌਚ ਕੀਤੀ ਅਤੇ ਪਤੀ ਨੂੰ ਜਖ਼ਮੀ ਕੀਤਾ। ਉਨ੍ਹਾਂ ਵਲੋਂ ਮੈਨੂੰ ਵੀ ਧੱਕਾ ਦਿੱਤਾ ਗਿਆ।
ਉੱਥੇ ਹੀ, ਇਸ ਪੂਰੇ ਮਾਮਲੇ ਬਾਰੇ ਜਦੋਂ ਐਸਐਮਓ ਡਾ. ਸੁਖਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਮੇਰੇ ਧਿਆਨ ਵਿੱਚ ਹੁਣ ਹੀ ਇਹ ਮਾਮਲਾ ਆਇਆ ਹੈ। ਇਸ ਬਾਰੇ ਸਾਰੀ ਪੁੱਛਗਿੱਛ ਕਰਕੇ ਮੈਂ ਜੋ ਵੀ ਕਾਰਵਾਈ ਹੋਵੇਗੀ, ਉਹ ਅਮਲ ਵਿੱਚ ਲਿਆਂਦੀ ਜਾਵੇਗੀ।