ETV Bharat / state

ਮੋਗਾ ਵਿੱਚ ਲੱਗਣਗੇ ਦੋ ਹਜ਼ਾਰ ਤੋਂ ਵੱਧ ਬੂਟੇ, ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਮਿਲੇ ਚੰਗਾ ਸੁਨੇਹਾ - Moga news

ਮੋਗਾ ਵਿੱਚ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ 2000 ਤੋਂ ਵੱਧ ਬੂਟੇ ਲਗਾਏ ਜਾਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਮੌਕੇ ਵਿਧਾਇਕ ਅਮਨਦੀਪ ਕੌਰ ਅਰੋੜਾ ਵੀ ਉੱਥੇ ਮੌਜੂਦ ਰਹੇ ਤੇ ਇਸ ਸਬੰਧਤ ਸਮਾਗਮ ਦੀ ਸ਼ੁਰਆਤ ਕੀਤੀ।

Van Mahotsav in Moga
Van Mahotsav in Moga
author img

By

Published : Aug 7, 2023, 4:29 PM IST

ਮੋਗਾ ਵਿੱਚ ਲੱਗਣਗੇ ਦੋ ਹਜ਼ਾਰ ਤੋਂ ਵੱਧ ਬੂਟੇ, ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਮਿਲੇ ਚੰਗਾ ਸੁਨੇਹਾ

ਮੋਗਾ: ਇੰਡੀਅਨ ਰੇਡੀਓਲਾਜੀਕਲ ਇਮੇਜਿੰਗ ਐਸੋਸੀਏਸ਼ਨ ਵੱਲੋਂ ਪੂਰੇ ਭਾਰਤ ਵਿੱਚ ਵਣ ਮਹੋਤਸਵ ਮਨਾਇਆ ਜਾ ਰਿਹਾ ਹੈ। ਇਸ ਦੇ ਤਹਿਤ ਐਨਜੀਓ ਤੇ ਡਾਕਟਰਾਂ ਨੇ ਮਿਲ ਕੇ ਪਾਰਕ ਵਿੱਚ ਪੌਦੇ ਲਗਾਏ। ਮੋਗਾ ਵਿੱਚ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ 2000 ਤੋਂ ਵੱਧ ਬੂਟੇ ਲਗਾਏ ਜਾਣਗੇ। ਬੂਟੇ ਲਗਾਉਣ ਵਿੱਚ ਵਿਧਾਇਕ ਅਮਨਦੀਪ ਕੌਰ ਅਰੋੜਾ ਅਤੇ ਸਿਵਲ ਸਰਜਨ ਡਾ. ਰਾਜੇਸ਼ ਅੱਤਰੀ ਨੇ ਸ਼ਿਰਕਤ ਕੀਤੀ।

ਪੌਦੇ ਲਗਾਉਣ ਦਾ ਚੰਗਾ ਉਪਰਾਲਾ: ਪੂਰੇ ਭਾਰਤ ਵਿੱਚ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਇੰਡੀਅਨ ਰੇਡੀਓਲਾਜੀਕਲ ਅਮੇਜ਼ਿੰਗ ਐਸੋਸੀਏਸ਼ਨ ਵੱਲੋਂ ਵਣ ਮਹਾਉਤਸਵ ਮਨਾਇਆ ਗਿਆ ਹੈ। ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਬੂਟੇ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਮੋਗਾ ਦੇ ਸਰਕਾਰੀ ਹਸਪਤਾਲ ਦੇ ਸਮੂਹ ਡਾਕਟਰਾਂ ਦੀ ਤਰਫੋਂ ਇਹ ਸਮਾਗਮ ਪਾਰਕ ਵਿਖੇ ਵੀ ਕਰਵਾਇਆ ਗਿਆ। ਇਸ ਮੌਕੇ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਤੇ ਮੋਗਾ ਦੇ ਸਰਕਾਰੀ ਹਸਪਤਾਲ ਦੇ ਸਿਵਲ ਸਰਜਨ ਡਾ. ਰਾਜੇਸ਼ ਅੱਤਰੀ ਨੇ ਬੂਟੇ ਲਗਾ ਕੇ ਇਸ ਦੀ ਸ਼ੁਰੂਆਤ ਕੀਤੀ, ਜਦਕਿ ਇਸ ਮੌਕੇ ਮੋਗਾ ਦੇ ਸਥਾਨਕ ਐਨ.ਜੀ.ਓ ਅਤੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਵੀ ਪੂਰਨ ਸਹਿਯੋਗ ਦਿੱਤਾ।

ਬੂਟਿਆਂ ਦੀ ਦੇਖਭਾਲ ਵੀ ਜ਼ਰੂਰੀ: ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਜਿਹੜੇ ਬੂਟੇ ਅਸੀਂ ਲਗਾ ਰਹੇ ਹਾਂ, ਉਨ੍ਹਾਂ ਨੂੰ 5-6 ਦੀ ਗਿਣਤੀਆਂ ਵਿੱਚ ਵੰਡ ਕੇ ਉਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਚੁੱਕੀ ਜਾਵੇ, ਤਾਂ ਜੋ ਬੂਟੇ ਸਹੀ ਤਰ੍ਹਾਂ ਵਧਣ। ਉਨ੍ਹਾਂ ਕਿਹਾ ਕਿ ਵਣ ਵਿਭਾਗ ਦੇ ਸਹਿਯੋਗ ਨਾਲ ਪੂਰੇ ਮੋਗਾ 'ਚ 2000 ਤੋਂ ਵੱਧ ਬੂਟੇ ਲਗਾਏ ਜਾਣਗੇ, ਤਾਂ ਜੋ ਮੋਗਾ ਨੂੰ ਸੁੰਦਰ ਮੋਗਾ ਬਣਾਇਆ ਜਾ ਸਕੇ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਪਤਵੰਤਿਆਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਬੂਟਿਆਂ ਦੀ ਪੂਰੀ ਸੰਭਾਲ ਕਰਨਗੇ, ਤਾਂ ਜੋ ਇਹ ਪੌਦੇ ਵਧਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਚੰਗਾ ਸੁਨੇਹਾ ਦੇਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.