ਮੋਗਾ: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਲੋਟ ਅਦਾਲਤ ’ਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਮੋਗਾ ਪੁਲਿਸ ਨੂੰ ਟ੍ਰਾਂਜਿਟ ਰਿਮਾਂਡ ਦਿੱਤਾ ਗਿਆ ਹੈ। ਦੱਸ ਦਈਏ ਕਿ ਮੋਗਾ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦਾ 10 ਦਿਨ ਦਾ ਰਿਮਾਂਡ ਮਿਲਿਆ ਹੈ।
ਇਸ ਮਾਮਲੇ ਚ ਮਿਲਿਆ ਟ੍ਰਾਂਜਿਟ ਰਿਮਾਂਡ: ਦੱਸ ਦਈਏ ਕਿ ਮੋਗਾ ਪੁਲਿਸ ਨੂੰ ਮਾਨਯੋਗ ਅਦਾਲਤ ਕੋਲੋਂ ਲਾਰੈਂਸ ਬਿਸ਼ਨੋਈ ਦਾ 209/21 ਨੰਬਰ ਮੁਕੱਦਮੇ ਦੇ ਸਬੰਧ ਵਿੱਚ ਮਿਲਿਆ ਰਿਮਾਂਡ ਮਿਲਿਆ ਹੈ। ਮਾਮਲੇ ਮੁਤਾਬਿਕ ਲਾਰੈਂਸ ਦੇ ਸ਼ਾਰਪਸ਼ੂਟਰ ਮੋਨੂ ਡਾਗਰ ਵੱਲੋਂ ਡਿਪਟੀ ਮੇਅਰ ਦੇ ਭਤੀਜੇ 'ਤੇ ਫਾਇਰਿੰਗ ਕੀਤੀ ਸੀ। ਫਿਲਹਾਲ ਮੋਨੂੰ ਡਾਗਰ ਫਰੀਦਕੋਟ ਜੇਲ੍ਹ ਚ ਬੰਦ ਹੈ।
ਇਹ ਸੀ ਪੂਰਾ ਮਾਮਲਾ: ਦੱਸ ਦਈਏ ਕਿ ਪਿਛਲੇ ਸਾਲ ਮੋਗਾ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਭਰਾ ਅਤੇ ਭਤੀਜੇ ਤੇ ਦੋ ਹਥਿਆਰਬੰਦ ਬਦਮਾਸ਼ ਜਿਨ੍ਹਾਂ ਵਿਚੋਂ ਇਕ ਮੋਨੂ ਡਾਗਰ ਅਤੇ ਦੂਜਾ ਜੋਧਾ ਨਾਮ ਦਾ ਬਦਮਾਸ਼ ਸੀ ਜਿਸ ਨੇ ਫਾਇਰਿੰਗ ਕੀਤੀ ਸੀ। ਇਸ ਦੌਰਾਨ ਆਪਣੇ ਪਿਤਾ ਨੂੰ ਬਚਾਉਣ ਆਏ ਪ੍ਰਥਮ ਧਮੀਜਾ ਨੇ ਮੋਟਰਸਾਈਕਲ ਬਦਮਾਸ਼ ’ਤੇ ਫਾਇਰਿੰਗ ਕੀਤੀ ਜਿਸ ਕਾਰਨ ਮੋਨੂੰ ਡਾਗਰ ਦੇ ਹੱਥ ਚ ਫੜਿਆ ਪਿਸਤੌਲ ਡਿੱਗ ਗਿਆ ਅਤੇ ਫਾਇਰ ਪ੍ਰਥਮ ਦੇ ਪੈਰ ’ਤੇ ਵੱਜਿਆ ਸੀ। ਇਸ ਦੌਰਾਨ ਦੋਵੇਂ ਪਿਓ ਪੁੱਤ ਨੇ ਬਹਾਦਰੀ ਦਿਖਾਉਂਦੇ ਹੋਏ ਬਦਮਾਸ਼ਾ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਲਾਰੈਂਸ ਬਿਸ਼ਨੋਈ ਦੇ ਸ਼ਾਰਪਸ਼ੂਟਰ ਨੂੰ ਫੜਨ ਚ ਸ਼ਫਲ ਰਹੇ।
ਇਹ ਵੀ ਪੜੋ: ਰਾਘਵਾ ਚੱਢਾ ਦੀ ਨਿਯੁਕਤੀ ਨੂੰ ਲੈ ਕੇ ਹਾਈਕੋਰਟ ਦੀ ਸਰਕਾਰ ਨੂੰ ਝਾੜ