ਮੋਗਾ : ਪੰਜਾਬ ਸਰਕਾਰ ਵੱਲੋਂ ਲਗਾਤਾਰ ਨਸ਼ੇ ਖ਼ਿਲਾਫ਼ ਚਲਾਈ ਮੁਹਿੰਮ ਦੇ ਤਹਿਤ ਜਿੱਥੇ ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਦੀ ਖੇਪ ਬਰਾਮਦ ਕੀਤੀ ਜਾ ਰਹੀ ਹੈ, ਉੱਥੇ ਹੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿੱਚ ਵੀ ਬੰਦ ਕੀਤਾ ਜਾ ਰਿਹਾ ਹੈ। ਨਾਲ ਹੀ ਵੱਡੇ ਪੱਧਰ ਉਤੇ, ਉਨ੍ਹਾਂ ਦੀ ਪ੍ਰਾਪਰਟੀ ਵੀ ਸੀਜ਼ ਕੀਤੀ ਜਾ ਰਹੀ ਹੈ ਜਿਸ ਨਾਲ ਪੰਜਾਬ ਸਰਕਾਰ ਦੇ ਨਸ਼ਾ ਮੁਕਤ ਪੰਜਾਬ ਦੇ ਨਾਅਰੇ ਨੂੰ ਵੀ ਵੱਡਾ ਹੁੰਗਾਰਾ ਮਿਲਦਾ ਨਜ਼ਰ ਆ ਰਿਹਾ ਹੈ। ਉੱਥੇ ਹੀ, ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਨ ਲਈ ਲੋਕਾਂ ਦਾ ਸਾਥ ਮੰਗਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋ ਤੱਕ ਲੋਕ ਇਸ ਵਿੱਚ ਸਹਿਯੋਗ ਨਹੀਂ ਦੇਣਗੇ, ਉਦੋਂ ਤੱਕ ਕੁਝ ਨਹੀਂ ਹੋ ਸਕਦਾ। ਇਸ ਦੇ ਤਹਿਤ, ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਸ਼ਹਿਰ ਦੇ ਨਸ਼ਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ।
ਲੋਕਾਂ ਨੂੰ ਜਾਗਰੂਕ ਕਰਨ ਲਈ ਜਾਰੀ ਕੀਤਾ ਹੈਲਪਲਾਈਨ ਨੰਬਰ : ਪੁਲਿਸ ਅਧਿਕਾਰੀਆਂ ਨੇ ਇਸ ਤਹਿਤ ਇੱਕ ਹੈਲਪਲਾਈਨ ਵੀ ਜਾਰੀ ਕੀਤਾ ਕਿ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਦੀ ਜਾਣਕਾਰੀ ਦੇਣ ਵਾਲਿਆਂ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਤਹਿਤ ਪੁਲਿਸ ਨੂੰ ਸੂਚਨਾ ਜਰੂਰ ਦਿੱਤੀ ਜਾਵੇ, ਤਾਂ ਜੋ ਨਸ਼ੇ ਉੱਤੇ ਠੱਲ ਪਾਈ ਜਾ ਸਕੇ। ਪੁਲਿਸ ਅਧਿਕਾਰੀਆਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਕਾਰਨ ਅੱਜ ਹਰ ਦਿਨ ਨੌਜਵਾਨ ਮੌਤ ਦੀ ਭੇਂਟ ਚੜ੍ਹ ਰਹੇ ਹਨ। ਲੋਕਾਂ ਦੇ ਘਰ ਬਰਬਾਦ ਹੋ ਰਹੇ ਹਨ। ਇਸ ਤਹਿਤ ਸਾਨੂੰ ਸਖ਼ਤੀ ਕਰਨ ਦੀ ਲੋੜ ਹੈ। ਜੇਕਰ ਪੁਲਿਸ ਅਤੇ ਲੋਕ ਮਿਲ ਜੁਲ ਕੇ ਇਸ ਮੁਹਿੰਮ ਖਿਲਾਫ ਖੜ੍ਹੇ ਹੋਣਗੇ, ਤਾਂ ਹੀ ਇਹ ਜ਼ਹਿਰ ਮੁੱਕੇਗਾ।
- Punjabi Youth died In canada: ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ 'ਚ ਮੌਤ, ਪਰਿਵਾਰ ਨੇ ਸਰਕਾਰ ਨੂੰ ਕੀਤੀ ਅਪੀਲ
- INDIA Alliance Meeting 2nd day: ਵਿਰੋਧੀ ਪਾਰਟੀਆਂ ਦੀ ਬੈਠਕ ਦਾ ਅੱਜ ਦੂਜਾ ਦਿਨ, ਕਈ ਵੱਡੇ ਮੁੱਦਿਆਂ 'ਤੇ ਹੋ ਸਕਦੀ ਹੈ ਚਰਚਾ
- Dissolution of panchayats: ਪੰਚਾਇਤਾਂ ਭੰਗ ਕਰਨ ਦਾ ਫੈਸਲਾ ਵਾਪਿਸ ਲਏ ਜਾਣ ਮਗਰੋ ਦੋ ਅਫਸਰਾਂ ਉੱਤੇ ਡਿੱਗੀ ਗਾਜ, ਤੁਰੰਤ ਪ੍ਰਭਾਵ ਨਾਲ ਕੀਤਾ ਮੁਅੱਤਲ
ਸ਼ਹਿਰ ਵਾਸੀਆਂ ਨੂੰ ਸਖ਼ਤ ਚੇਤਾਵਨੀ : ਇਸ ਦੇ ਤਹਿਤ, ਪੁਲਿਸ ਨੇ ਕਿਹਾ ਕਿ ਹੁਣ ਕੁੜੀਆਂ ਵੀ ਨਸ਼ੇ ਦੇ ਜਾਲ ਵਿੱਚ ਫਸ ਰਹੀਆਂ ਹਨ, ਜੋ ਕਿ ਬੇਹੱਦ ਮਾੜੀ ਗੱਲ ਹੈ। ਮੋਗਾ ਪੁਲਿਸ ਦੇ ਥਾਣਾ ਸਿਟੀ ਸਾਊਥ ਦੇ ਦਬੰਗ ਐਸਐਚਓ ਦਲਜੀਤ ਸਿੰਘ ਨੇ ਚਿੱਟੇ ਦੀ ਤਸਕਰੀ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਨਸ਼ਾ ਵੇਚਣ ਤੋਂ ਬਾਜ਼ ਆ ਜਾਓ ਨਹੀਂ, ਤਾਂ ਅੰਜਾਮ ਬੁਰਾ ਹੋਵੇਗਾ। ਥਾਣਾ ਸਿਟੀ ਸਾਊਥ ਦੇ ਐਸਐਚਓ ਦਲਜੀਤ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਨਸ਼ਾ ਵੇਚਣ ਅਤੇ ਨਸ਼ੇ ਦੇ ਸੌਦਾਗਰਾਂ ਦਾ ਸਾਥ ਦੇਣ ਵਾਲਿਆਂ ਵਿੱਚ ਕਿਸੇ ਦਾ ਵੀ ਨਾਮ ਹੋਇਆ, ਤਾਂ ਉਨ੍ਹਾਂ ਦੀ ਖੈਰ ਨਹੀਂ।
ਸ਼ਹਿਰ ਵਾਸੀਆਂ ਨੇ ਐਸਐਚਓ ਦੀ ਪਹਿਲਕਦਮੀ ਦਾ ਸੁਆਗਤ ਕੀਤਾ: ਉੱਥੇ ਹੀ ਇਸ ਮੌਕੇ ਸ਼ਹਿਰ ਵਾਸੀਆਂ ਨੇ ਐਸਐਚਓ ਦੀ ਪਹਿਲ ਕਦਮੀ ਦਾ ਸੁਆਗਤ ਕੀਤਾ, ਉਥੇ ਲੋਕਾ ਨੇ ਕਿਹਾ ਕਿ ਸਰਕਾਰਾਂ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਲਈ ਵੱਡੇ ਵੱਡੇ ਵਾਅਦੇ ਜਰੂਰ ਕਰਦੀਆਂ ਹਨ, ਪਰ ਨਸ਼ਾ ਪੰਜਾਬ ਵਿੱਚ 10 ਗੁੱਣਾ ਵੱਧ ਚੁੱਕਾ ਹੈ। ਲੋਕਾਂ ਨੇ ਕਿਹਾ ਕੀ ਜੇ ਮੋਗਾ ਪੁਲਿਸ ਨੇ ਇਹ ਪਹਿਲਕਦਮੀ ਕੀਤੀ ਹੈ, ਤਾਂ ਅਸੀਂ ਪੁਲਿਸ ਦਾ ਪੂਰਾ ਸਾਥ ਦੇਵਾਂਗੇ, ਤਾਂ ਕਿ ਸਾਡੇ ਮੁਹੱਲੇ ਵਿੱਚ ਇਹ 'ਚਿਟੇ' ਦਾ ਕੋਹੜ ਖ਼ਤਮ ਹੋ ਜਾਵੇ।