ETV Bharat / state

ਆਪ ਵਿਧਾਇਕਾ ਵੱਲੋਂ ਸਰਕਾਰੀ ਹਸਪਤਾਲ ’ਚ ਸਿਟੀ ਸਕੈਨ ਮਸ਼ੀਨ ਦਾ ਉਦਘਾਟਨ

ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਆਪ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਸਿਟੀ ਸਕੀਨ ਮਸ਼ੀਨ ਦਾ ਉਦਘਾਟਨ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਲੋੜਵੰਦ ਲੋਕਾਂ ਲਈ ਇਹ ਮਸ਼ੀਨ ਲਾਹੇਵੰਦ ਸਾਬਿਤ ਹੋਵੇਗੀ।

author img

By

Published : Jul 4, 2022, 7:46 PM IST

ਆਪ ਵਿਧਾਇਕਾ ਵੱਲੋਂ ਸਰਕਾਰੀ ਹਸਪਤਾਲ ’ਚ ਸਿਟੀ ਸਕੈਨ ਮਸ਼ੀਨ ਦਾ ਉਦਘਾਟਨ
ਆਪ ਵਿਧਾਇਕਾ ਵੱਲੋਂ ਸਰਕਾਰੀ ਹਸਪਤਾਲ ’ਚ ਸਿਟੀ ਸਕੈਨ ਮਸ਼ੀਨ ਦਾ ਉਦਘਾਟਨ

ਮੋਗਾ: ਪੰਜਾਬ ਸਰਕਾਰ ਵੱਲੋਂ ਆਪਣਾ ਮੁੱਖ ਏਜੰਡਾ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਕਿਹਾ ਜਾ ਰਿਹਾ ਹੈ। ਇਸ ਦੇ ਤਹਿਤ ਰੇਡੀਓਲੋਜੀ ਅਤੇ ਲੈਬੋਰਟਰੀ ਡਾਇਗਨੋਸਟਿਕ ਸੇਵਾਵਾਂ ਪਬਲਿਕ ਪ੍ਰਾਈਵੇਟ ਭਾਈਵਾਲੀ ਤਹਿਤ ਪੰਜਾਬ ਹੈਲਥ ਸਿਸਟਮਜ ਕਾਰਪੋਰੇਸ਼ਨ , ਪੰਜਾਬ ਸਰਕਾਰ ਨੇ ਕ੍ਰਸਨਾ ਡਾਇਗਨੋਸਟਿਕ ਲਿਮਿਟਡ ਦਾ ਉਦਘਾਟਨ ਵਿਧਾਇਕਾ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਕੀਤਾ। ਇਸ ਮੌਕੇ ਉਨ੍ਹਾ ਦੇ ਨਾਲ ਸਿਵਲ ਸਰਜਨ ਮੋਗਾ ਡਾ. ਹਤਿੰਦਰ ਕੌਰ ਕਲੇਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸੁਖਪ੍ਰੀਤ ਬਰਾੜ ਵੀ ਹਾਜਰ ਸਨ।

ਇਸ ਮੌਕੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਇਸ ਲੈਬ ਰਾਹੀਂ ਬਹੁਤ ਘੱਟ ਰੇਟਾਂ ’ਤੇ ਲੋਕ ਆਪਣਾ ਟੈਸਟ ਕਰਵਾ ਸਕਦੇ ਹਨ। ਇਸ ਮੌਕੇ ਸਿਟੀ ਸਕੈਨ ਮਸ਼ੀਨ ਦਾ ਵੀ ਉਦਘਾਟਨ ਕੀਤਾ ਗਿਆ। ਇਸ ਮੌਕੇ ਐਮ. ਐਲ. ਏ. ਡਾ. ਅਰੋੜਾ ਨੇ ਕਿਹਾ ਕਿ ਲੋਕ ਬਿਨ੍ਹਾਂ ਡਾਕਟਰ ਦੀ ਪਰਚੀ ਤੋਂ ਵੀ ਬਲੱਡ ਦੇ ਟੈਸਟ ਕਰਵਾ ਸਕਦੇ ਹਨ ਅਤੇ ਸੀਟੀ ਸਕੈਨ ਮੈਡੀਕਲ ਅਫਸਰ ਦੀ ਪਰਚੀ ਨਾਲ ਬਹੁਤ ਘੱਟ ਰੇਟ ’ਤੇ ਕਰਵਾ ਸਕਦੇ ਹਨ।

ਇਸ ਦੌਰਾਨ ਸਿਵਲ ਸਰਜਨ ਮੋਗਾ ਨੇ ਕਿਹਾ ਕਿ ਇਹ ਸੈਟਰ 365 ਦਿਨ ਦਿਨ-ਰਾਤ ਹੀ ਖੁੱਲ੍ਹਾ ਰਹੇਗਾ ਅਤੇ ਕੋਈ ਵੀ ਛੁੱਟੀ ਨਹੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਲੈਬ ਲੋਕਾਂ ਦੀ ਸੇਵਾਂ ਲਈ ਦਿਨ ਰਾਤ ਸਮਾਰਪਿਤ ਹੋਵੇਗੀ। ਇਸ ਮੌਕੇ ’ਤੇ ਹਾਜ਼ਰ ਕਰਸਨਾ ਡਾਇਗਨੋਸਟਿਕ ਲਿਮਿਟਡ ਦੇ ਇੰਚਾਰਜ ਅਜੇ ਕੁਮਾਰ, ਪੁਸ਼ਕਰ ਆਰ. ਏ., ਬਲਜੀਤ ਸਿੰਘ ਚਾਨੀ, ਸਰਬਜੀਤ ਕੌਰ ਰੋਡੇ, ਕਿਰਨ ਹੁੰਦਲ, ਅਮਨ ਰਖਰਾ, ਨਵਦੀਪ ਵਾਲੀਆ, ਪਿਆਰਾ ਸਿੰਘ, ਤੇਜਿੰਦਰ ਬਰਾੜ, ਗੋਰਾ ਗਿੱਲ, ਸੋਨੀਆ ਢੰਡ, ਪੂਨਮ ਨਾਰੰਗ, ਕਮਲਜੀਤ ਕੌਰ, ਦੀਪ ਦਾਰਪੁਰ, ਨਛੱਤਰ ਸਿੰਘ, ਨਰੇਸ਼ ਚਾਵਲਾ, ਗੁਰਜੰਟ ਸੋਸਣ, ਅੰਮ੍ਰਿਤ ਸ਼ਰਮਾ ਅਤੇ ਹੋਰ ਆਪ ਆਗੂ ਅਤੇ ਸਮੂਹ ਸਟਾਫ ਵੀ ਹਾਜ਼ਰ ਰਿਹਾ।

ਇਹ ਵੀ ਪੜ੍ਹੋ: ਘਰ 'ਚ ਦਾਖ਼ਲ ਹੋ ਕੇ ਲੜਕੀ ਨਾਲ ਤਿੰਨ ਵਿਅਕਤੀਆਂ ਨੇ ਕੀਤਾ ਬਲਾਤਕਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.