ਮੋਗਾ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਪੱਧਰੀ ਚੱਲ ਰਹੇ ਪੱਕੇ ਮੋਰਚੇ ਲਗਾਤਾਰ ਜਾਰੀ ਹਨ। ਡੀ.ਸੀ. ਦਫਤਰਾਂ ਵਿੱਚ 44ਵੇਂ ਦਿਨ ਤੇ ਟੋਲ ਪਲਾਜਿਆਂ ਉੱਤੇ ਚੱਲ ਮੋਰਚੇ ਨੂੰ 24 ਬੀਤ ਗਏ ਹਨ। ਮੋਰਚਿਆਂ ਵਿੱਚ (Kisan Mazdoor organization announced protest on Punjab Pollution Control Board offices) ਕੜਾਕੇ ਦੀ ਠੰਡ ਦੇ ਬਾਵਜੂਦ ਵੀ ਕਿਸਾਨ ਤੇ ਮਜ਼ਦੂਰ ਡਟੇ ਹੋਏ ਹਨ। ਕਿਸਾਨ ਜਥੇਬੰਦੀ ਨੇ ਇਸ ਤੋ ਇਲਾਵਾ ਵੱਡਾ ਐਲਾਨ ਕੀਤਾ ਹੈ।
ਫੈਕਟਰੀ ਮਾਲਕ ਉੱਤੇ ਪਰਚੇ ਦੀ ਮੰਗ: ਡੀਸੀ ਦਫਤਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਰਾਣਾ ਰਣਬੀਰ ਸਿੰਘ, ਜਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸ਼ਾਹ ਵਾਲਾ ਅਤੇ ਜਗਜੀਤ ਸਿੰਘ ਖੋਸਾ ਨੇ ਕਿਹਾ ਆਉਣ ਵਾਲੇ ਦਿਨਾ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਰਚੇ ਦੀ ਰੂਪ ਰੇਖਾ ਬਦਲੀ ਜਾਵੇਗੀ ਜਿਸ ਵਿੱਚ ਗਿਆਰਾਂ ਜਨਵਰੀ ਨੂੰ ਜੀਰਾ ਮਾਲਬਰੋਜ ਸ਼ਰਾਬ ਫੈਕਟਰੀ ਅੱਗੇ ਚੱਲ ਰਹੇ ਅੰਦੋਲਨ ਦੀ ਹਿਮਾਇਤ ਵਿੱਚ ਪੰਜਾਬ ਪ੍ਰਦਰਸ਼ਨ ਕੰਟਰੋਲ ਬੋਰਡ ਦੇ ਦਫਤਰਾਂ ਅੱਗੇ (Demonstration in front of Punjab Pollution Control Board offices) ਧਰਨੇ ਦਿੱਤੇ ਜਾਣਗੇ ਤੇ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਧਰਤੀ ਹੇਠ ਜ਼ਹਿਰੀਲਾ ਪਾਣੀ ਪਾ ਕੇ ਵਾਤਾਵਰਣ ਖਰਾਬ ਕਰਨ ਵਾਲੀ ਫੈਕਟਰੀ ਨੂੰ ਤਰੁੰਤ ਬੰਦ ਕਰਕੇ ਮਨੁੱਖੀ ਜਾਨਾ ਲੈਣ ਵਾਲੇ ਫੈਕਟਰੀ ਮਾਲਕ ਦੀਪ ਮਲਹੋਤਰਾ ਤੇ ਪਰਚਾ ਗ੍ਰਿਫਤਾਰ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿੰਨੀਆਂ ਵੀ ਇਸ ਤਰ੍ਹਾਂ ਦੀਆਂ ਫੈਕਟਰੀਆਂ ਕਨੂੰਨ ਦੀਆਂ ਧੱਜੀਆਂ ਉਡਾ ਕੇ ਪੰਜਾਬ ਦਾ ਹਵਾ ਪਾਣੀ ਖਰਾਬ ਕਰ ਰਹੀਆਂ ਹਨ ਸਾਰੀਆਂ ਕਾਰਵਾਈ ਯਕੀਨੀ ਬਣਾਈ ਜਾਵੇ ਤੇ ਸਰਕਾਰ ਜੀਰਾ ਫੈਕਟਰੀ ਦੇ (Protest in front of Jira liquor factory) ਪ੍ਰਦਰਸ਼ਨ ਨਾਲ ਰਾਜਵੀਰ ਸਿੰਘ ਮਨਸੂਰਵਾਲ ਤੇ ਹੁਣ ਤੱਕ ਉੱਕਤ ਇਲਾਕੇ ਵਿੱਚ ਹੋਈਆਂ ਮੌਤਾਂ ਦੀ ਹਾਈਕੋਰਟ ਦੇ ਜੱਜਾਂ ਦੀ ਕਮੇਟੀ ਬਣਾ ਕੇ ਨਿਰਪੱਖ ਜਾਂਚ ਕਰਕੇ ਸਾਰਿਆਂ ਪਰਿਵਾਰਾਂ ਨੂੰ ਮੁਆਵਜਾ ਤੇ ਪਰਿਵਾਰਾਂ ਦੇ ਇੱਕ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਦਾ ਵੱਡਾ ਦਾਅਵਾ, ਸਿਰਫ ਛੇ ਮਹੀਨਿਆਂ ਵਿੱਚ 565.94 ਕਿਲੋ ਹੈਰੋਇਨ ਦੀ ਰਿਕਵਰੀ, ਹਜ਼ਾਰਾਂ ਨਸ਼ਾ ਤਸਕਰ ਗ੍ਰਿਫਤਾਰ
ਜਾਮ ਕੀਤੀਆਂ ਜਾਣਗੀਆਂ ਰੇਲਾਂ: ਉਨ੍ਹਾਂ ਕਿਹਾ ਕਿ ਜਥੇਬੰਦੀ 26 ਜਨਵਰੀ ਨੂੰ ਪੰਜਾਬ ਭਰ ਦੇ ਡੀ.ਸੀ. ਦਫਤਰਾਂ ਵਿੱਚ ਵੱਡੇ ਇਕੱਠ ਕਰਕੇ ਪੁਲਿਸ ਦੀ ਗੋਲੀ ਨਾਲ ਦਿੱਲੀ ਵਿੱਚ ਸ਼ਹੀਦ ਹੋਏ ਨਵਰੀਤ ਸਿੰਘ ਡਿਬਡਿਬਾ ਤੇ 750 ਅੰਦੋਲਨ ਦੌਰਾਨ ਸ਼ਹੀਦ (Struggle for Navreet Singh Dibadiba and martyred farmers) ਹੋਏ ਕਿਸਾਨਾਂ ਮਜਦੂਰਾਂ ਨੂੰ ਸ਼ਰਧਾਂਜਲੀ ਦੇ ਕੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨਾਲ ਮੰਗਾਂ ਨੂੰ ਲੈ ਕੇ ਦਬਾਅ ਬਣਾਵੇਗੀ। ਇਸ ਤੋਂ ਅੱਗੇ 29 ਜਨਵਰੀ 2020 ਨੂੰ ਸਿੰਗੂ ਬਾਡਰ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਤੇ ਪ੍ਰਦੀਪ ਖੱਤਰੀ ਤੇ ਅਮਨ ਡਵਾਲ ਵੱਲੋਂ ਭਾਜਪਾ ਦੇ ਗੁੰਡਿਆਂ ਨੂੰ ਨਾਲ ਲੈਕੇ ਹਮਲਾ ਕੀਤਾ ਗਿਆ ਸੀ ਪਰ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਮੁਲਜਮਾਂ ਉੱਤੇ ਕੋਈ ਕਾਰਵਾਈ ਨਹੀਂ ਹੋਈ, ਜਿਸ ਦੇ ਰੋਸ ਵਜੋਂ ਦੋਸ਼ੀਆਂ ਨੂੰ ਸਜਾ ਦੀ ਮੰਗ ਤੇ ਕਿਸਾਨੀ ਮੰਗਾਂ ਨੂੰ ਲੈਕੇ ਪੰਜਾਬ ਭਰ ਵਿੱਚ ਤਿੰਨ ਘੰਟੇ ਰੇਲਾਂ (Trains will be stopped) ਦਾ ਚੱਕਾ ਜਾਮ ਕੀਤਾ ਜਾਵੇਗਾ।
ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ: ਆਗੂਆਂ ਨੇ ਕਿਹਾ ਕੇ ਪੰਜਾਬ ਵਿੱਚ ਟੋਲ ਪਲਾਜਿਆਂ (Protests on toll plazas) ਤੇ ਚੱਲ ਰਹੇ ਮੋਰਚੇ ਦਾ ਐਲਾਨ 15 ਜਨਵਰੀ ਤੱਕ ਇੱਕ ਮਹੀਨੇ ਦਾ ਸੀ ਜੇਕਰ ਕੰਪਨੀਆਂ ਟੋਲ ਪਲਾਜਿਆਂ ਦੇ ਮੁਲਾਜ਼ਮਾ ਦੀਆ ਇੱਕ ਮਹੀਨੇ ਦੀਆਂ ਤਨਖਾਹਾਂ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਪਾ ਦਿੰਦੀਆਂ ਹਨ ਤਾਂ ਠੀਕ ਹੈ ਨਹੀਂ ਤਾਂ ਟੋਲ ਪਲਾਜਿਆਂ ਤੇ ਧਰਨੇ ਉਨ੍ਹਾਂ ਚਿਰ ਲਗਾਤਾਰ ਜਾਰੀ ਰਹਿਣਗੇ ਜਿੰਨ੍ਹਾਂ ਚਿਰ ਸਾਰੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਜਾਂਦੀਆਂ। ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਾਡਾ ਸੰਘਰਸ਼ ਉਨ੍ਹਾਂ ਚਿਰ ਖਤਮ ਨਹੀਂ ਹੋਵੇਗਾ ਜਿੰਨ੍ਹਾਂ ਚਿਰ ਸਾਰੇ ਮਸਲੇ ਹੱਲ ਨਹੀਂ ਕਰਵਾ ਲਏ ਜਾਂਦੇ।