ਮੋਗਾ: ਕਰਮਜੀਤ ਸਿੰਘ ਉੱਰਫ ਕਮਲ ਨਾ ਦਾ ਨੌਜਵਾਨ ਆਪਣੇ ਹੱਥੀਂ ਜ਼ਖ਼ਮੀ ਕੁੱਤਿਆਂ ਦਾ ਇਲਾਜ ਕਰਦਾ ਹੈ। ਨੌਜਵਾਨ ਵੱਲੋਂ ਕੀਤੀ ਜਾ ਰਹੀ ਸੇਵਾ ਦੀ ਹਰ ਪਾਸੇ ਪ੍ਰਸੰਸ਼ਾ ਹੋ ਰਹੀ ਹੈ। ਕਮਲ ਨੇ ਕਿਹਾ ਕਿ ਸੜਕ ਹਾਦਸਿਆਂ ਵਿੱਚ ਜ਼ਖ਼ਮੀ ਹੋਏ ਇਨਸਾਨਾਂ ਨੂੰ ਤਾਂ ਇਨਸਾਨ ਸੰਭਾਲ ਲੈਂਦਾ ਹੈ ਪਰ ਸੜਕਾਂ ਤੇ ਫਿਰਦੇ ਜ਼ਖ਼ਮੀ ਕੁੱਤਿਆਂ ਨੂੰ ਕੋਈ ਨਹੀਂ ਸੰਭਾਲਦਾ।
ਕਮਲ ਰਾਤ ਸਮੇਂ ਕੁੱਤਿਆ ਨੂੰ ਆਪਣੇ ਕਮਰੇ ਵਿੱਚ ਪਾਉਦਾ ਹੈ। ਕਮਲ ਜਖ਼ਮੀ ਜਾਨਵਰਾਂ ਦੀ ਪੂਰੀ ਤਰ੍ਹਾਂ ਕੇਅਰ ਕਰਦਾ ਹੈ। ਜਿਸ ਦਿਨ ਕੁੱਤਾ ਠੀਕ ਹੋ ਜਾਂਦਾ ਤਾਂ ਉਸ ਦਿਨ ਕੇਕ ਕੱਟਿਆ ਜਾਂਦਾ ਹੈ। ਸੈਲੂਨ ਤੋਂ ਬਾਹਰ ਵੀ ਹੁਣ ਤੱਕ 300 ਤੋ ਵੱਧ ਕੁੱਤਿਆ ਦਾ ਇਲਾਜ ਕਰ ਚੁੱਕਾ।
ਮੋਗੇ ਦਾ ਰਹਿਣ ਵਾਲਾ ਕਮਲ ਨਾਂ ਦਾ ਨੌਜਵਾਨ ਜੋ ਮੋਗਾ ਵਿਚ ਇਕ ਨਾਮੀ ਸੈਲੂਨ ਚਲਾ ਰਿਹਾ ਹੈ ਜਿੱਥੇ ਉਹ ਸੈਲੂਨ ਵਿਚ ਆਪਣੇ ਗਾਹਕਾਂ ਨੂੰ ਬੜੀ ਨਿਮਰਤਾ ਦੇ ਨਾਲ ਡੀਲ ਕਰਦਾ ਹੈ ਉੱਥੇ ਹੀ ਉਹ ਵੱਖ-ਵੱਖ ਸੜਕ ਹਾਦਸਿਆਂ ਵਿੱਚ ਜ਼ਖ਼ਮੀ ਹੋਏ ਬੇਜ਼ੁਬਾਨ ਕੁੱਤਿਆਂ ਨੂੰ ਵੀ ਸੰਭਾਲ ਰਿਹਾ ਹੈ।
ਇਸ ਨੌਜਵਾਨ ਵੱਲੋਂ ਫੇਸਬੁੱਕ ਤੇ ਸਾਂਝੀਆਂ ਕੀਤੀਆਂ ਵੀਡੀਓ ਲੋਕਾਂਵੱਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਨੌਜਵਾਨ ਵੱਲੋਂ ਕੀਤੇ ਜਾ ਰਹੇ ਇਸ ਕਾਰਜ ਦੀ ਹਰ ਪਾਸੇ ਪ੍ਰਸੰਸਾ ਹੋ ਰਹੀ ਹੈ। ਈਟੀਵੀ ਭਾਰਤ ਦੀ ਟੀਮ ਨੇ ਕਮਲ ਦੇ ਸੈਲੂਨ ਤੇ ਜਾ ਕੇ ਉਸ ਨਾਲ ਗੱਲਬਾਤ ਕੀਤੀ ਤਾਂ 6 ਤੋਂ 7 ਨੌਜਵਾਨ AC ਦੀ ਠੰਡੀ ਹਵਾ ਵਿੱਚ ਅਰਾਮ ਫਰਮਾ ਰਹੇ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਕਮਲ ਨੇ ਦੱਸਿਆ ਕਿ ਉਸ ਨੂੰ ਸੜਕ 'ਤੇ ਜ਼ਖ਼ਮੀ ਹਾਲਤ ਵਿਚ ਪਿਆ ਇੱਕ ਕੁੱਤਾ ਮਿਲਿਆ ਸੀ ਜਿਸ ਉਪਰੋਂ ਕੋਈ ਰਾਹਗੀਰ ਗੱਡੀ ਲੰਘਾ ਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕਰ ਗਿਆ ਸੀ ਅਤੇ ਉਸ ਨੂੰ ਮੈਂ ਸੈਲੂਨ ਵਿੱਚ ਲਿਆਂਦਾ ਅਤੇ ਜਦੋਂ ਆਪਣੇ ਦੋਸਤਾਂ ਦੇ ਸਹਿਯੋਗ ਨਾਲ ਉਸ ਦਾ ਇਲਾਜ ਕੀਤਾ ਅਤੇ ਉਹ ਕੁੱਤਾ ਠੀਕ ਹੋਣ ਉਪਰੰਤ ਮੈਨੂੰ ਏਨਾ ਪਿਆਰ ਕਰਨ ਲੱਗਾ ਕਿ ਜਦੋਂ ਮੈਂ ਸੈਲੂਨ ਤੋਂ ਬਾਹਰ ਕੋਈ ਕੰਮਕਾਰ ਕਰਕੇ ਵਾਪਸ ਪਰਤਦਾ ਹਾਂ ਤਾਂ ਇਹ ਆਪਣੇ ਬੱਚਿਆਂ ਵਾਂਗ ਮੈਨੂੰ ਪਿਆਰ ਕਰਦਾ ਹੈ।
ਬਸ ਉਸ ਦਿਨ ਤੋਂ ਹੀ ਮੈਂ ਮਨ ਵਿਚ ਧਾਰ ਲਿਆ ਕਿ ਕਿਸੇ ਵੀ ਜ਼ਖ਼ਮੀ ਬੇਜ਼ਬਾਨ ਕੁੱਤੇ ਨੂੰ ਸੜਕਾਂ ਤੇ ਰੁਲਣ ਨਹੀਂ ਦੇਵਾਂਗਾ। ਆਪਣੇ ਸੈਲੂਨ ਵਿਚ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਹੁਣ ਤੱਕ ਮੈਂ 300 ਦੇ ਕਰੀਬ ਬੇਜ਼ਬਾਨ ਜ਼ਖ਼ਮੀ ਕੁੱਤਿਆਂ ਦਾ ਇਲਾਜ ਕਰ ਚੁੱਕਿਆ ਹਾਂ।
ਆਪਣੇ ਆਪ ਇਸ ਕਾਰਜ ਨੂੰ ਕਰ ਕੇ ਖੁਸ਼ੀ ਮਹਿਸੂਸ ਕਰ ਰਿਹਾ ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਇਨਸਾਨ ਇਨਸਾਨ ਨੂੰ ਤਾਂ ਸੰਭਾਲ ਰਿਹਾ ਹੈ ਪਰ ਅਜਿਹੇ ਬੇਜ਼ੁਬਾਨਾਂ ਨੂੰ ਕੋਈ ਵੀ ਨਹੀਂ ਸੰਭਾਲ ਰਿਹਾ। ਇਹ ਸਾਡਾ ਫ਼ਰਜ਼ ਬਣਦਾ ਹੈ ਕਿ ਅਜਿਹੇ ਜਾਨਵਰਾਂ ਨੂੰ ਪਹਿਲ ਦੇ ਆਧਾਰ ਤੇ ਸੰਭਾਲਿਆ ਜਾਵੇ ਜੋ ਆਪਣੇ ਮਾਲਕ ਦੀ ਸੱਚੇ ਦਿਲੋਂ ਵਫ਼ਾਦਾਰ ਬਣ ਕੇ ਰਹਿੰਦੇ ਹਨ। ਇਸ ਮੌਕੇ ਕਰਮਜੀਤ ਸਿੰਘ ਉਰਫ( ਕਮਲ) ਨੇ ਦੱਸਿਆ ਕਿ ਜਦੋਂ ਕੋਈ ਵੀ ਜ਼ਖਮੀ ਕੁੱਤਾ ਪੂਰੀ ਤਰ੍ਹਾਂ ਨਾਲ ਠੀਕ ਹੋ ਜਾਂਦਾ ਹੈ ਤਾਂ ਉਸ ਦਾ ਕੇਕ ਕੱਟ ਕੇ ਉਸ ਨੂੰ ਸਲੋਨ ਵਿਚੋਂ ਬਾਹਰ ਕੱਢਿਆ ਜਾਂਦਾ ਹੈ।
ਸੈਲੂਨ ਤੇ ਕਟਿੰਗ ਕਰਵਾਉਣ ਆਏ ਨੌਜਵਾਨ ਨੇ ਕਿਹਾ ਕਿ ਜਦੋਂ ਵੀ ਮੈਂ ਇਸ ਸਲੂਨ ਤੇ ਕਟਿੰਗ ਕਰਵਾਉਣ ਆਉਂਦਾ ਹਾਂ ਤਾਂ ਮੈਂ ਦੇਖਦਾ ਹਾਂ ਜੇ ਬਾਈ ਜੀ ਜ਼ਖ਼ਮੀ ਕੁੱਤਿਆਂ ਦੀ ਸਾਂਭ ਸੰਭਾਲ ਕਰਦੇ ਹੁੰਦੇ ਹਨ ਇਨ੍ਹਾਂ ਦੀ ਇਸ ਸੇਵਾ ਨੂੰ ਦੇਖ ਕੇ ਸਾਡਾ ਵੀ ਇਹ ਕਾਰਜ ਕਰਨ ਦਾ ਮਨ ਕਰਦਾ ਹੈ। ਅਸੀਂ ਵੀ ਜਿੰਨੇ ਜੋਗੇ ਹਾਂ ਬਾਈ ਜੀ ਦੇ ਨਾਲ ਮਿਲ ਕੇ ਇਸ ਸੇਵਾ ਨੂੰ ਅੱਗੇ ਤੋਰਦੇ ਹਾਂ।
ਇਹ ਵੀ ਪੜ੍ਹੋ:- ਚੰਡੀਗੜ੍ਹ ਯੂਨੀਵਰਸਿਟੀ 'ਚ ਵਿਦਿਆਰਥਣਾਂ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਦਾ ਮਾਮਲਾ, ਮੁਲਜ਼ਮ ਲੜਕੀ 'ਤੇ ਮਾਮਲਾ ਦਰਜ