ETV Bharat / state

ਹਾਈਕੋਰਟ ਨੇ ਹੌਂਦ ਚਿੱਲੜ ਸਿੱਖ ਕਤਲੇਆਮ ਵਿੱਚ 9 ਧਿਰਾਂ ਨੂੰ ਕੀਤਾ ਨੋਟਿਸ ਜਾਰੀ

ਹੌਂਦ ਚਿੱਲੜ ਸਿੱਖ ਇਨਸਾਫ ਕਮੇਟੀ (Hondh Chillar Sikh Justice Committee) ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਸਾਡੇ ਪਰਿਵਾਰਾਂ ਨੂੰ ਇਨਸਾਫ ਦਵਾਉਣ ਲਈ ਲੰਬੇ ਸਮੇਂ ਤੋਂ ਲੜ ਰਹੇ ਹਨ। ਕਾਨੂੰਨੀ ਲੜਾਈ 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ 38 ਸਾਲਾਂ ਬਾਅਦ ਆਸ ਦੀ ਕਿਰਨ ਜਾਗੀ ਹੈ।

author img

By

Published : Oct 14, 2022, 4:20 PM IST

High Court issued notice 9 parties Sikh massacre

ਮੋਗਾ: ਨਵੰਬਰ 1984 ਨੂੰ ਹਰਿਆਣਾ ਦੇ ਰੇਵਾੜੀ ਜ਼ਿਲੇ ਦੇ ਪਿੰਡ 'ਹੋਂਦ ਚਿੱਲੜ' (Hondh Chillar massacre) ਵਿਚ ਕਤਲ ਕੀਤੇ 32 ਸਿੱਖਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਹੌਂਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਪੀੜਤ ਪਰਿਵਾਰਾਂ ਦੇ ਕੇਸਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ 1984 ਦਾ ਸਿੱਖ ਕਤਲੇਆਮ (Sikh massacre of 1984) ਹਿਟਲਰ ਦੇ ਜ਼ੁਲਮ ਨੂੰ ਮਾਤ ਪਾ ਗਿਆ। ਉਹ ਗਿਣੀ ਮਿਥੀ ਯੋਜਨਾ ਰਾਹੀਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ।

ਭਾਈ ਦਰਸ਼ਨ ਸਿੰਘ ਘੋਲੀਆ ਨੇ ਮੋਗਾ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਜਸਟਿਸ ਸ੍ਰੀ ਵਿਨੋਦ ਕੁਮਾਰ ਭਾਰਦਵਾਜ ਨੇ ਕੀਤੀ। ਮਾਣਯੋਗ ਜਸਟਿਸ ਸਾਹਿਬ ਨੇ ਸਖ਼ਤ ਕਾਰਵਾਈ ਕਰਦਿਆਂ ਜਿੱਥੇ ਕੇਦਰ ਸਰਕਾਰ ਅਤੇ ਹਰਿਆਣਾ ਸਰਕਾਰ ਤੇ ਗੁੜਗਾਓਂ ਦੇ ਤਤਕਾਲੀ ਡੀਸੀ ਸਮੇਤ 9 ਧਿਰਾਂ ਨੂੰ ਨੋਟਿਸ ਜਾਰੀ ਕੀਤੇ।

ਭਾਈ ਦਰਸਨ ਸਿੰਘ ਘੋਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਭਾਰਤ 'ਚ ਵੱਖ-ਵੱਖ ਸੂਬਿਆਂ ਵਿੱਚ ਗਿਣੀ ਮਿਥੀ ਯੋਜਨਾ ਰਾਹੀਂ ਸਿੱਖ ਕਤਲੇਆਮ ਹੋਇਆ ਪਿੰਡ ਹੋਂਦ ਚਿੱਲੜ ਜ਼ਿਲ੍ਹਾ ਰੇਵਾੜੀ ਸਟੇਟ ਹਰਿਆਣਾ ਵਿਖੇ ਮਨੁੱਖਤਾ ਦਾ ਨੰਗਾ ਨਾਚ ਹੋਇਆ ਵਹਿਸ਼ੀ ਢੰਗ ਨਾਲ ਢਾਣੀ ਵੱਸਦੀ ਹੱਸਦੀ ਸੀ ਸਿੱਖ ਪਰਿਵਾਰਾਂ ਦੀ 32 ਸਿੱਖ ਪਰਿਵਾਰਾਂ ਨੂੰ ਕੋਹ ਕੋਹ ਕਿ ਮਾਰਿਆ ਗਿਆ। ਹਜ਼ੂਮ ਭੀੜ ਨੇ ਲਾਸਾ ਨੂੰ ਨੇੜੇ ਖੂਹ ਵਿੱਚ ਸੁੱਟ ਕਿ ਉੱਤੇ ਤੇਲ ਪਾ ਦਿੱਤਾ ਸੀ। ਇਸ ਤਰ੍ਹਾਂ ਹੀ ਗੁੜਗਾਓਂ ਪਟੌਦੀ ਹਰਿਆਣਾ ਦੇ ਸ਼ਹਿਰ 47 ਸਿੱਖਾਂ ਦਾ ਕਤਲੇਆਮ ਕਰਕੇ ਉਨ੍ਹਾਂ ਦੇ 297 ਘਰਾਂ ਨੂੰ ਅਤੇ ਸਰਦਾਰਾਂ ਦੀ ਫੈਕਟਰੀਆਂ ਨੂੰ ਸਾੜ ਫੂਕ ਲੁੱਟ ਲਿਆ ਸੀ।

ਇਸ ਮੌਕੇ 'ਤੇ ਘੋਲੀਆ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ 1984 ਦੇ ਦੰਗਾ ਪੀੜਤਾਂ ਲਈ ਲੜੀ ਜਾ ਰਹੀ ਕਾਨੂੰਨੀ ਲੜਾਈ ਲਈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਕੀਲ ਮੁਹੱਈਆ ਕਰਵਾ ਕੇ ਦਿੱਤੇ ਗਏ ਹਨ। ਉਥੇ ਸ਼੍ਰੋਮਣੀ ਕਮੇਟੀ 1984 ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰ ਦੇ ਮੈਂਬਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਵੱਲੋਂ ਪਿਛਲੇ 38 ਸਾਲਾਂ ਤੋਂ ਲਗਾਤਾਰ ਲੜੀ ਜਾ ਰਹੀ।

ਕਾਨੂੰਨੀ ਲੜਾਈ ਤੋਂ ਬਾਅਦ ਮਾਣਯੋਗ ਪੰਜਾਬ ਹਰਿਅਣਾ ਹਾਈ ਕੋਰਟ ਦੇ ਜਸਟਿਸ ਵੱਲੋਂ 9 ਧਿਰਾਂ ਨੂੰ ਨੋਟਿਸ ਕੱਢਣ ਤੋਂ ਬਾਅਦ ਹੁਣ ਸਾਨੂੰ ਆਸ ਦੀ ਕਿਰਨ ਜਾਗੀ ਹੈ ਕਿ ਸਾਨੂੰ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਇਨਸਾਫ਼ ਮਿਲੇਗਾ। ਇਸ ਮੌਕੇ 'ਤੇ ਪੀੜਤ ਪਰਿਵਾਰਾਂ ਨੇ ਮਾਨਯੋਗ ਹਰਿਆਣਾ ਹਾਈਕੋਰਟ ਦੇ ਜਸਟਿਸ ਸਭ ਦਾ ਧੰਨਵਾਦ ਵੀ ਕੀਤਾ।

ਇਹ ਵੀ ਪੜ੍ਹੋ:- ਰਾਮ ਰਹੀਮ ਨੂੰ ਪੈਰੋਲ ਮਿਲਣ ਉੱਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਤਾਇਆ ਇਤਰਾਜ਼,ਕਿਹਾ ਸਿੱਖਾਂ ਨਾਲ ਦੋਹਰੇ ਮਾਪਦੰਡ ਵਰਤ ਰਹੀਆਂ ਸਰਕਾਰਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.