ਮੋਗਾ: ਪੰਜਾਬ ਵਿੱਚ ਆਏ ਦਿਨ ਧਰਨੇ ਲੱਗਦੇ ਰਹਿੰਦੇ ਹਨ, ਹਰ ਪ੍ਰਕਾਰ ਦੇ ਕੰਮ ਕਰਨ ਵਾਲਿਆਂ ਲੋਕਾਂ ਨੂੰ ਕਿਸੇ ਨਾ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਗਾਰਡੀਅਨ ਆਫ ਗਵਰਨੈਂਸ ਗਰੁੱਪ ਨੇ ਪੰਜਾਬ ਸਰਕਾਰ ਦੇ ਖਿਲਾਫ ਹੱਲਾ ਬੋਲਿਆ ਹੈ। ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਯਾਨੀ 17 ਨਵੰਬਰ ਨੂੰ ਉਹਨਾਂ ਨੇ ਮੋਟਰਸਾਈਕਲ ਰੈਲੀ ਕੱਢੀ। ਇਹ ਮੋਟਰਸਾਈਕਲ ਰੈਲੀ ਸਿੰਘਾਂ ਵਾਲਾ ਪਾਵਰ ਗ੍ਰਿਡ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਥਾਂ ਚੋਂ ਹੁੰਦੀ ਹੋਈ ਮੈਨ ਚੌਂਕ ਵਿੱਚ ਪਹੁੰਚੀ, ਜਿਥੇ ਉਹਨਾਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਗੱਲਬਾਤ ਕਰਦਿਆਂ ਹੋਇਆਂ ਕਰਨਲ ਬਲਕਾਰ ਸਿੰਘ, ਮਨਦੀਪ ਸਿੰਘ, ਨੈਬ ਸਿੰਘ ਨੇ ਕਿਹਾ ਕਿ 4300 ਜੀਓਜੀ ਰੱਖੇ ਹੋਏ ਹਨ ਅਤੇ ਪੂਰੀ ਇਮਾਨਦਾਰੀ ਨਾਲ ਕੰਮ ਕਰਦੇ ਸਨ, ਪੰਜਾਬ ਸਰਕਾਰ ਦੀ ਮਦਦ ਕਰ ਰਹੇ ਸਨ। ਜੀਓਜੀ ਨੇ ਬਹੁਤ ਅੱਛਾ ਕੰਮ ਕੀਤਾ ਹੈ ਸਾਰੀਆਂ ਰਿਪੋਰਟਾਂ ਵੀ ਦਿੱਤੀਆਂ ਹਨ। ਉਹਨਾਂ ਨੇ ਕਿਹਾ ਹੈ ਕਿ ਜੋ ਸਮੇਂ ਦੇ ਮੰਤਰੀ ਹਨ, ਉਨ੍ਹਾਂ ਵੱਲੋਂ ਪੂਰਾ ਸਾਥ ਨਹੀਂ ਦਿੱਤਾ ਜਾਂ ਸਾਡੀ ਰਿਪੋਰਟਾਂ ਉਪਰ ਪੂਰਾ ਐਕਸ਼ਨ ਨਹੀਂ ਕੀਤਾ।
ਅੱਗੇ ਉਹਨਾਂ ਨੇ ਕਿਹਾ ਕਿ ਪੰਜ ਸਾਲ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਇਹਨਾਂ ਵੱਲੋਂ ਬਹੁਤ ਹੀ ਵਾਅਦੇ ਕੀਤੇ ਗਏ ਸਨ ਕਿ ਬਦਲਾਵ ਲੈ ਕੇ ਆਵਾਂਗੇ ਪਰ ਲੱਗਦਾ ਨਹੀਂ ਕਿ ਜੋ ਇਹਨਾਂ ਨੇ ਵਾਅਦੇ ਕੀਤੇ ਸਨ ਉਹ ਪੂਰੇ ਨਿਭਾ ਰਹੇ ਹਨ।
ਉਹਨਾਂ ਨੇ ਕਿਹਾ ਕਿ ਅੱਜ ਪੂਰੇ ਪੰਜਾਬ ਵਿੱਚੋਂ 31 ਮੈਂਬਰੀ ਕਮੇਟੀ ਬਣਾਈ ਗਈ ਹੈ ਅੱਜ ਪੂਰੇ ਪੰਜਾਬ ਵਿਚ ਹੀ ਮੋਟਰ ਸਾਈਕਲ ਰੈਲੀਆਂ ਕੱਢੀਆਂ ਜਾਣਗੀਆਂ ਅਤੇ ਰੋਸ ਮਾਰਚ ਕੱਢਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਆਉਣ ਵਾਲੀ 27 ਤਰੀਕ ਨੂੰ ਲੈ ਕੇ ਹੜਤਾਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਡੇਰਾ ਪ੍ਰੇਮੀ ਕਤਲ ਮਾਮਲੇ ਵਿੱਚ ਤਿੰਨ ਹੋਰ ਗ੍ਰਿਫ਼ਤਾਰ