ਮੋਗਾ/ਅੰਮ੍ਰਿਤਸਰ/ਪਟਿਆਲਾ : ਪੰਜਾਬ ਸਰਕਾਰ ਵਲੋਂ ਸਰਕਾਰੀ ਦਫਤਰਾਂ ਦਾ ਸਮਾਂ ਬਦਲਿਆ ਗਿਆ ਹੈ। ਦੂਜੇ ਪਾਸੇ ਸਰਕਾਰੀ ਮੁਲਾਜਮਾਂ ਵਲੋਂ ਵੀ ਸਰਕਾਰ ਦੇ ਫੈਸਲੇ ਅਨੁਸਾਰ ਹੀ ਦਫਤਰਾਂ ਵਿੱਚ ਪਹੁੰਚ ਕੀਤੀ ਜਾ ਰਹੀ ਹੈ। ਮੋਗਾ, ਅੰਮ੍ਰਿਤਸਰ ਅਤੇ ਪਟਿਆਲਾ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵਲੋਂ ਜਿੱਥੇ ਵੇਲੇ ਸਿਰ ਦਫਤਰਾਂ ਵਿੱਚ ਮੁਲਜਮਾਂ ਨਾਲ ਕੰਮਕਾਰ ਸ਼ੁਰੂ ਕੀਤਾ ਗਿਆ, ਉੱਥੇ ਹੀ ਮੁਲਾਜਮ ਵੀ ਇਸ ਫੈਸਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ।
ਸਰਕਾਰ ਦੇ ਫੈਸਲੇ ਦਾ ਕੀਤਾ ਸਵਾਗਤ : ਨਿਗਮ ਮੋਗਾ ਦੀ ਕਮਿਸ਼ਨਰ ਜੋਤੀ ਮੱਟੂ ਬਾਲਾ ਅਤੇ ਅਧਿਕਾਰੀਆਂ ਵੱਲੋਂ ਵੇਲੇ ਸਿਰ ਪਹੁੰਚ ਕੇ ਕੰਮ ਸ਼ੁਰੂ ਕੀਤਾ ਗਿਆ ਹੈ। ਮੋਗਾ ਨਗਰ ਨਿਗਮ ਦੀ ਕਮਿਸ਼ਨਰ ਜੋਤੀ ਬਾਲਾ ਮੱਟੂ 7:15 ਮਿੰਟ ਤੇ ਨਗਰ ਨਿਗਮ ਦਫਤਰ ਪਹੁੰਚ ਗਏ ਸਨ ਅਤੇ ਰਾਉਂਡ ਲਗਾ ਕੇ ਦੇਖਿਆ ਕਿ ਸਾਰੇ ਅਧਿਕਾਰੀ ਸਮੇਂ ਸਿਰ ਪਹੁੰਚੇ ਹਨ ਜਾਂ ਨਹੀਂ। ਲਗਭਗ ਸਾਰੇ ਹੀ ਸਰਕਾਰੀ ਮੁਲਾਜ਼ਮ ਅਫਸਰ ਸਮੇਂ ਸਿਰ ਪਹੁੰਚ ਗਏ, ਪਰ ਕੁਝ ਗੈਰ ਹਾਜ਼ਰ ਪਾਏ ਗਏ। ਕਮਿਸ਼ਨਰ ਨੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਕਿਹਾ ਕਿ ਸਕੂਲ ਅਧਿਆਪਕ ਗਰਮੀਆਂ ਦੇ ਮੋਸਮ ਵਿੱਚ 7:00 ਵੱਜੇ ਸਕੂਲ ਪਹੁੰਚ ਜਾਂਦੇ ਹਨ ਤੇ ਫੇਰ ਸਰਕਾਰੀ ਦਫਤਰਾਂ ਵਿੱਚ ਅਧਿਕਾਰੀ ਕਿਉਂ ਨਹੀਂ ਪਹੁੰਚ ਸਕਦੇ ਹਨ। ਸਰਕਾਰ ਨੇ ਬਹੁਤ ਵਧੀਆ ਫੈਸਲਾ ਕੀਤਾ ਹੈ। ਅਸੀਂ ਸਾਰੇ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ।
ਇਸੇ ਤਰ੍ਹਾਂ ਅੰਮ੍ਰਿਤਸਰ ਦੇ ਸਾਰੇ ਸਰਕਾਰੀ ਦਫ਼ਤਰਾਂ ਵਿਚ ਜਿਥੇ ਜ਼ਿਆਦਤਰ ਸਰਕਾਰੀ ਮੁਲਾਜ਼ਮ ਸਮੇਂ ਸਿਰ ਡਿਊਟੀ ਉੱਤੇ ਪਹੁੰਚੇ ਹਨ ਤਾਂ ਕੁਝ ਸਟਾਫ਼ ਅਤੇ ਅਧਿਕਾਰੀ ਸਮੇਂ ਤੋਂ ਪਹਿਲਾਂ ਹੀ ਡਿਊਟੀ ਉੱਤੇ ਹਾਜਿਰ ਵੇਖੇ ਗਏ। ਇਹ ਫੈਸਲਾ ਬਿਜਲੀ ਸੰਕਟ ਤੋਂ ਬਚਣ ਲਈ ਲਿਆ ਗਿਆ ਹੈ। ਸਰਕਾਰ ਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਸਾਲ ਗਰਮੀ ਜ਼ਿਆਦਾ ਪੈਣ ਦੇ ਆਸਾਰ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਬਦਲਿਆ ਨਵਾਂ ਸਮਾਂ ਪੰਜਾਬ ਦੇ ਸਮੂਹ ਖੇਤਰੀ ਦਫ਼ਤਰਾਂ ਸਿਵਲ ਸਕੱਤਰੇਤ ਅਤੇ ਹੋਰ ਮੁੱਖ ਦਫ਼ਤਰਾਂ ਸਮੇਤ ਸਾਰੇ ਦਫ਼ਤਰਾਂ ਵਿੱਚ ਇਕਸਾਰ ਲਾਗੂ ਹੋਵੇਗਾ, ਪਰ ਸੇਵਾ ਕੇਂਦਰ ਪਹਿਲਾਂ ਦੀ ਤਰ੍ਹਾਂ ਸਵੇਰੇ 9 ਵਜੇ ਤੋਂ ਸ਼ਾਮ 5ਵਜੇ ਤੱਕ ਹੀ ਸੇਵਾਵਾਂ ਦਿੰਦੇ ਰਹਿਣਗੇ।
ਇਹ ਵੀ ਪੜ੍ਹੋ : Wife planed Husband's Murder: ਡੇਢ ਸਾਲ ਸਾਲ ਕੌਮਾਂ 'ਚੋਂ ਬਾਹਰ ਆਏ ਪਤੀ ਨੇ ਪਤਨੀ ਦੇ ਖੋਲ੍ਹੇ ਰਾਜ਼, ਦੱਸਿਆ ਕਿਵੇਂ ਰਚੀ ਸੀ ਮਾਰਨ ਦੀ ਸਾਜ਼ਿਸ਼
ਪਟਿਆਲਾ ਵਿੱਚ ਵੀ ਸਰਕਾਰ ਦੇ ਫੈਸਲੇ ਅਨੁਸਾਰ ਸਾਰੇ ਮੁਲਾਜਮ ਵੇਲੇ ਸਿਰ ਦਫਤਰ ਪਹੁੰਚੇ ਸਨ। ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਦੱਸਿਆ ਗਿਆ ਕਿ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਅਨੁਸਾਰ ਦਫਤਰਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗੀ ਹੈ। ਉਥੇ ਹੀ ਲੋਕਾਂ ਵੱਲੋਂ ਵੀ ਸ਼ਲਾਘਾ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਦੇ ਇਸ ਕਦਮ ਨਾਲ ਲੋਕਾਂ ਦੇ ਕੰਮ ਵੀ ਵੇਲੇ ਸਿਰ ਹੋਣਗੇ ਅਤੇ ਬਿਜਲੀ ਵੀ ਬਚੇਗੀ।