ਸ਼੍ਰੀ ਮੁਕਤਸਰ ਸਾਹਿਬ: ਪਿੰਡ ਦੌਲੇਵਾਲਾ ਵਾਂਗ ਚਿੱਟੇ ਕਾਰਨ ਗਿੱਦੜਬਾਹਾ ਦਾ ਪਿਓਰੀ ਬਠਿੰਡਾ ਰੋਡ ਵੀ ਮਸ਼ਹੂਰ ਹੋ ਗਿਆ ਹੈ। ਖੇਤ ਮਾਲਕਾਂ ਮੁਤਾਬਕ ਡੇਢ ਸੌ ਨੌਜਵਾਨ ਇਸ ਜਗ੍ਹਾ ਤੇ ਹਰ ਰੋਜ਼ ਚਿੱਟਾ ਲਗਾਉਂਦੇ ਹਨ, ਇਸ ਗੱਲ ਦੀ ਗਵਾਹੀ ਓਵਰਡੋਜ਼ ਨਾਲ ਮਰੇ ਇੱਕ ਨੌਜਵਾਨ ਦੀ ਲਾਸ਼ ਦੇ ਭਰੀ।
ਸ਼ਹਿਰ ਵਾਸੀਆਂ ਨੇ ਦੱਸਿਆ ਕਿ ਗਿੱਦੜਬਾਹਾ ਦੇ ਇਕ ਮੁਹੱਲੇ ਵਿਚ ਬਾਰਡਰ ਦਾ ਅਸਲੀ ਮਾਲ ਕਹਿ ਕੇ ਕਿ ਵਾਜਾਂ ਮਾਰ ਕੇ ਵਿਕਦਾ ਹੈ। ਇਸ ਮੁਹੱਲੇ ’ਚ ਚਿੱਟਾ ਲੈਣ ਲਈ ਨਸ਼ੇੜੀਆਂ ਨੂੰ ਕੋਈ ਮਿਹਨਤ ਨਹੀਂ ਕਰਨੀ ਪੈਂਦੀ ਬਲਕਿ ਚਿੱਟਾ ਜਾ ਹੋਰ ਨਸ਼ਾ ਟੌਫੀਆਂ ਵਾਂਗੂੰ ਵਿਕਦਾ ਹੈ । ਗਲੀਆਂ ਵਿੱਚ ਚਿੱਟਾ ਸਰਕਾਰ ਨੇ ਨਸ਼ੇ ਦਾ ਲੱਕ ਤਾਂ ਕੀ ਤੋੜਨਾ ਸੀ ਲੱਕ ਤਾਂ ਉਹਨਾਂ ਮਾਂ ਬਾਪ ਦਾ ਟੁੱਟ ਚੁੱਕਿਆ ਹੈ ਜਿਨ੍ਹਾਂ ਦੇ ਨੌਜਵਾਨ ਪੁੱਤ ਚਿੱਟੇ ਦੇ ਨਸ਼ੇ ਕਾਰਨ ਇਸ ਦੁਨੀਆਂ ਤੋਂ ਚਲੇ ਗਏ ਹੁਣ ਤੱਕ ਗਿੱਦੜਬਾਹਾ ਮੰਡੀ ਵਿੱਚ ਚਿੱਟੇ ਦੀ ਓਵਰਡੋਜ਼ ਨਾਲ ਕਈ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਪਰ ਸਮਾਜ ਵਿੱਚ ਆਪਣੀ ਬਦਨਾਮੀ ਹੁੰਦੀ ਦੇਖ ਕੇ ਉਹ ਪਰਿਵਾਰ ਚਿੱਟੇ ਦੀ ਓਵਰਡੋਜ਼ ਨਾਲ ਮਰੇ ਆਪਣੇ ਬੱਚਿਆਂ ਕਰਕੇ ਸਾਹਮਣੇ ਨਹੀਂ ਆਏ।
ਗਿੱਦੜਬਾਹਾ ਦੇ ਪਿਓਰੀ ਬਠਿੰਡਾ ਰੋਡ ਕ੍ਰਿਕਟ ਪਲੇਅ ਗਰਾਊਂਡ ਵਾਲੀ ਪਹੀ ਦੇ ਉੱਤੇ ਖਾਲੇ ਵਿੱਚੋਂ ਮਿਲੀ ਇਕ ਨੌਜਵਾਨ ਦੀ ਲਾਸ਼ ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ ਪੁੱਤਰ ਹਰਫੂਲ ਸਿੰਘ ਵਾਸੀ ਪਿੰਡ ਵਿਰਕ ਖੁਰਦ ਜੋ ਕਿ ਚਿੱਟੇ ਦੀ ਓਵਰਡੋਜ਼ ਕਾਰਨ ਖਾਲੇ ਵਿਚ ਮ੍ਰਿਤਕ ਮਿਲਿਆ।
ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲਣ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਉੱਥੇ ਹੀ ਵਿਵੇਕ ਆਸ਼ਰਮ ਦੀ ਐਂਬੂਲੈਂਸ ਮੌਕੇ ’ਤੇ ਪਹੁੰਚੀ ਅਤੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਗਿੱਦੜਬਾਹਾ ਦੇ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਦਿੱਤਾ।
ਇਸ ਮੌਕੇ ਉੱਥੇ ਮੌਜੂਦ ਕਿਸਾਨ ਨੇ ਕਿਹਾ ਕਿ ਇਸ ਜਗ੍ਹਾ ਤੇ ਰੋਜ਼ਾਨਾ ਹੀ ਸੈਕੜੇ ਦੀ ਗਿਣਤੀ ਵਿਚ ਨੌਜਵਾਨ ਚਿੱਟਾ ਲਗਾਉਣ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਕਣਕ ਦਾ ਸੀਜ਼ਨ ਚੱਲ ਰਿਹਾ ਹੈ ਤੇ ਕਣਕ ਪੱਕ ਕੇ ਤਿਆਰ ਹੋ ਚੁੱਕੀ ਹੈ ਤੇ ਇਹ ਨੌਜਵਾਨ ਬੀੜੀਆਂ ਸਿਗਰਟਾਂ ਪੀਂਦੇ ਹਨ। ਜਿਸ ਨਾਲ ਅੱਗ ਲੱਗਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਚਿੱਟੇ ਦੇ ਤਸਕਰਾਂ ਨੂੰ ਫੜ੍ਹ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: ਮੰਡੀਆਂ ’ਚ ਕਣਕ ਦੇ ਲੱਗੇ ਅੰਬਰ, ਖਰੀਦ ’ਚ ਢਿੱਲ ਹੋਣ ਕਾਰਨ ਕਿਸਾਨ ਚਿੰਤਤ