ਮੋਗਾ: ਸਾਬਕਾ ਕੇਂਦਰ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ Former Union Minister Ramuwalia ਦੇ ਪੀਏ ਗੁਰਪਾਲ ਸਿੰਘ ਨਿਵਾਸੀ ਪਿੰਡ ਪੱਖਰਵੱਡ ਹਾਲ ਨੇੜੇ ਆਸ਼ਰਮ ਜੰਗਪੁਰਾ ਦਿੱਲੀ ਵੱਲੋਂ ਉਨ੍ਹਾਂ ਦੇ ਪਿੰਡ ਰਾਮੂਵਾਲਾ ਨਵਾਂ ਵਿਖੇ ਸਥਿਤ ਘਰੋਂ cheating with Ramoowalia ਲੱਖਾਂ ਰੁਪਏ ਨਗਦ, ਸੋਨੇ ਦੇ ਗਹਿਣੇ ਅਤੇ ਸੇਅਰ ਆਦਿ ਚੋਰੀ ਕਰ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧ ਵਿਚ ਪੁਲਿਸ ਵੱਲੋਂ ਗੁਰਪਾਲ ਸਿੰਘ ਉਸਦੇ ਜੀਜਾ ਰੇਸ਼ਮ ਸਿੰਘ, ਭੈਣ ਰਾਜ ਕੁਮਾਰ ਅਤੇ ਭਾਣਜੀ ਸਮਰਪ੍ਰੀਤ ਕੌਰ ਨਿਵਾਸੀ ਪਿੰਡ ਸਰਾਵਾਂ ਜੈਤੋ ਫਰੀਦਕੋਟ ਦੇ ਖਿਲਾਫ਼ ਥਾਣਾ ਮਹਿਣਾ ਵਿਚ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਬਲਵੰਤ ਸਿੰਘ ਰਾਮੂਵਾਲੀਆ Former Union Minister Ramuwalia ਦੇ ਨਜ਼ਦੀਕੀ ਰਿਸ਼ਤੇਦਾਰ ਬਲਕਾਰ ਸਿੰਘ ਨਿਵਾਸੀ ਪਿੰਡ ਦਲ ਸਿੰਘ ਵਾਲਾ ਹਾਲ ਪਿੰਡ ਰਾਮੂਵਾਲਾ ਨਵਾਂ ਨੇ ਕਿਹਾ ਕਿ ਉਹ 20 ਸਾਲ ਤੋਂ ਬਲਵੰਤ ਸਿੰਘ ਰਾਮੂਵਾਲਾ ਦੇ ਨਾਲ ਰਹਿ ਰਿਹਾ ਹੈ ਅਤੇ ਸਾਰਾ ਹਿਸਾਬ ਕਿਤਾਬ ਦੇਖਦਾ ਹੈ।
ਉਸਨੇ ਕਿਹਾ ਕਿ ਬਲਵੰਤ ਸਿੰਘ ਰਾਮੂਵਾਲਾ Former Union Minister Ramuwalia ਦੇ ਨਾਲ ਗੁਰਪਾਲ ਸਿੰਘ ਨਿਵਾਸੀ ਪੱਖਰਵੱਢ ਕਾਫ਼ੀ ਲੰਮੇ ਸਮੇਂ ਤੋਂ ਪਰਸਨਲ ਸੈਕਟਰੀ ਦੇ ਤੌਰ ’ਤੇ ਕੰਮ ਕਰਦਾ ਸੀ ਅਤੇ ਥੋੜੇ ਸਮੇਂ ਵਿਚ ਹੀ ਉਸਨੇ ਸਾਡਾ ਭਰੋਸਾ ਜਿੱਤ ਲਿਆ ਅਤੇ ਹੋਲੀ ਹੋਲੀ ਕਰ ਕੇ ਉਸਨੇ ਪਿੰਡ ਰਾਮੂਵਾਲਾ ਨਵਾਂ ਵਿਖੇ ਸਥਿਤ ਘਰ ਵਿਚੋਂ ਕੀਮਤੀ ਸਮਾਨ ਪੈਸੇ ਅਤੇ ਗਹਿਣੇ ਆਦਿ ਗਾਇਬ ਕਰਨ ਲੱਗ ਪਿਆ ਅਤੇ ਉਹ ਤਿੰਨ ਮਹੀਨੇ ਪਹਿਲਾਂ ਸਾਨੂੰ ਦੱਸੇ ਬਿਨਾਂ ਵਿਦੇਸ਼ ਭੱਜ ਗਿਆ।
ਹੁਣ ਸਾਨੂੰ ਪਤਾ ਲੱਗਾ ਹੈ ਕਿ ਗੁਰਪਾਲ ਸਿੰਘ ਨੇ ਵਿਦੇਸ਼ ਜਾਣ ਤੋਂ ਪਹਿਲਾਂ ਹੇਰਾ ਫੇਰੀ ਨਾਲ ਗਾਇਬ ਕੀਤਾ ਸਮਾਨ ਜਿਸ ਵਿਚ 30-35 ਤੋਲੇ ਸੋਨਾ ਜੋ ਬਲਵੰਤ ਸਿੰਘ ਰਾਮੂਵਾਲਾ Former Union Minister Ramuwalia ਦੀ ਮਾਤਾ ਅਤੇ ਉਸਦੀ ਪਤਨੀ ਦਾ ਇਸਤਰੀ ਧਨ ਸੀ, ਨਗਦੀ, ਟੋਰਸ ਕੰਪਨੀ ਦੇ ਇਕ ਹਜ਼ਾਰ ਸੇਅਰ ਆਪਣੇ ਜੀਜੇ ਰੇਸ਼ਮ ਸਿੰਘ, ਭੈਣ ਰਾਜ ਕੌਰ ਅਤੇ ਭਾਣਜੀ ਸਮਰਪ੍ਰੀਤ ਕੌਰ ਕੋਲ ਰੱਖੇ ਹਨ।
ਇਸ ਤਰ੍ਹਾਂ ਕਥਿਤ ਆਰੋਪੀ ਨੇ ਸਾਨੂੰ ਭਰੋਸੇ ਵਿਚ ਲੈ ਕੇ ਕਰੀਬ 75 ਲੱਖ ਰੁਪਏ ਦਾ ਕੀਮਤੀ ਸਮਾਨ ਗਹਿਣੇ, ਸੇਅਰ ਸਰਟੀਫਿਕੇਟ ਆਦਿ ਚੋਰੀ ਕੀਤੇ, ਜਿਸ ਦਾ ਪਤਾ ਲੱਗਣ ’ਤੇ ਮੈਂ ਇਸ ਦੀ ਜਾਣਕਾਰੀ ਬਲਵੰਤ ਸਿੰਘ ਰਾਮੂਵਾਲਾ Former Union Minister Ramuwalia ਨੂੰ ਦਿੱਤੀ ਅਤੇ ਆਈਜੀ ਫਰੀਦਕੋਟ ਰੇਂਜ ਨੂੰ ਵੀ ਕਥਿਤ ਆਰੋਪੀ ਦੇ ਖਿਲਾਫ਼ ਸ਼ਿਕਾਇਤ ਪੱਤਰ ਦਿੱਤਾ ਗਿਆ, ਜਿਨ੍ਹਾਂ ਜ਼ਿਲਾ ਪੁਲਿਸ ਮੁਖੀ ਮੋਗਾ ਨੂੰ ਮਾਮਲਾ ਦਰਜ ਕਰਨ ਦਾ ਆਦੇਸ਼ ਦਿੱਤਾ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਰਾਜ ਸਿੰਘ ਕਰ ਰਹੇ ਹਨ।
ਇਹ ਵੀ ਪੜੋ:- ਸੁਖਬੀਰ ਬਾਦਲ ਨੇ ਮਾਨ ਸਰਕਾਰ ਉੱਤੇ ਲਾਇਆ ਵੱਡਾ ਇਲਜ਼ਾਮ, ਪੰਜਾਬ ਵਿੱਚ 500 ਕਰੋੜ ਦਾ ਸ਼ਰਾਬ ਘੁਟਾਲਾ