ETV Bharat / state

ਕਿਸਾਨਾਂ ਨੇ ਪੰਜਾਬ ਸਰਕਾਰ ਦਾ ਗਲੀਆਂ ’ਚ ਕੱਢਿਆ ਜਨਾਜ਼ਾ !

ਕੌਮੀ ਮਾਰਗ ਦੇ ਨਾਮ ’ਤੇ ਕਿਸਾਨਾਂ ਨਾਲ ਵੱਡੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਕਿਸਾਨ ਵੱਲੋਂ ਇਹ ਮਾਮਲਾ ਸਾਹਮਣੇ ਲਿਆਂਦਾ ਹੈ। ਕਿਸਾਨ ਨੇ ਦੱਸਿਆ ਕਿ ਕੌਮੀ ਮਾਰਗ ਚ ਆਈ ਜ਼ਮੀਨ ਦਾ ਜ਼ਿਆਦਾ ਰੇਟ ਦਿਵਾਉਣ ਨੂੰ ਲੈਕੇ ਨੂੰ ਲੈਕੇ ਇੱਕ ਸ਼ਖ਼ਸ ਵੱਲੋਂ ਕਿਸਾਨਾਂ ਨਾਲ 7 ਲੱਖ ਤੋਂ ਵੱਡੀ ਦੀ ਠੱਗੀ ਮਾਰੀ ਗਈ ਹੈ। ਇਸ ਦੇ ਰੋਸ ਵਜੋਂ ਕਿਸਾਨਾਂ ਨੇ ਵੱਡੇ ਸਵਾਲ ਕੇਂਦਰ ਅਤੇ ਪੰਜਾਬ ਸਰਕਾਰ ’ਤੇ ਖੜ੍ਹੇ ਕੀਤੇ ਹਨ।

ਕਿਸਾਨਾਂ ਨੇ ਪੰਜਾਬ ਸਰਕਾਰ ਦਾ ਗਲੀਆਂ ’ਚ ਕੱਢਿਆ ਜਨਾਜ਼ਾ

author img

By

Published : Jul 19, 2022, 4:44 PM IST

ਮੋਗਾ: ਭਾਰਤ ਸਰਕਾਰ ਵੱਲੋਂ ਭਾਰਤਮਾਲਾ ਪ੍ਰਾਜੈਕਟ ਤਹਿਤ ਬਣਾਏ ਜਾ ਰਹੇ ਕੌਮੀ ਮਾਰਗ ਵਿੱਚ ਆਈ ਜ਼ਮੀਨ ਦੇ ਮਾਲਕਾਂ ਨੂੰ ਵਾਧੂ ਰੇਟ ਦਿਵਾਉਣ ਦੇ ਨਾਂ ’ਤੇ ਪਿੰਡ ਰੌਲੀ ਵਾਸੀ ਬਲਦੇਵ ਸਿੰਘ ਵੱਲੋਂ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਭੋਲੇ ਭਾਲੇ ਕਿਸਾਨਾਂ ਨਾਲ ਸਾਢੇ 7.5 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਲਿਆਂਦਾ ਹੈ।

ਪਿੰਡ ਵਾਸੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਡੀਜੀਪੀ ਪੰਜਾਬ ਪੁਲਿਸ, ਪ੍ਰਧਾਨਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਡਿਪਟੀ ਕਮਿਸ਼ਨਰ ਮੋਗਾ ਨੂੰ ਇਨਸਾਫ਼ ਲਈ ਦਰਖਾਸਤਾਂ ਦਿੱਤੀਆਂ ਗਈਆਂ ਸਨ ਪਰ ਕਿਸੇ ਤੇ ਕੋਈ ਕਾਰਵਾਈ ਨਾ ਹੁੰਦੀ ਦੇਖ ਅੱਜ ਸੈਂਕੜੇ ਕਿਸਾਨਾਂ ਨੇ ਪਿੰਡ ਰੌਲੀ ਦੀਆਂ ਗਲੀਆਂ ਵਿੱਚ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਪਿੰਡ ਦੀਆਂ ਗਲੀਆਂ ’ਚ ਜਨਾਜ਼ਾ ਕੱਢਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਕਿਸਾਨਾਂ ਨੇ ਪੰਜਾਬ ਸਰਕਾਰ ਦਾ ਗਲੀਆਂ ’ਚ ਕੱਢਿਆ ਜਨਾਜ਼ਾ

ਸ਼ਿਕਾਇਤਕਰਤਾ ਸੁਖਮੰਦਰ ਸਿੰਘ ਫੌਜੀ ਨੇ ਕਿਹਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜੋ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਨ ਅਤੇ ਇੱਥੋਂ ਤੱਕ ਕਿ ਭ੍ਰਿਸ਼ਟਾਚਾਰ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਦਰਖਾਸਤ ਦੇਣ ਲਈ ਟੋਲ ਫਰੀ ਨੰਬਰ ਤੱਕ ਵੀ ਚਲਾਏ ਪਰ ਟੋਲ ਫ੍ਰੀ ਨੰਬਰ ਚਲਾਉਣ ਦਾ ਕੀ ਫ਼ਾਇਦਾ ਜਦੋਂ ਕਿਸੇ ’ਤੇ ਕਾਰਵਾਈ ਨਹੀਂ ਕਰਨੀ।

ਇਸ ਮੌਕੇ ’ਤੇ ਸੁਖਮੰਦਰ ਸਿੰਘ ਫੌਜੀ ਨੇ ਦੱਸਿਆ ਕਿ ਪਿੰਡ ਰੌਲੀ ਦੇ ਰਹਿਣ ਵਾਲੇ ਬਲਦੇਵ ਸਿੰਘ ਨਾਂ ਦੇ ਇੱਕ ਵਿਅਕਤੀ ਵੱਲੋਂ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ N754A ਰੋਡ ਵਿਚ ਆਈ ਜ਼ਮੀਨ ਦੇ ਮਾਲਕਾਂ ਤੋਂ 10/10 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਇਹ ਕਹਿ ਕੇ ਲਏ ਗਏ ਕਿ ਤੁਹਾਡੀ ਜ਼ਮੀਨ ਵਾਰਡ ਬਦਲ ਕੇ ਜ਼ਮੀਨਾਂ ਦਾ ਵੱਧ ਰੇਟ ਪਾਇਆ ਜਾਵੇਗਾ । ਇਸ ਲਈ ਆਪਾਂ ਨੂੰ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨੂੰ ਦਸ ਦਸ ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦੇਣੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੇ ਭੋਲੇ ਭਾਲੇ ਕਿਸਾਨਾਂ ਵੱਲੋਂ ਸਾਢੇ 7 ਲੱਖ ਦੇ ਕਰੀਬ ਰੁਪਏ ਉਸ ਵਿਅਕਤੀ ਨੂੰ ਦਿੱਤੇ ਜਦੋਂ ਕਿ ਜ਼ਮੀਨਾਂ ਦੇ ਵਾਰਡ ਤਾਂ ਪਹਿਲਾਂ ਹੀ ਬਦਲੇ ਜਾ ਚੁੱਕੇ ਸਨ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਟੋਲ ਫਰੀ ਨੰਬਰ ਤੋਂ ਇਲਾਵਾ ਵੀ ਦਰਖਾਸਤਾਂ ਦੇ ਚੁੱਕੇ ਹਾਂ ਅਤੇ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਮੋਗਾ, ਡੀਜੀਪੀ ਪੰਜਾਬ ਪੁਲਿਸ, ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੱਕ ਵੀ ਦਰਖਾਸਤਾਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਪ੍ਰਸ਼ਾਸਨ ਵੱਲੋਂ ਅਜੇ ਤੱਕ ਇਸ ਵਿਅਕਤੀ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ।

ਇਹ ਵੀ ਪੜ੍ਹੋ: ਸਰਕਾਰੀ ਸਕੂਲਾਂ 'ਚ ਘਟੇ ਦਾਖ਼ਲਿਆਂ 'ਤੇ ਆਹਮੋ ਸਾਹਮਣੇ ਹੋਏ ਪਰਗਟ ਸਿੰਘ ਤੇ ਹਰਜੋਤ ਬੈਂਸ

ETV Bharat Logo

Copyright © 2024 Ushodaya Enterprises Pvt. Ltd., All Rights Reserved.