ਮੋਗਾ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਮੋਗਾਂ ਦੇ ਦਫ਼ਤਰ ਅੰਦਰ ਧਰਨਾ 12ਵੇ ਦਿਨ ਵੀ ਦਿੱਤਾ ਗਿਆ। ਇਸ ਦੌਰਾਨ ਹੀ ਕਿਸਾਨ ਨੇ ਐਸ.ਐਚ.ਓ ਦੇ ਪੈਰ ਉਪਰ ਗੱਡੀ (Farmers attacked the SHO in Moga) ਵੀ ਚੜ੍ਹਾ ਦਿੱਤੀ, ਜਿਸ ਤੋਂ ਬਾਅਦ ਐਸ.ਐਚ.ਓ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਭਰਤੀ ਕਰਵਾਇਆ।
ਡੀ.ਐਸ.ਪੀ ਭੁਪਿੰਦਰ ਸਿੰਘ ਦਾ ਬਿਆਨ:- ਇਸ ਦੌਰਾਨ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਡੀ.ਐਸ.ਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੇ ਧਰਨੇ ਦੌਰਾਨ ਸਾਡੇ ਐਸ.ਐਚ.ਓ ਦੇ ਪੈਰ ਉੱਤੇ ਗੱਡੀ ਚੜ੍ਹਾ ਦਿੱਤੀ। ਇਸ ਤੋਂ ਇਲਾਵਾ ਡੀ.ਐਸ.ਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਨੇ ਦਾਰੂ ਪੀਤੀ ਹੋਈ ਸੀ। ਇਸ ਤੋਂ ਬਾਅਦ ਗੱਡੀ ਚਲਾਉਣ ਵਾਲੇ ਕਿਸਾਨ ਨੂੰ ਮੈਡੀਕਲ ਕਰਵਾਉਣ ਲਈ ਹਸਪਤਾਲ ਵਿੱਚ ਭੇਜਿਆ ਗਿਆ।
ਕਿਸਾਨਾਂ ਦੀਆਂ ਮੰਗਾਂ:- ਇਸ ਦੌਰਾਨ ਹੀ ਕਿਸਾਨ ਆਗੂ ਨੇ ਕਿਹਾ ਕਿ ਸਾਡੀਆ ਜੋ ਮੰਗਾ ਹਨ ਕਿ ਲਖੀਮਪੁਰ ਖੇਡੀ ਕਾਡ ਦੇ ਦੋਸ਼ੀ ਨੂੰ ਸਜ਼ਾਵਾਂ ਦਿਵਾਉਣਾ ਅਤੇ ਮੰਤਰੀ ਅਜੇ ਮਿਸਰਾ ਨੂੰ ਮੰਤਰੀ ਪਦ ਅਤੇ ਮੰਤਰੀ ਮੰਡਲ ਚੋ ਬਾਹਰ ਦਾ ਰਸਤਾ ਦਿਖਾਉਣਾ, ਦਿੱਲੀ ਅੰਦੋਲਨ ਦੌਰਾਨ ਕੀਤੇ ਗਏ ਪਰਚੇ ਰੱਦ ਕਰਵਾਉਣੁ,ਐਮ.ਐਸ.ਪੀ ਤੇ ਗ੍ਰਾਂਟੀ ਕਾਨੂੰਨ ਲਾਗੂ ਕਰਵਾਉਣਾ, ਸਮੁੱਚੇ ਕਰਜੇ ਮਾਫ ਕਰਵਾਉਣੇ, ਧਰਾਤੀ ਹੇਠਲਾ ਪਾਣੀ ਗੰਦਲਾ ਹੋਣ ਤੋ ਬਚਾਇਆ ਜਾਵੇ ਅਤੇ ਜੀਰਾ ਦੀ ਜੋ ਫੈਕਟਰੀ ਧਰਤੀ ਹੇਠਲਾ ਪਾਣੀ ਗੰਦਲਾ ਕਰ ਰਹੀ ਹੈ ਨੂੰ ਬੰਦ ਕੀਤਾ ਜਾਵੇ, ਨਕਲੀ ਦੁੱਧ ਬੰਦ ਕਰਕੇ ਦੋਸ਼ੀਆ ਖਿਲਾਫ ਸ਼ਖਤ ਕਾਰਵਾਈ ਕਰਕੇ ਪਰਚੇ ਦਰਜ ਕੀਤੇ ਜਾਣ।
ਕਿਸਾਨਾਂ ਦੀਆਂ ਮੰਗਾਂ:- ਇਸ ਤੋਂ ਇਲਾਵਾ ਤਾਰੋ ਪਾਰ ਦੀਆਂ ਜਮੀਨਾਂ ਦੇ ਮੁਆਵਜ਼ੇ ਦਿੱਤੇ ਜਾਣ, ਜੋ ਮਾਨ ਸਰਕਾਰ ਨੇ ਦੁਬਲਾ ਮਸਤਰਕਾ ਖਾਤਾ ਸੁਰੂ ਕਰਕੇ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਕਾਰਪੋਰੇਟ ਘਰਾਣਿਆ ਨੂੰ ਦੇਣ ਦੀ ਤਿਆਰੀ ਕੀਤਾ, ਉਸ ਨੂੰ ਰੋਕ ਪਿੰਡਾਂ ਕੋਲ ਜ਼ਮੀਨਾਂ ਰਹਿਣ ਦਿਉ, ਜੋ ਬੁੱਧੀ ਜੀਵੀ ਜਾਂ ਬੰਦੀ ਸਿੰਘ ਦੁੱਗਣੀਆਂ ਦੁੱਗਣੀਆਂ ਸਜਾਵਾਂ ਭੁਗਤ ਚੁੱਕੇ, ਪਰ ਸਰਕਾਰ ਨੇ U.A.P.A ਲਾ ਕੇ ਅੰਦਰ ਰੱਖੇ ਹਨ, ਉਨ੍ਹਾਂ ਨੂੰ ਰਿਹਾ ਕੀਤਾ ਜਾਵੇ।
ਇਸ ਤੋਂ ਇਲਾਵਾ ਜੋ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਦਾ ਇਨਸਾਫ਼ ਮਿਲੇ ਅਤੇ ਕੋਟਕਪੂਰਾ ਬਹਿਬਲ ਗੋਲੀਕਾਂਡ ਦੇ ਹੁਕਮ ਦੇਣ ਵਾਲੇ ਉਸ ਸਮੇ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਉੱਤੇ ਪਰਚਾ ਦਰਜ ਕੀਤਾ ਜਾਵੇ। ਉਹਨਾਂ ਕਿਹਾ ਜੇਕਰ ਸਰਕਾਰ ਮੰਗਾਂ ਨਹੀ ਮੰਨਦੀ ਤਾਂ ਮੋਰਚਾ ਲਗਾਤਾਰ ਜਾਰੀ ਰਹੇਗਾ। ਇਸ ਤੋਂ ਇਲਾਵਾ 12 ਦਿਸੰਬਰ ਨੂੰ ਵਿਧਾਇਕ ਅਤੇ ਮੰਤਰੀਆ ਦੇ ਘਰ ਘੇਰਾਗੇ।
ਇਹ ਵੀ ਪੜੋ:- ਕਿਸਾਨਾਂ ਨੇ DC ਦਫ਼ਤਰਾਂ ਦੇ ਗੇਟ ਬੰਦ ਕਰਕੇ, ਮੀਟਿੰਗ 'ਚ ਰੱਖਣ ਵਾਲੀਆਂ ਮੰਗਾਂ 'ਤੇ ਪਾਇਆ ਚਾਨਣਾ