ਮੋਗਾ : ਪੰਜਾਬ ਸਰਕਾਰ ਦਾ ਪਹਿਲਾ ਬਜਟ ਪੇਸ਼ ਕੀਤਾ ਜਾਣਾ ਹੈ ਅਤੇ ਇਸ ਤੋਂ ਲੋਕਾਂ ਨੂੰ ਵੀ ਖਾਸੀਆਂ ਉਮੀਦਾਂ ਹਨ। ਵਿਸ਼ੇਸ਼ ਤੌਰ ਉੱਤੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆਂ ਮੋਗਾ ਸ਼ਹਿਰ ਦੀ ਸਮਾਜ ਸੇਵਿਕਾ ਰਾਜ ਸ਼੍ਰੀ ਨੇ ਕਿਹਾ ਕਿ ਮਹਿੰਗਾਈ ਇੰਨੀ ਜਿਆਦਾ ਹੈ ਕਿ ਔਰਤਾਂ ਨੂੰ ਘਰ ਚਲਾਉਣਾ ਬਹੁਤ ਹੀ ਔਖਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਰਸੋਈ ਦਾ ਸਮਾਨ ਜਿਵੇਂ ਕਿ ਦੁੱਧ ਫਰੂਟ ਗੈਸ ਸਿਲੰਡਰ ਤੇ ਹੋਰ ਚੀਜਾਂ ਸਸਤੀਆਂ ਹੋਣੀਆਂ ਚਾਹੀਦੀਆਂ ਹਨ।
ਵਿਗੜ ਰਿਹਾ ਘਰ ਦਾ ਬਜਟ : ਰਾਜ ਸ਼੍ਰੀ ਨੇ ਕਿਹਾ ਅੱਜ ਦੇ ਸਮੇਂ ਵਿੱਚ ਮਹਿੰਗਾਈ ਇੰਨੀ ਹੈ ਕਿ ਦੋ ਟਾਈਮ ਦੀ ਰੋਟੀ ਖਾਣੀ ਵੀ ਬਹੁਤ ਔਖੀ ਹੈ। ਗਰੀਬ ਬੰਦੇ ਦਾ ਰੋਟੀ ਕਮਾ ਕੇ ਖਾਣਾ ਮੁਸ਼ਕਿਲ ਹੋ ਰਿਹਾ ਹੈ। ਗੱਲ ਕਰੀਏ ਤਾਂ ਜਿਹੜਾ ਘਰ ਦਾ ਬਜਟ ਹੈ, ਉਹ ਵੀ ਦਿਨੋਂ ਦਿਨ ਵਿਗੜ ਰਿਹਾ ਹੈ। ਮਹਿੰਗਾਈ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਜੇ ਘਰ ਦਾ ਰਾਸ਼ਨ ਲੈਣ ਬਾਜਾਰ ਵਿੱਚ ਜਾਓ ਤਾਂ ਖਰੀਦਦਾਰੀ ਕਰਨ ਤੋਂ ਪਹਿਲਾਂ ਸੋਚਣਾ ਪੈਂਦਾ ਹੈ। ਬਜਟ ਵਿੱਚ ਮਹਿੰਗਾਈ ਨੂੰ ਘੱਟ ਕੀਤਾ ਜਾਵੇ ਤਾਂ ਕੀ ਗਰੀਬ ਪਰਿਵਾਰ ਵੀ ਰੋਟੀ ਖਾ ਸਕਣ।
ਸੋਲਰ ਸਿਸਟਮ ਉੱਤੇ ਮਿਲੇ ਰਾਹਤ : ਉਥੇ ਹੀ ਸ਼ੁਸ਼ਮਾ ਗਰਗ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਤੋਂ ਉਮੀਦਾ ਤਾ ਬਹੁਤ ਹੈ ਕਿ ਜਿਵੇਂ ਪੰਜਾਬ ਸਰਕਾਰ ਨੇ ਬਿਜਲੀ ਮੁਫਤ ਕੀਤੀ ਹੈ, ਉਹ ਸਾਰਾ ਖਰਚਾ ਮਿਡਲ ਕਲਾਸ ਪਰਿਵਾਰਾਂ ਉੱਤੇ ਹੀ ਪੈਂਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਸੋਲਰ ਸਿਸਟਮ ਦੇ ਰੇਟ ਘੱਟ ਕੀਤੇ ਜਾਣ। ਬਾਹਰਲੇ ਦੇਸ਼ਾਂ ਵਿੱਚ ਵੀ ਇੱਦਾਂ ਹੀ ਹੈ। ਉਹ ਸੋਲਰ ਸਿਸਟਮ ਤੇ ਕ੍ਰੈਡਿਟ ਦਿੰਦੇ ਹਨ। ਜੇ ਪੰਜਾਬ ਸਰਕਾਰ ਇਹ ਕਰਦੀ ਹੈ ਤਾਂ ਗਰੀਬ ਪਰਿਵਾਰਾਂ ਨੂੰ ਵੀ ਥੋੜੀ ਰਾਹਤ ਮਿਲੇਗੀ। ਉਹਨਾ ਨੇ ਕਿਹਾ ਕਿ ਹੈਲਥ ਲਈ ਵੀ ਪੰਜਾਬ ਸਰਕਾਰ ਖਾਸ ਪੈਕਜ ਰੱਖੇ, ਦਵਾਈਆਂ ਸਸਤੀਆਂ ਕੀਤੀਆਂ ਜਾਣ ਤਾਂ ਕਿ ਗਰੀਬ ਆਪਣਾ ਇਲਾਜ ਵਧੀਆ ਤਰੀਕੇ ਨਾਲ ਕਰਵਾ ਸਕਣ।
ਇਹ ਵੀ ਪੜ੍ਹੋ: Sidhu Moose Wala parents protest: ਵਿਧਾਨ ਸਭਾ ਦੇ ਬਾਹਰ ਧਰਨੇ ਉੱਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ, ਮੰਤਰੀ ਨੇ ਕੀਤੀ ਮੁਲਾਕਾਤ
ਹਰਸ਼ ਗੋਇਲ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਸਿਖਿਆ ਦਾ ਮਿਆਰ ਬਹੁਤ ਉਚਾ ਚੁੱਕਿਆ ਹੈ। ਪੰਜਾਬ ਸਰਕਾਰ ਸਕੂਲਾਂ ਦੇ ਪ੍ਰਿਸੀਪਲਾਂ ਨੂੰ ਦੇਸ਼ ਵਿਦੇਸ਼ ਵਿੱਚ ਟ੍ਰੈਨਿੰਗ ਦੇ ਲਈ ਭੇਜ ਰਹੀ ਹੈ, ਉਹ ਬਹੁਤ ਵਧੀਆ ਫੈਸਲਾ ਹੈ। ਜਿਵੇਂ ਸਾਡੇ ਪੰਜਾਬ ਦੇ ਅਧਿਆਪਕ ਵਿਦੇਸ਼ਾਂ ਵਿੱਚ ਚੰਗੀ ਟ੍ਰੈਨਿੰਗ ਲੈ ਕੇ ਆਉਣਗੇ। ਇਸ ਲਈ ਸਰਕਾਰ ਤੋਂ ਹੋਰ ਵੀ ਉਮੀਦਾਂ ਨੇ ਤੇ ਬਜਟ ਵਿਚ ਵੀ ਅਧਿਆਪਕਾਂ ਲਈ ਕੁੱਝ ਨਵਾਂ ਕਰਨਾ ਚਾਹੀਦਾ ਹੈ।