ਮੋਗਾ: ਮੋਗਾ ਜ਼ਿਲ੍ਹੇ ਦੇ ਪਿੰਡ ਲੰਗੇਆਣਾ ਨਵਾਂ ਵਿਖੇ ਕਿਸਾਨਾਂ ਵੱਲੋਂ ਆਪਣੇ ਪੱਧਰ ਉੱਤੇ ਚਲਾਈ ਜਾ ਰਹੀ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ ਦੀਆਂ ਚੋਣਾਂ ਦਰਮਿਆਨ ਆਮ ਆਦਮੀ ਪਾਰਟੀ ਦੇ ਆਗੂਆਂ ਉੱਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਆਗੂਆਂ ਨੇ ਅੰਦਰ ਖਾਤੇ ਆਪਣੇ 11 ਦੇ 11 ਮੈਂਬਰ ਜਿਤਾਉਣ ਲਈ ਵੱਡੇ ਪੱਧਰ ਉੱਤੇ ਸਿਆਸੀ ਦਬਾਅ ਪਵਾਇਆ ਹੈ।
ਦੂਜੇ ਪਾਸੇ ਜਦੋਂ ਪਿੰਡ ਵਾਸੀਆਂ ਅੱਗੇ ਆਪ ਆਗੂਆਂ ਦੀ ਇੱਕ ਵੀ ਨਾ ਚੱਲੀ ਤਾਂ ਉਨ੍ਹਾਂ ਆਪਣੇ ਸਾਰੇ ਮੈਂਬਰ ਹਰਦੇ ਦੇਖ ਕੇ ਅਖੀਰ ਵਿੱਚ ਚੋਣ ਕਰਵਾਉਣ ਆਏ ਅਫਸਰਾਂ ਉੱਤੇ ਸਿਆਸੀ ਦਬਾਅ ਪਾਕੇ ਕੇ ਅਗਲੇ ਹੁਕਮਾਂ ਤੱਕ ਚੋਣ ਨੂੰ ਮਤਵੀ ਕਰਵਾ ਦਿੱਤਾ। ਉੱਧਰ, ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਲੰਗੇਆਣਾ ਨੇ ਆਪਣੇ ਸੈਂਕੜੇ ਅਕਾਲੀ ਵਰਕਰਾਂ ਦੇ ਨਾਲ ਜਦੋਂ ਆਪਣੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੇਪਰ ਭਰਨ ਲਈ ਅੰਦਰ ਭੇਜਿਆ ਤਾਂ ਨਾ ਤਾਂ ਅਕਾਲੀ ਦਲ ਦੇ ਅਤੇ ਨਾ ਹੀ ਕਾਂਗਰਸ ਦੇ ਕਿਸੇ ਵੀ ਉਮੀਦਵਾਰ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ।
ਚੋਣ ਕੀਤੀ ਰੱਦ : ਜਾਣਕਾਰੀ ਮੁਤਾਬਿਕ ਅਫਸਰਾਂ ਨੇ ਗੇਟ ਦੇ ਉੱਪਰ ਅਗਲੇ ਹੁਕਮਾਂ ਤੱਕ ਚੋਣ ਮੁਲਤਵੀ ਕਰਨ ਦਾ ਪਰਚਾ ਲਗਾ ਦਿੱਤਾ ਹੈ। ਗੁੱਸੇ ਵਿੱਚ ਆਏ ਪਿੰਡ ਦੇ ਹਜ਼ਾਰਾਂ ਲੋਕਾਂ ਨੇ ਚੋਣ ਕਰਾਉਣ ਵਾਲੇ ਅਮਲੇ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਹੈ। ਲੋਕਾਂ ਦਾ ਕਹਿਣਾ ਸੀ ਮੁੱਖ ਮੰਤਰੀ ਲੋਕਾਂ ਨਾਲ ਵਾਅਦੇ ਕਰਕੇ ਭੁੱਲ ਚੁੱਕਿਆ ਹੈ। ਨੁਕਸਾਨੀਆਂ ਕਣਕਾਂ ਦਾ ਮੁਆਵਜ਼ਾ ਤੱਕ ਨਹੀਂ ਦਿੱਤਾ ਗਿਆ ਅਤੇ ਨਾਂ ਹੀ ਪਿੰਡਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਲੋਕਾਂ ਨੂੰ ਸਹੀ ਤਰੀਕੇ ਨਾਲ ਮਿਲ ਰਹੀਆਂ ਹਨ
- Unsafe Buildings Under 11 Feet : ਸ਼ਹਿਰ ਤੋਂ ਵੱਖ 11 ਫੁੱਟ ਹੇਠਾਂ ਰਹਿ ਰਹੇ ਲੋਕ, ਇਮਾਰਤ 'ਅਨਸੇਫ', ਬੁਨਿਆਦੀ ਸਹੂਲਤਾਂ ਜ਼ੀਰੋ, ਨਗਰ ਨਿਗਮ ਬੇਖ਼ਬਰ !
- Sidhu Moose Wala News: ਸਿੱਧੂ ਮੂਸੇਵਾਲਾ ਦੀ ਯਾਦਗਾਰ 'ਤੇ ਪਹੁੰਚੀ 85 ਸਾਲ ਦੀ ਬੇਬੇ, ਰੋਂਦੇ ਹੋਏ ਇਨਸਾਫ਼ ਦੀ ਕੀਤੀ ਮੰਗ
- Behbal Kalan firing case Update: ਬਹਿਬਲ ਕਲਾਂ ਗੋਲੀਕਾਂਡ 'ਚ ਨਵਾਂ ਮੋੜ, ਮ੍ਰਿਤਕ ਕ੍ਰਿਸ਼ਨ ਭਗਵਾਨ ਦੇ ਪਿਤਾ ਵੱਲੋਂ ਪਟੀਸ਼ਨ ਦਾਇਰ
ਉੱਧਰ ਚੋਣ ਕਰਾਉਣ ਆਏ ਰਿਟਰਨਿੰਗ ਅਫਸਰ ਰਛਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਉਹ ਤੈਅ ਸਮੇਂ ਅਨੁਸਾਰ ਸਹਿਕਾਰੀ ਸਭਾ ਵਿੱਚ ਚੋਣ ਕਰਾਉਣ ਲਈ ਪੁੱਜੇ ਸਨ ਪਰ ਕੋਰਮ ਪੂਰਾ ਨਾ ਹੋਣ ਕਾਰਨ ਇਹ ਚੋਣ ਨਹੀਂ ਕਰਾਈ ਜਾ ਸਕਦੀ ਸੀ। ਇਸ ਕਰਕੇ ਅੱਜ ਹੋਣ ਵਾਲੀ ਚੋਣ ਨੂੰ ਅੱਜ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।