ਮੋਗਾ : ਮੋਗਾ ਦੇ ਕੋਟਕਪੂਰਾ ਬਾਈਪਾਸ 'ਤੇ ਸਵੇਰੇ ਇਕ ਤੇਜ਼ ਰਫਤਾਰ ਟਰੈਕਟਰ ਅਤੇ ਈ-ਰਿਕਸ਼ਾ ਵਿਚਾਲੇ ਹੋਈ ਜ਼ਬਰਦਸਤ ਟੱਕਰ ਵਿਚ ਰਿਕਸ਼ਾ ਚਾਲਕ ਸਣੇ 4 ਲੋਕ ਜ਼ਖਮੀ ਹੋ ਗਏ। ਜਿੰਨਾ ਨੂੰ ਮੌਕੇ 'ਤੇ ਮੌਜੂਦ ਰਾਹਗੀਰਾਂ ਵੱਲੋਂ ਮੁਢਲੀ ਸਹਾਇਤਾ ਦਿੰਦੇ ਹੋਏ ਹਸਪਤਾਲ ਪਹੁੰਚਾਇਆ। ਨਾਲ ਹੀ ਮੌਕੇ 'ਤੇ ਪੁਲਿਸ ਨੂੰ ਵੀ ਇਤਲਾਹ ਦਿੱਤੀ। ਜਾਣਕਾਰੀ ਮੁਤਾਬਿਕ ਜਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ 'ਚ ਲਿਜਾਇਆ ਗਿਆ। ਹਸਪਤਾਲ 'ਚ ਦਾਖਲ ਬਾਹੂਬਲੀ ਆਟੋ ਰਿਕਸ਼ਾ ਚਾਲਕ ਨੇ ਦੱਸਿਆ ਕਿ ਉਹ ਮੋਗਾ ਤੋਂ ਸਵਾਰੀਆਂ ਲੈ ਕੇ ਪਿੰਡ ਸਿੰਘ ਵਾਲਾ ਨੂੰ ਜਾ ਰਿਹਾ ਸੀ ਕਿ ਇਸੇ ਦੌਰਾਨ ਪਿੰਡ ਸਿੰਘਾਂ ਵਾਲਾ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਟਰੈਕਟਰ ਟਰਾਲੀ ਨੇ ਉਸ ਦੀ ਬਾਹੂਬਲੀ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਬਾਹੂਬਲੀ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਦੌਰਾਨ ਬਾਹੂਬਲੀ 'ਚ ਸਵਾਰ ਕੁਲਦੀਪ ਕੌਰ, ਸੰਦੀਪ ਕੌਰ ਸਮੇਤ ਇਕ ਔਰਤ ਅਤੇ ਇਕ ਬੱਚਾ ਵੀ ਜ਼ਖਮੀ ਹੋ ਗਏ। ਜਿੰਨਾ ਨੂੰ ਐਮਰਜੈਂਸੀ ਸਟਾਫ ਨੇ ਮੁੱਢਲੀ ਸਹਾਇਤਾ ਦਿੱਤੀ।
ਬਾਂਹ ਟੁੱਟ ਗਈ: ਉਥੇ ਹੀ ਹਾਦਸੇ ਵਿਚ ਸਵਾਰ ਜਖਮੀ ਸੰਦੀਪ ਕੌਰ ਨੇ ਦੱਸਿਆ ਕਿ ਮੈ ਸਿੰਘਾਵਾਲਾ ਦੀ ਰਹਿਣ ਵਾਲੀ ਹਾਂ ਤੇ ਅਸੀਂ ਮੋਗਾ ਆਏ ਹੋਏ ਸੀ ਤੇ ਮੋਗਾ ਤੋਂ ਵਾਪਿਸ ਆਟੋ ਤੇ ਸਿੰਘਾਵਾਲਾ ਜਾ ਰਹੇ ਸੀ ਸੰਦੀਪ ਕੌਰ ਨੇ ਕਿਹਾ ਜਦੋ ਐਕਸੀਡੈਂਟ ਹੋਈ ਸਾਨੂੰ ਤਾ ਪਤਾ ਹੀ ਨਹੀਂ ਲੱਗਾ ਅਸੀਂ ਤਾ ਸੁਧਬੁੱਧ ਹੀ ਹੋ ਗਏ ਸਾਨੂੰ ਤਾ ਬਾਅਦ ਵਿਚ ਪਤਾ ਲੱਗਾ ਕਿ ਅੱਗੇ ਤੋਂ ਟ੍ਰੈਕਟਰ ਆ ਰਿਹਾ ਸੀ। ਪੀੜਤਾਂ ਦਾ ਕਹਿਣਾ ਹੈ ਕਿ ਸਾਨੂ ਪਤਾ ਹੀ ਨਹੀਂ ਲੱਗਾ ਕਿ ਕਿਸ ਦੀ ਗ਼ਲਤੀ ਹੈ । ਪਰ ਟੱਕਰ ਬਹੁਤ ਜ਼ੋਰ ਦੀ ਹੋਈ ਹੈ ਸੰਦੀਪ ਕੌਰ ਦਾ ਕਹਿਣਾ ਹੈ ਕਿ ਬਾਂਹ ਟੁੱਟ ਗਈ । ਉਥੇ ਹੀ ਸਿਵਲ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ 3 ਜਾਣੇ ਸਾਡੇ ਕੋਲ ਐਮਰਜੈਂਸੀ ਦੇ ਵਿਚ ਆਏ ਹਨ ਜਿਨ੍ਹਾਂ ਵਿੱਚੋ ਇਕ ਵਿਅਕਤੀ ਹੈ ਜਿਸ ਦੇ ਸਿਰ ਵਿਚ ਕਾਫੀ ਸੱਟ ਹੈ ਤੇ 2 ਔਰਤਾਂ ਹਨ ਜਿਨ੍ਹਾਂ ਦੇ ਸੱਟ ਵਜੀ ਹੈ ਓਹਨਾ ਦਾ ਇਲਾਜ ਚਾਲ ਰਿਹਾ ਹੈ ਹੁਣ ਹਨ ਦੇ ਐਕਸਰੇ ਕਰਵਾ ਕੇ ਪਤਾ ਲਗੇਗਾ ਕਿ ਕੀਨੀਆ ਸੱਟਾਂ ਵਾਜਿਆਂ ਹਨ।
ਇਹ ਵੀ ਪੜ੍ਹੋ : Raid On Spa Center: ਲੁਧਿਆਣਾ ਦੇ ਨਾਮੀ ਸਪਾ ਸੈਂਟਰ 'ਚ ਰੇਡ, ਕਈ ਗ੍ਰਿਫਤਾਰ
ਮਾਮਲੇ ਦੀ ਜਾਂਚ ਪੁਲਿਸ ਕਰ ਰਹੀ : ਉਥੇ ਹੀ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਹਾਦਸੇ ਵੇਲੇ ਰੋਡ ਉੱਤੇ ਕਾਫੀ ਰਸ਼ ਸੀ ਅਤੇ ਟਰੈਕਟਰ ਟਰਾਲੀ ਅਤੇ ਰਿਕਸ਼ਾ ਚਾਲਕ ਦੋਨੋ ਹੀ ਸਪੀਡ 'ਤੇ ਸਨ। ਦੇਖਦੇ ਹੀ ਦੇਖਦੇ ਇਹ ਹਾਦਸਾ ਵਾਪਰ ਗਿਆ। ਉਥੇ ਹੀ ਕੁਝ ਲੋਕਾਂ ਵੱਲੋਂ ਰਿਕਸ਼ਾ ਚਾਲਕ ਦਾ ਕਸੂਰ ਕੱਢਿਆ ਜਾ ਰਿਹਾ ਹੈ ਤਾਂ ਕੀਤੇ ਟਰਾਲੀ ਵਾਲੇ ਨੂੰ ਕਸੂਰਵਾਰ ਦੱਸਿਆ ਜਾ ਰਿਹਾ ਹੈ। ਖੈਰ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਪੁਲਿਸ ਕਰ ਰਹੀ ਹੈ ਅਤੇ ਜ਼ਖਮੀਆਂ ਦੇ ਇਲਾਜ ਤੋਂ ਬਾਅਦ ਪੁੱਛਗਿੱਛ ਕਰਕੇ ਪੂਰੀ ਪੜਤਾਲ ਕਰਨ ਦੀ ਗੱਲ ਵੀ ਆਖੀ ਹੈ।