ਮੋਗਾ: ਵਿਦੇਸ਼ਾ ਵਿੱਚ ਹੋਣ ਵਾਲੀਆਂ ਪੰਜਾਬੀਆਂ ਦੀਆਂ ਮੌਤਾਂ (Deaths of Punjabis abroad) ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੀ ਇੱਕ ਤਾਜ਼ਾ ਤਸਵੀਰ ਮੋਗਾ ਦੇ ਪਿੰਡ ਬ੍ਰਹਿਮਕੇ (Brahmke village of Moga) ਤੋਂ ਸਾਹਮਣੇ ਆਈ ਹੈ। ਇਸ ਪਿੰਡ ਦੇ ਨੌਜਵਾਨ ਦੀ ਬੀਤੇ ਦਿਨੀਂ ਆਸਟ੍ਰੇਲੀਆ ਵਿਖੇ ਮੌਤ (Death at Australia) ਹੋ ਗਈ ਹੈ। ਮ੍ਰਿਤਕ ਦੀ ਪਛਾਣ ਲਵਪ੍ਰੀਤ ਵਜੋਂ ਹੋਈ ਹੈ। ਲਵਪ੍ਰੀਤ ਦੀ ਮੌਤ ਹਾਰਡ ਅਟੈਕ ਕਾਰਨ ਹੋਈ ਹੈ। ਮ੍ਰਿਤਕ ਪਿਛਲੇ ਲੰਬੇ ਸਮੇਂ ਤੋਂ ਆਸਟ੍ਰੇਲੀਆ ਵਿੱਖੇ ਰਹਿ ਰਿਹਾ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਆਪਣੀ ਭੈਣ ਕੋਲ ਰਹਿੰਦਾ ਸੀ।
ਮੀਡੀਆ ਨੂੰ ਜਾਣਕਾਰੀ ਦਿੰਦੇ ਮ੍ਰਿਤਕ ਦੇ ਦਾਦਾ ਜੀ ਨੇ ਦੱਸਿਆ ਕਿ ਉਹ ਪਿਛਲੇ ਮਹੀਨੇ ਹੀ ਉਨ੍ਹਾਂ ਨੂੰ ਮਿਲ ਕੇ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਮ੍ਰਿਤਕ ਦੀ ਭੈਣ ਸਵੇਰੇ ਕੰਮ ‘ਤੇ ਚੱਲੀ ਸੀ ਤਾਂ ਉਸ ਨੇ ਆਪਣੇ ਭਰਾ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਸਮੇਂ ਪਤਾ ਚੱਲਿਆ ਕਿ ਇਸ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲਵਪ੍ਰੀਤ 3/4 ਸਾਲ ਪਹਿਲਾਂ ਪੜਾਈ ਲਈ ਆਸਟ੍ਰੇਲੀਆ ਵਿੱਚ ਪੜ੍ਹਾਈ ਕਰਨ ਲਈ ਗਿਆ ਸੀ।
ਇਹ ਵੀ ਪੜ੍ਹੋ: ਦਰਦਨਾਕ ਹਾਦਸੇ ਵਿੱਚ ਇੱਕ ਅਧਿਆਪਕ ਦੀ ਮੌਤ, ਇੱਕ ਜਖਮੀ
ਮ੍ਰਿਤਕ ਦੀ ਮਾਮਾ ਜੀ ਨੇ ਦੱਸਿਆ ਕਿ ਮ੍ਰਿਤਕ ਲਵਪ੍ਰੀਤ ਆਪਣੇ ਮਾਪਿਆ ਦਾ ਇਕਲੌਤਾ ਪੁੱਤ ਸੀ, ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀਆਂ 2 ਭੈਣਾਂ ਹਨ। ਉਨ੍ਹਾਂ ਦੱਸਿਆ ਕਿ ਉਹ ਦੋਵੇਂ ਵੀ ਵਿਦੇਸ਼ ਵਿੱਚ ਰਹਿੰਦੀਆਂ ਹਨ, ਉਨ੍ਹਾਂ ਦੱਸਿਆ ਕਿ ਇੱਕ ਕੈਨੇਡਾ ਅਤੇ ਇੱਕ ਆਸਟ੍ਰੇਲੀਆ ਰਹਿੰਦੀ ਹੈ।
ਇਹ ਵੀ ਪੜ੍ਹੋ: ਸ਼ਰਮਸਾਰ ! ਮਾਂ ਨੇ ਸਕੂਲ ਨਾ ਜਾਣ ’ਤੇ ਧੀ ਨੂੰ ਦਿੱਤੀ ਇਹ ਸਜ਼ਾ, ਤੁਸੀਂ ਵੀ ਰਹਿ ਜਾਵੋਗੇ ਹੈਰਾਨ...