ਮੋਗਾ: ਪੁਲਿਸ ਮੁਲਾਜ਼ਮ ਨੇ ਆਪਣੇ ਸਾਥੀ ਮੁਲਾਜ਼ਮ ਦੀ ਗੱਡੀ ਦਾ ਚਲਾਨ ਕੱਟਿਆ ਹੈ। ਪੁਲਿਸ ਮੁਲਾਜ਼ਮ ਦੀ ਗੱਡੀ ਦਾ ਚਲਾਨ ਗੱਡੀ 'ਤੇ ਫੈਂਸੀ ਨੰਬਰ ਪਲੇਟ ਲੱਗੀ ਹੋਣ ਕਰਕੇ ਕੱਟਿਆ ਹੈ। ਪੁਲਿਸ ਮੁਲਾਜ਼ਮ ਨੇ ਕਿਹਾ ਮੇਰੇ ਬੇਟੇ ਨੇ ਨੰਬਰ ਪਲੇਟ ਲਗਵਾਈ ਸੀ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮੋਗਾ ਜ਼ਿਲ੍ਹੇ ਦੇ ਸ਼ਹਿਰ ਬਾਘਾ ਪੁਰਾਣਾ ਦਾ ਜਿੱਥੇ ਟ੍ਰੈਫਿਕ ਪੁਲੀਸ ਦੇ ਏ.ਐਸ.ਆਈ. ਪਰਮਿੰਦਰ ਸਿੰਘ ਦੀ ਕਾਰ ਜਿਸ ਉੱਪਰ ਫੈਂਸੀ ਨੰਬਰ ਪਲੇਟ ਲੱਗੀ ਹੋਈ ਸੀ ਇਸ ਗੱਡੀ ਚਲਾਨ ਉਨ੍ਹਾਂ ਦੇ ਹੀ ਇੱਕ ਸਾਥੀ ਦੁਆਰਾ ਕੱਟਿਆ ਗਿਆ।
ਦਰਅਸਲ ਜਦੋਂ ਪੱਤਰਕਾਰਾਂ ਨੇ ਚੌਕ ਦਾ ਅਚਾਨਕ ਦੌਰਾ ਕੀਤਾ ਤਾਂ ਉਨ੍ਹਾਂ ਨੇ ਵੇਖਿਆ ਕਿ ਬਹੁਤ ਸਾਰੀਆਂ ਗੱਡੀਆਂ ਦੇ ਨੰਬਰ ਪਲੇਟਾਂ ਨਿਯਮਾਂ ਮੁਤਾਬਕ ਸਹੀ ਨਹੀਂ ਸਨ। ਪੜਤਾਲ ਕਰਨ 'ਤੇ ਪਤਾ ਲੱਗਾ ਕਿ ਉਨ੍ਹਾਂ ਵਿੱਚੋਂ ਇੱਕ ਗੱਡੀ ਟ੍ਰੈਫਿਕ ਪੁਲਿਸ ਦੇ ਹੀ ਏ.ਐਸ.ਆਈ. ਪਰਮਿੰਦਰ ਸਿੰਘ ਦੀ ਸੀ ਜਿਸ ਉੱਪਰ ਕੇ ਫੈਂਸੀ ਨੰਬਰ ਪਲੇਟ ਲੱਗੀ ਹੋਈ ਸੀ ਜਦੋਂ ਇਸ ਸਬੰਧ ਵਿੱਚ ਮੌਕੇ 'ਤੇ ਟ੍ਰੈਫਿਕ ਇੰਚਾਰਜ ਜਗਦੇਵ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਗੱਡੀ ਜਿਸ ਕਿਸੇ ਦੀ ਵੀ ਹੋਵੇ ਰੂਲਾਂ ਮੁਤਾਬਿਕ ਉਸਦੀ ਕਾਰਵਾਈ ਕੀਤੀ ਜਾਵੇਗੀ ਅਤੇ ਜੇਕਰ ਗੱਡੀ ਪੁਲਿਸ ਮੁਲਾਜ਼ਮ ਦੀ ਹੈ ਜਿਸ ਉੱਪਰ ਫੈਂਸੀ ਨੰਬਰ ਪਲੇਟ ਲੱਗੀ ਹੋਈ ਹੈ ਤਾਂ ਉਸ ਦਾ ਵੀ ਚਲਾਨ ਕੀਤਾ ਜਾਵੇਗਾ।
ਇਹ ਵੀ ਪੜੋ: ਗਾਂਧੀਵਾਦੀ ਇੰਜੀਨੀਅਰਿੰਗ ਨੇ ਅੰਗਹੀਣਾਂ ਨੂੰ ਦਿੱਤੇ ਅੰਗ
ਇਸ ਸਬੰਧ ਵਿੱਚ ਜਦੋਂ ਏ.ਐੱਸ.ਆਈ. ਪਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਗੱਡੀ ਉੱਪਰ ਜੋ ਪਲੇਟ ਲੱਗੀ ਹੈ ਉਹ ਉਨ੍ਹਾਂ ਦੇ ਲੜਕੇ ਦੁਆਰਾ ਲਗਾਈ ਗਈ ਸੀ।