ਮੋਗਾ: ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਅੰਦਰ ਬੁੱਧਵਾਰ ਨੂੰ ਥੈਲੇਸੀਮੀਆ ਜਾਗਰੂਕਤਾ ਹਫਤੇ ਦੌਰਾਨ ਅੱਜ ਸਿਹਤ ਵਿਭਾਗ ਮੋਗਾ ਵੱਲੋਂ ਜਾਗਰੂਕਤਾ ਸੈਮੀਨਾਰ ਲਾਇਆ ਗਿਆ। ਇਸ ਦੌਰਾਨ ਬਲੱਡ ਡੋਨੇਸ਼ਨ ਕੈਪ ਲਾਇਆ ਗਿਆ ਅਤੇ ਭਾਈ ਘਨੱਈਆ ਨਰਸਿੰਗ ਕਾਲਜ ਕੜਿਆਲ (ਧਰਮਕੋਟ), ਲਾਲਾ ਲਾਜਪਤ ਰਾਏ ਨਰਸਿੰਗ ਕਾਲਜ ਦੀਆ ਵਿਦਿਆਰਥਣਾਂ ਅਤੇ ਸਰਕਾਰੀ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਨੇ ਥੈਲੇਸੀਮੀਆ ਬਾਰੇ ਜਾਗਰੂਕਤਾ ਪ੍ਰਦਰਸ਼ਨੀ ਵੀ ਤਿਆਰ ਕੀਤੀ।
ਇਸ ਮੌਕੇ ਜ਼ਿਲ੍ਹੇ ਅੰਦਰ ਜਾਗਰੂਕਤਾ ਸੈਮੀਨਾਰ ਦੌਰਾਨ ਮੈਡਮ ਮਮਤਾ ਗੁਲਾਟੀ ਡਿਪਟੀ ਡਾਇਰੈਕਟਰ (ਲਿੰਕ ਵਰਕਰ ਸਕੀਮ) ਪੰਜਾਬ ਕੰਟਰੋਲ ਸੁਸਾਇਟੀ ਪੰਜਾਬ ਨੇ ਮੁੱਖ ਮਹਿਮਾਨ ਵਜੋ ਸ਼ਿਕਰਤ ਕੀਤੀ। ਇਸ ਮੌਕੇ ਉਨ੍ਹਾ ਦੇ ਨਾਲ ਅਡੀਸ਼ਨਲ ਸਹਾਇਕ ਪੂਨੀਮਾ ਵੀ ਹਾਜ਼ਰ ਸਨ। ਇਸ ਮੌਕੇ ਸਿਵਲ ਸਰਜਨ ਮੋਗਾ ਡਾ. ਹਤਿੰਦਰ ਕੌਰ ਕਲੇਰ ਨੇ ਵਿਸ਼ੇਸ ਮਹਿਮਾਨ ਵਜੋ ਪਹੁੰਚੇ, ਇਸ ਮੌਕੇ ਸਿਵਲ ਸਰਜਨ ਮੋਗਾ ਨੇ ਕਿਹਾ ਕਿ ਥੈਲੇਸੀਮੀਆ ਇਕ ਜਿਨਸੀ ਰੋਗ ਹੈ। ਇਸ ਬਿਮਾਰੀ ਕਾਰਨ ਖੂਨ ਦੇ ਲਾਲ ਸੈਲ ਬਣਾਉਣ ਦੀ ਸ਼ਕਤੀ ਘੱਟ ਜਾ ਖ਼ਤਮ ਹੋ ਜਾਦੀ ਹੈ। ਇਸ ਮੌਕੇ ਉੱਤੇ ਸੀਨੀਅਰ ਮੈਡੀਕਲ ਅਫਸਰ ਡਾ. ਸੁਖਪ੍ਰੀਤ ਬਰਾੜ ਨੇ ਕਿਹਾ ਕਿ ਥੈਲੇਸੀਮੀਆ ਸਬੰਧੀ ਬਚਾਅ ਲਈ ਜਾਗਰੂਕਤਾ ਜਰੂਰੀ ਹੈ।
ਇਸ ਮੌਕੇ ਡਾ. ਸੁਮੀ ਗੁਪਤਾ ਇੰਚਾਰਜ ਬਲੱਡ ਬੈਂਕ ਕਿਹਾ ਕਿ ਜਿਲਾ ਸਿਹਤ ਵਿਭਾਗ ਮੋਗਾ ਵੱਲੋ ਥੈਲੇਸੀਮੀਆ ਰੋਗ ਪ੍ਰਤੀ ਜਾਗਰੂਕਤਾ ਵਧਾਉਣ ਲਈ ਜਿਲ੍ਹੇ ਅੰਦਰ 8 ਮਈ ਤੋ 14 ਮਈ ਤੱਕ ਹਫਤਾਵਰੀ ਮੁਹਿੰਮ ਸੁਰੂ ਕੀਤੀ ਗਈ ਹੈ। ਜਿਸ ਦਾ ਵਿਸ਼ਾ ਵਸਤੂ "ਜਾਗਰੂਕ ਕਰੋ ਸਾਝਾ ਕਰੋ ਅਤੇ ਸੰਭਾਲ ਕਰੋ ਹੈ।" ਇਸ ਮੁਹਿੰਮ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਜਾਗਰੂਕ ਕਰਨਾ ਕਿ ਥੈਲੇਸੀਮੀਆ ਦੇ ਰੋਗ ਬਾਰੇ ਜਾਣੂ ਹੋਣਾ।ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਜਿਲ੍ਹਾ ਟੀਕਾਕਰਨ ਅਫਸਰ ਡਾ ਅਸ਼ੋਕ ਸਿੰਗਲਾ ਨੇ ਦੱਸਿਆ ਕਿ ਥੈਲੇਸੀਮੀਆ ਜੈਨੇਟਿਕ ਬਿਮਾਰੀ ਹੈ। ਜਿਸ ਦੇ ਵੱਧਣ ਦਾ ਮੁੱਖ ਕਾਰਨ ਲੋਕਾਂ ਅੰਦਰ ਜਾਗਰੂਕਤਾ ਦੀ ਘਾਟ ਹੈ। ਇਸ ਬਿਮਾਰੀ ਦੀ ਰੋਕਥਾਮ ਲਈ ਵਿਆਹ ਤੋ ਪਹਿਲਾਂ ਵਿਆਹਯੋਗ ਲੜਕੇ ਲੜਕੀਆ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਸੀਨੀਅਰ ਫਾਰਮੇਸੀ ਅਫਸਰ ਰਾਜੇਸ਼ ਭਾਰਦਵਾਜ ਨੇ ਦੱਸਿਆ ਕਿ ਥੈਲਸੀਮੀਆ ਖੂਨ ਦੀ ਗੰਭੀਰ ਅਨੁਵੰਸ਼ਿਕ ਬਿਮਾਰੀ ਹੈ।
ਜਿਸ ਵਿੱਚ ਪੀੜਤ ਵਿਅਕਤੀ ਚ ਖੂਨ ਦੇ ਲਾਲ ਸੈਲ ਬਣਾਉਣ ਦੀ ਸ਼ਕਤੀ ਘੱਟ ਜਾਂ ਖਤਮ ਹੋ ਜਾਦੀ ਹੈ। ਇਸ ਰੋਗ ਦੇ ਪ੍ਰਮੁੱਖ ਲੱਛਣਾ ਵਿੱਚ ਪੀੜਤ ਵਿਅਕਤੀ ਦੇ ਵਾਧੇ ਅਤੇ ਵਿਕਾਸ ਵਿੱਚ ਦੇਰੀ, ਜ਼ਿਆਦਾ ਕਮਜ਼ੋਰੀ ਅਤ ਥਕਾਵਟ ਮਹਿਸੂਸ ਕਰਨਾ, ਚਿਹਰੇ ਦੀ ਥਕਾਵਟ ਵਿੱਚ ਬਦਲਾਅ ਹੋਣਾ, ਚਮੜੀ ਦਾ ਰੰਗ ਪੀਲਾ ਪੈਣਾ, ਪਿਸ਼ਾਬ ਗਾੜਾ ਆਉਣਾ ਅਤੇ ਜਿਗਰ ਤੇ ਤਿੱਲੀ ਦੇ ਆਕਾਰ ਵਧਣਾ ਆਦਿ ਸ਼ਾਮਲ ਹਨ। ਇਸ ਮੌਕੇ ਭਾਰਦਵਾਜ ਨੇ ਦੱਸਿਆ ਕਿ ਅੱਗੇ ਦੱਸਿਆ ਕਿ ਥੈਲੇਸੀਮੀਆ ਰੋਗ ਦੇ ਇਲਾਜ ਚ ਪੀੜਤ ਵਿਅਕਤੀ ਨੂੰ ਹਰ 15–20 ਦਿਨਾਂ ਬਾਅਦ ਖੂਨ ਚੜਾਉਣ ਦੀ ਜ਼ਰੂਰਤ ਹੈ।
ਇਸ ਤਰ੍ਹਾ ਵਿਅਕਤੀ ਦਾ ਹੋਰ ਬਿਮਾਰੀਆ ਜੋ ਖੂਨ ਚੜਾਉਣ ਦੀ ਜਰੂਰਤ ਹੁੰਦੀ ਹੈ। ਹੋਰ ਬਿਮਾਰੀਆ ਜੋ ਖੂਨ ਦੇ ਆਦਾਨ ਪ੍ਰਦਾਨ ਨਾਲ ਹੋ ਸਕਦੀਆ ਹਨ। ਵਿਆਕਤੀ ਨੂ ਪੀੜਤ ਹੋਣ ਦਾ ਖਤਰਾ ਵੱਧ ਜਾਦਾ ਹੈ। ਸਿਹਤ ਅਧਿਕਾਰੀਆ ਨੇ ਜਿਲਾ ਵਾਸੀਆ ਨੂੰ ਸੁਚੇਤ ਕਰਦਿਆ ਕਿਹਾ ਕਿ ਅਗਲੀ ਪੀੜੀ ਨੂੰ ਇਸ ਰੋਗ ਤੋ ਬੱਚਣ ਲਈ ਵਿਆਹ ਤੋ ਪਹਿਲਾ ਆਪਣੇ ਟੈਸਟ ਕਰਵਾਉਣੇ ਜ਼ਰੂਰੀ ਹਨ। ਇਸ ਮੌਕੇ ਤੇ ਅੰਜੂ ਸਿੰਗਲਾ ਚੇਅਰਪਰਸਨ ਨਈ ਉਡਾਨ ਸ਼ੋਸਲ ਵੈਲਫੇਅਰ ਸੁਸਾਇਟੀ , ਲਖਵੀਰ ਸਿੰਘ ਕੋਆਰਡੀਨੇਟਰ, ਡਾ. ਰੀਤੂ ਗਰਗ, ਸਟੀਫਨ ਸਿਧੂ, ਰਜਿੰਦਰ ਕੁਮਾਰ ਬੀ ਈ ਈ ਹਾਜਰ ਸਨ। ਇਸ ਮੌਕੇ ਮੰਚ ਸੰਚਾਲਕ ਦੀ ਭੂਮੀਕਾ ਅੰਮ੍ਰਿਤ ਸ਼ਰਮਾ ਨੇ ਨਿਭਾਈ। ਇਸ ਮੌਕੇ ਤੇ ਸਿਵਲ ਸਰਜਨ ਮੋਗਾ ਦੀ ਅਗਵਾਈ ਹੇਠ ਪੂਰੀ ਟੀਮ ਨੇ ਥੈਲੇਸੀਮੀਆ ਵਾਲੇ ਮਰੀਜ ਬੱਚੇ ਦਾ ਹਾਲ–ਚਾਲ ਪੁੱਛਿਆ ਅਤੇ ਬੱਚੇ ਦੀ ਹੌਂਸਲਾ ਹਫਜਾਈ ਲਈ ਤੋਹਫੇ ਵੀ ਸਿਹਤ ਵਿਭਾਗ ਵੱਲੋ ਬੱਚੇ ਨੂੰ ਦਿਤੇ ਗਏ।
ਇਹ ਵੀ ਪੜ੍ਹੋ : ਪਲੇਟਾਂ ਪਿੱਛੇ ਲੜਨ ਵਾਲੇ ਅਧਿਆਪਕਾਂ ਦੀ ਆਈ ਸ਼ਾਮਤ !, ਹੋਈ ਇਹ ਕਾਰਵਾਈ...