ਮੋਗਾ: ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ (Rural Development and Panchayat Department) ਵੱਲੋਂ ਪਿੰਡ ਸਮਾਧ ਭਾਈ ਦੇ ਮੌਜੂਦਾ ਸਰਪੰਚ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ (Big action against Sarpanch ) ਸਰਪੰਚ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
ਦਰਅਸਲ ਪਿੰਡ ਸਮਾਧ ਭਾਈ ਦੇ ਲੋਕਾਂ ਦਾ ਇਲਜ਼ਾਮ ਹੈ ਕਿ ਸਰਕਾਰੀ ਗਲੀ ਦੇ ਅੱਗੇ ਨਿੱਜੀ ਗੇਟ ਲਗਾ ਕੇ ਜਗਤਾਰ ਸਿੰਘ ਨਾਮ ਦੇ ਇਕ ਵਿਅਕਤੀ ਵੱਲੋਂ ਨਾਜਾਇਜ਼ ਕਬਜ਼ਾ ਕੀਤਾ ਗਿਆ ਸੀ ਅਤੇ ਪਿੰਡ ਸਮਾਧ ਭਾਈ ਦੇ ਮੌਜੂਦਾ ਸਰਪੰਚ ਨਿਰਮਲ ਸਿੰਘ ਵੱਲੋਂ ਉਸ ਵਕਤ ਕਬਜ਼ੇ ਵਾਲੀ ਜਗ੍ਹਾ ਦੀ ਨਿਸ਼ਾਨਦੇਹੀ ਨਹੀਂ ਕਰਵਾਈ ਗਈ ਅਤੇ ਅੰਦਰ ਖਾਤੇ ਨਜਾਇਜ਼ ਕਬਜ਼ਾ ਧਾਰੀ ਸ਼ਖ਼ਸ ਦੀ ਮਦਦ ਕੀਤੀ ਗਈ।
ਅੰਦਰਖਾਤੇ ਨਾਜਾਇਜ਼ ਕਬਜੇ ਦੀ ਮੱਦਦ ਕਰਨ ਅਤੇ ਕਬਜ਼ਾ ਛੁਡਾਉਣ ਸਬੰਧੀ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਤਹਿਤ ਪੰਜਾਬ ਪੰਚਾਇਤੀ ਰਾਜ ਐਕਟ(Panchayati Raj Act)1994 ਦੀ ਧਾਰਾ 20 (4) ਅਧੀਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਨਿਰਮਲ ਸਿੰਘ ਸਰਪੰਚ ਸਮਾਧ ਭਾਈ ਵਿਰੁੱਧ ਦੋਸ਼ ਸਾਬਤ ਹੋਣ ਕਾਰਨ ਸਰਪੰਚੀ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਹੁਣ ਪੰਜਾਬ ਪੰਚਾਇਤੀ ਰਾਜ ਐਕਟ (Panchayati Raj Act) 1994 ਦੀ ਧਾਰਾ 20 ( 5 ) ਅਨੁਸਾਰ 20 ਅਧੀਨ ਮੁੱਅਤਲ ਹੋਣ ਵਾਲਾ ਸਰਪੰਚ ਪੰਚਾਇਤ ਦੀ ਕਿਸੇ ਵੀ ਕਾਰਵਾਈ ਵਿਚ ਭਾਗ ਨਹੀਂ ਲੈ ਸਕਦਾ ਅਤੇ ਉਸਦੀ ਮੁਅੱਤਲੀ ਦੇ ਸਮੇਂ ਦੌਰਾਨ ਪੰਚਾਇਤ ਦਾ ਰਿਕਾਰਡ , ਪੰਚਾਇਤੀ ਫੰਡ ਅਤੇ ਹੋਰ ਜਾਇਦਾਦ ਦਾ ਚਾਰਜ ਅਜਿਹੇ ਪੰਚ ਨੂੰ ਦਿੱਤਾ ਜਾਵੇਗਾ ਜੋ ਕਿ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਵੱਲੋਂ ਬਾਕੀ ਦੇ ਪੰਚਾਂ ਵਿਚੋਂ ਚੁਣਿਆ ਜਾਵੇਗਾ ।
ਇਹ ਵੀ ਪੜ੍ਹੋ: ਇਕ ਪੈਨਸ਼ਨ ਮਾਮਲੇ 'ਤੇ ਬੋਲੇ ਆਪ ਵਿਧਾਇਕ, ਕਿਹਾ ਕਾਂਗਰਸੀਆਂ ਨੂੰ ਸਬਰ ਨਹੀਂ